ਇਜ਼ਰਾਇਲੀ ਸਫ਼ਾਰਤਖ਼ਾਨੇ ਦੇ ਬਾਹਰ ਹੋਏ ਧਮਾਕੇ ਦੀ ਜੈਸ਼-ਉਲ-ਹਿੰਦ ਨੇ ਲਈ ਜ਼ਿੰਮੇਵਾਰੀ
Published : Jan 31, 2021, 12:41 am IST
Updated : Jan 31, 2021, 12:41 am IST
SHARE ARTICLE
image
image

ਇਜ਼ਰਾਇਲੀ ਸਫ਼ਾਰਤਖ਼ਾਨੇ ਦੇ ਬਾਹਰ ਹੋਏ ਧਮਾਕੇ ਦੀ ਜੈਸ਼-ਉਲ-ਹਿੰਦ ਨੇ ਲਈ ਜ਼ਿੰਮੇਵਾਰੀ

ਦਿੱਲੀ ਦੇ ਧਮਾਕੇ ਨੂੰ ਦਸਿਆ ਟ੍ਰੇਲਰ
 

ਨਵੀਂ ਦਿੱਲੀ, 30 ਜਨਵਰੀ : ਦਿੱਲੀ ’ਚ ਇਜ਼ਰਾਇਲੀ ਸਫ਼ਾਰਤਖ਼ਾਨੇ ਦੇ ਨੇੜੇ ਹੋਏ ਧਮਾਕੇ ਦੀ ਜ਼ਿੰਮੇਵਾਰੀ ਜੈਸ਼-ਉਲ-ਹਿੰਦ ਸੰਗਠਨ ਨੇ ਲਈ ਹੈ। ਇਸ ਸੰਗਠਨ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਹੀ ਇਜ਼ਰਾਇਲੀ ਸਫ਼ਾਰਤਖ਼ਾਨੇ ਦੇ ਨੇੜੇ ਧਮਾਕਾ ਕਰਵਾਇਆ ਹੈ। ਇਕ ਮੋਬਾਈਲ ਐਪ ਟੈਲੀਗ੍ਰਾਮ ਦੇ ਸੰਦੇਸ਼ ਰਾਹੀਂ ਇਸ ਗੱਲ ਦੀ ਪੁਸ਼ਟੀ ਦਾ ਦਾਅਵਾ ਕੀਤਾ ਜਾ ਰਿਹਾ ਹੈ। ਹਾਲਾਂਕਿ ਇਸ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋਈ ਹੈ। 
ਖ਼ੁਫੀਆਂ ਏਜੰਸੀਆਂ ਨੇ ਟੈਲੀਗ੍ਰਾਮ ’ਤੇ ਇਕ ਚੈਟ ਦੇਖਿਆ ਹੈ, ਜਿਸ ’ਚ ਕਿਹਾ ਗਿਆ ਹੈ ਕਿ ਸਰਬ ਸ਼ਕਤੀਮਾਨ ਅੱਲ੍ਹਾ ਦੀ ਕਿ੍ਰਪਾ ਅਤੇ ਮਦਦ ਨਾਲ ਜੈਸ਼-ਉਲ-ਹਿੰਦ ਦੇ ਸੈਨਿਕ ਦਿੱਲੀ ਦੇ ਇਕ ਹਾਈ ਸਕਿਓਰਿਟੀ ਇਲਾਕੇ ਵਿਚ ਘੁਸਪੈਠ ਕਰਨ ਅਤੇ ਆਈ. ਈ. ਡੀ. ਹਮਲੇ ਨੂੰ ਅੰਜ਼ਾਮ ਦੇ ਸਕੇ। ਸੰਦੇਸ਼ ’ਚ ਇਹ ਵੀ ਕਿਹਾ ਗਿਆ ਹੈ ਕਿ ਇਨ੍ਹਾਂ ਹਮਲਿਆਂ ਦੀ ਇਕ ਲੜੀ ਦੀ ਸ਼ੁਰੂਆਤ ਹੈ, ਜੋ ਪ੍ਰਮੁੱਖ ਭਾਰਤੀ ਸ਼ਹਿਰਾਂ ਨੂੰ ਨਿਸ਼ਾਨਾ ਬਣਾਏਗਾ ਅਤੇ ਭਾਰਤ ਸਰਕਾਰ ਵਲੋਂ ਕੀਤੇ ਗਏ ਅੱਤਿਆਚਾਰਾਂ ਦਾ ਬਦਲਾ ਲਵੇਗਾ। 
ਰਾਜਧਾਨੀ ਦੇ ਪਾਸ਼ ਇਲਾਕੇ ’ਚ ਸਥਿਤ ਇਜਰਾਇਲੀ ਸਫ਼ਾਰਤਖ਼ਾਨੇ ਕੋਲ ਹੋਏ ਧਮਾਕੇ ਦੇ ਮਾਮਲੇ ’ਚ ਪੁਲਿਸ ਨੂੰ ਅਹਿਮ ਸੁਰਾਗ ਦੇ ਤੌਰ ’ਤੇ ਇਕ ਚਿੱਠੀ ਅਤੇ ਸੀ.ਸੀ.ਟੀ.ਵੀ. ਫੁਟੇਜ ’ਚ 2 ਸ਼ੱਕੀਆਂ ਬਾਰੇ ਪਤਾ ਲੱਗਾ ਹੈ। ਚਿੱਠੀ ’ਚ ਵਿਸਫੋਟ ਨੂੰ ਟਰੇਲਰ ਦਸਿਆ ਗਿਆ ਹੈ। ਇਸ ਚਿੱਠੀ ’ਚ ਇਰਾਨੀ ਫ਼ੌਜ ਦੇ ਕਮਾਂਡਰ ਮੇਜਰ ਜਨਰਲ ਕਾਸਿਮ ਸੁਲੇਮਾਨੀ ਅਤੇ ਇਰਾਨ ਦੇ ਪਰਮਾਣੂ ਵਿਗਿਆਨੀ ਡਾ. ਮੋਹਸੀਨ ਫਖਰੀਜਦਾ ਦਾ ਨਾਂ ਲਿਖਿਆ ਹੈ। 
ਹੁਣ ਤਕ ਕਈ ਅਹਿਮ ਸੁਰਾਗ ਹੱਥ ਲੱਗੇ ਹਨ ਜਿਸ ਤੋਂ ਬਾਅਦ ਇਹ ਲਗਭਗ ਸਾਫ ਹੋ ਗਿਆ ਹੈ ਕਿ ਇਜਰਾਇਲੀ ਦੂਤਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਹ ਧਮਾਕਾ ਕੀਤਾ ਗਿਆ ਸੀ। (ਪੀਟੀਆਈ)
 ਅਮੋਨੀਅਮ ਨਾਈਟ੍ਰੇਟ ਨਾਲ ਧਮਾਕਾ ਕੀਤਾ ਗਿਆ ਸੀ। ਅਧਿਕਾਰੀਆਂ ਨੂੰ ਮੌਕੇ ਤੋਂ ਇਕ ਚਿੱਠੀ ਤੇ ਅੱਧ ਸੜਿਆ ਗੁਲਾਬੀ ਦੁਪੱਟਾ ਮਿਲਿਆ ਹੈ। ਚਿੱਠੀ ’ਚ ਲਿਖਿਆ ਹੈ, ਟੂ ਦਿ ਇਜ਼ਰਾਇਲੀ ਅੰਬੈਸਡਰ ਯਾਨੀ ਪੱਤਰ ਇਜਰਾਇਲੀ ਅੰਬੈਸਡਰ ਦੇ ਨਾਂ ਲਿਖਿਆ ਹੈ। ਚਿੱਠੀ ’ਚ ਦਿੱਲੀ ਦੇ ਇਸ ਧਮਾਕੇ ਨੂੰ ਟ੍ਰੇਲਰ ਦਸਿਆ ਗਿਆ ਹੈ ਤੇ ਕਾਸਿਲ ਸੁਲੇਮਾਨੀ ਦੀ ਮੌਤ ਦਾ ਬਦਲਾ ਲੈਣ ਦੀ ਗੱਲ ਕਹੀ ਗਈ ਹੈ।     
ਚਿੱਠੀ ਤੋਂ ਇਲਾਵਾ ਹਾਦਸੇ ਵਾਲੀ ਜਗ੍ਹਾ ਤੋਂ ਮਿਲੇ ਸੀ.ਸੀ.ਟੀ.ਵੀ. ਫੁਟੇਜ ਅਤੇ ਦਿੱਲੀ ਪੁਲਿਸ ਦੀ ਸ਼ੁਰੂਆਤੀ ਜਾਂਚ ’ਚ ਪਤਾ ਲੱਗਾ ਹੈ ਕਿ ਵਿਸਫੋਟ ਤੋਂ ਪਹਿਲਾਂ 2 ਸ਼ੱਕੀ ਹਾਦਸੇ ਵਾਲੀ ਜਗ੍ਹਾ ਆਏ ਸਨ। ਦਿੱਲੀ ਪੁਲਿਸ ਨੇ ਕੈਬ ਦੀ ਪਛਾਣ ਕਰ ਲਈ ਹੈ ਅਤੇ ਚਾਲਕ ਤੋਂ ਪੁਛਗਿੱਛ ਕਰ ਕੇ ਦੋਹਾਂ ਸ਼ੱਕੀਆਂ ਬਾਰੇ ਜਾਣਕਾਰੀ ਹਾਸਲ ਕਰ ਲਈ ਹੈ।     (ਪੀਟੀਆਈ)

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement