
ਬਿਹਾਰ 'ਚ ਖੇਤੀ ਕਾਨੂੰਨ ਦੇ ਵਿਰੋਧ 'ਚ 'ਮਹਾਗਠਜੋੜ' ਨੇ ਬਣਾਈ ਮਨੁੱਖੀ ਲੜੀ
ਪਟਨਾ, 30 ਜਨਵਰੀ : ਬਿਹਾਰ ਵਿਚ ਵਿਰੋਧੀ ਮਹਾਗਠਜੋੜ ਦੇ ਸਮਰਥਕਾਂ ਨੇ ਸੂਬੇ ਭਰ ਵਿਚ ਮਨੁੱਖੀ ਲੜੀ ਬਣਾ ਕੇ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਇਕਜੁਟਤਾ ਜਤਾਈ, ਜੋ ਕਿ ਖੇਤੀ ਕਾਨੂੰਨਾਂ ਨੂੰ ਵਾਪਸ ਲਏ ਜਾਣ ਦੀ ਮੰਗ ਨੂੰ ਲੈ ਕੇ ਦਿੱਲੀ ਦੀਆਂ ਸਰਹੱਦਾਂ 'ਤੇ ਅੰਦੋਲਨ ਕਰ ਰਹੇ ਹਨ | ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਨੇ ਪਟਨਾ ਵਿਚ ਬੁੱਧ ਸਮਰਿਤੀ ਪਾਰਕ ਦੇ ਬਾਹਰ ਵਿਰੋਧ-ਪ੍ਰਦਰਸ਼ਨ 'ਚ ਹਿੱਸਾ ਲਿਆ | ਇਸ ਦੌਰਾਨ ਉਨ੍ਹਾਂ ਦੇ ਗਠਜੋੜ ਸਹਿਯੋਗੀ ਵੀ ਪ੍ਰਦਰਸ਼ਨ 'ਚ ਸ਼ਾਮਲ ਹੋਏ | ਦੁਪਹਿਰ ਬਾਅਦ ਸ਼ੁਰੂ ਹੋਏ ਇਸ ਪ੍ਰਦਰਸ਼ਨ ਵਿਚ ਵਿਰੋਧੀ ਧਿਰ ਦੇ ਨੇਤਾ ਅਪਣੇ ਤੈਅ ਸਥਾਨ 'ਤੇ ਕਰੀਬ 30 ਮਿੰਟ ਤਕ ਖੜੇ ਰਹੇ |
ਕੁੱਝ ਲੋਕਾਂ ਨੇ ਇਕ-ਦੂਜੇ ਦਾ ਹੱਥ ਫੜ ਕੇ ਮਨੁੱਖੀ ਲੜੀ ਬਣਾਈ, ਜਦਕਿ ਕੁੱਝ ਲੋਕ ਕੋਵਿਡ-19 ਦੀ ਸਮਾਜਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਇਕ-ਦੂਜੇ ਤੋਂ ਦੂਰੀ 'ਤੇ ਖੜ੍ਹੇ ਹੋਏ | ਮਨੁੱਖੀ ਲੜੀ ਬਾਰੇ ਪੁੱਛੇ ਜਾਣ 'ਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਕਿ ਅਸੀਂ ਸਾਲ 2017 ਵਿਚ ਦਾਜ ਅਤੇ ਬਾਲ ਵਿਆਹ ਖ਼ਿਲਾਫ਼ ਮਨੁੱਖੀ ਲੜੀ ਬਣਾਈ ਸੀ | ਪਿਛਲੇ ਸਾਲ ਅਸੀਂ ਵਾਤਾਵਰਣ ਬਾਰੇ ਜਾਗਰੂਕਤਾ ਫੈਲਾਉਣ ਲਈ ਮਨੁੱਖੀ ਲੜੀ ਬਣਾਈ ਸੀ, ਜਿਸ ਨੇ ਪੁਰਾਣੇ ਸਾਰੇ ਰੀਕਾਰਡ ਤੋੜ ਦਿਤੇ ਸਨ | ਅਜਿਹੇ ਪ੍ਰੋਗਰਾਮ ਆਯੋਜਤ ਕਰਨ ਦਾ ਹੱਕimage ਸਾਰਿਆਂ ਦਾ ਹੈ | (ਪੀਟੀਆਈ)