
ਪੰਜਾਬ ਦੇ ਕਈ ਜ਼ਿਲਿ੍ਹਆਂ ਵਿਚ ਦਿੱਲੀ ਪੁਲਿਸ ਤੇ ਐਨ.ਆਈ.ਏ. ਵਲੋਂ ਛਾਪੇਮਾਰੀ
ਦੀਪ ਸਿੱਧੂ ਤੇ ਲੱਖਾ ਸਿਧਾਣਾ ਸਣੇ ਲਾਲ ਕਿਲ੍ਹੇ ਦੇ ਘਟਨਾਕ੍ਰਮ ਤੇ ਹਿੰਸਾ ਵਿਚ ਸ਼ਾਮਲ ਪ੍ਰਦਰਸ਼ਨਕਾਰੀਆ ਦੀ ਗਿ੍ਫ਼ਤਾਰੀ ਲਈ ਭਾਲ ਜਾਰੀ
ਚੰਡੀਗੜ੍ਹ, 30 ਜਨਵਰੀ (ਗੁਰਉਪਦੇਸ਼ ਭੁੱਲਰ): 26 ਜਨਵਰੀ ਨੂੰ ਲਾਲ ਕਿਲ੍ਹੇ ਵਿਚ ਹੋਏ ਘਟਨਾਕ੍ਰਮ ਅਤੇ ਦਿੱਲੀ ਦੀ ਹਿੰਸਾ ਨੂੰ ਲੈ ਕੇ ਕਿਸਾਨਾਂ 'ਤੇ ਦਰਜ ਦੇਸ਼ ਧ੍ਰੋਹ ਤੇ ਹੋਰ ਗੰਭੀਰ ਧਾਰਾਵਾਂ ਤਹਿਤ ਦਰਜ ਪੁਲਿਸ ਕੇਸਾਂ ਵਿਚ ਗਿ੍ਫ਼ਤਾਰੀਆਂ ਲਈ ਦਿੱਲੀ ਪੁਲਿਸ ਤੇ ਐਨ.ਆਈ.ਏ. ਨੇ ਪੰਜਾਬ ਵਿਚ ਛਾਪਿਆਂ ਦਾ ਸਿਲਸਿਲਾ ਤੇਜ਼ ਕਰ ਦਿਤਾ ਹੈ | ਇਹ ਵੀ ਜਾਣਕਾਰੀ ਮਿਲੀ ਹੈ ਕਿ ਦੀਪ ਸਿੱਧੂ ਤੇ ਲੱਖਾ ਸਿਧਾਣਾ ਦੀ ਵੀ ਪੁਲਿਸ ਤਲਾਸ਼ ਕਰ ਰਹੀ ਹੈ | ਇਨ੍ਹਾਂ ਵਿਰੁਧ ਗਿ੍ਫ਼ਤਾਰੀ ਵਰੰਟੀ ਜਾਰੀ ਹੋ ਚੁੱਕੇ ਹਨ | ਪੰਜਾਬ ਵਿਚ ਇਨ੍ਹਾਂ ਦੇ ਟਿਕਾਣਿਆਂ 'ਤੇ ਵੀ ਛਾਪੇ ਵੱਜੇ ਹਨ ਪਰ ਕੋਈ ਹੱਥ ਨਹੀਂ ਲੱਗਾ | ਬਠਿੰਡਾ, ਮੋਗਾ, ਮੁਕਤਸਰ, ਫ਼ਰੀਦਕੋਟ, ਤਰਨਤਾਰਨ ਆਦਿ ਜ਼ਿਲਿ੍ਹਆਂ ਵਿਚ ਛਾਪੇ ਮਾਰੇ ਗਏ ਹਨ | ਤਰਨਤਾਰਨ ਵਿਖੇ ਜੁਗਰਾਜ ਸਿੰਘ ਨਾਂ ਦੇ ਨੌਜਵਾਨ ਦੇ ਘਰ 'ਤੇ ਹੀ ਛਾਪਾ ਮਾਰਿਆ ਗਿਆ ਜਿਸ ਨੇ ਲਾਲ ਕਿਲ੍ਹੇ ਵਿਚ ਝੰਡਾ ਲਹਿਰਾਇਆ ਸੀ | ਪਰ ਇਥੇ ਵੀ ਪ੍ਰਵਾਰ ਦਾ ਕੋਈ ਮੈਂਬਰ ਪੁਲਿਸ ਨੂੰ ਨਹੀਂ ਮਿਲਿਆ |
image