
ਮੋਦੀ ਹਕੂਮਤ ਨੇ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਨੂੰ ਛਿੱਕੇ 'ਤੇ ਟੰਗਿਆ : ਬ੍ਰਹਮਪੁਰਾ
ਤਰਨਤਾਰਨ, 30 ਜਨਵਰੀ (ਅਜੀਤ ਸਿੰਘ ਘਰਿਆਲਾ): ਕਿਸਾਨੀ ਘੋਲ ਨੂੰ ਬਦਨਾਮ ਕਰਨ ਉਤੇ ਲੱਗੀ ਮੋਦੀ ਸਰਕਾਰ ਸਭ ਚਾਲਾਂ ਅਜਮਾ ਚੁੱਕੀ ਹੈ ਪਰ ਇਹ ਘੋਲ ਨੂੰ ਕੋਈ ਸਰਕਾਰ, ਪਾਰਟੀ ਜਾਂ ਫੁੱਟ ਪਾਊ ਨੀਤੀ ਨਹੀਂ ਖ਼ਤਮ ਕਰ ਸਕਦੀ | ਉਕਤ ਅੰਦੋਲਨ ਉਸ ਸਮੇ ਹੀ ਖ਼ਤਮ ਹੋੋਵੇਗਾ, ਜਦੋ ਤਿੰਨੇ ਕਾਲੇ ਖੇਤੀ ਕਾਨੂੰਨਾਂ ਨੂੰ ਜੜ ਤੋਂ ਖ਼ਤਮ ਕੀਤਾ ਜਾਵੇਗਾ | ਇਹ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਟਕਸਾਲੀ ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਅਪਣੇ ਗ੍ਰਹਿ ਵਿਖੇ ਕੀਤਾ |
ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਵਾਇਸ ਪ੍ਰਧਾਨ ਤੇ ਸਾਬਕਾ ਐਮ.ਐਲ.ਏ. ਅਤੇ ਉਜਾਗਰ ਸਿੰਘ ਬਡਾਲੀ, ਮੇਜਰ ਸਿੰਘ ਸੰਗਤਪੁਰਾ ਸਾਬਕਾ ਚੇਅਰਮੈਨ ਮਾਰਕੀਟਿੰਗ ਕਮੇਟੀ ਕੁਰਾਲੀ ਅਤੇ ਡਾਇਰੈਕਟਰ ਸ਼ੂਗਰਫ਼ੈਡ ਪੰਜਾਬ, ਰਣਧੀਰ ਸਿੰਘ ਧੀਰਾ ਕਾਦੀ ਮਾਜਰਾ ਅਤੇ ਸੀਨੀਅਰ ਆਗੂ ਅਤੇ ਖਡੂਰ ਸਾਹਿਬ ਤੋਂ ਸਾਬਕਾ ਐਮ.ਐਲ.ਏ. ਰਵਿੰਦਰ ਸਿੰਘ ਬ੍ਰਹਮਪੁਰਾ ਮੌਜੂਦ ਸਨ | ਰਣਜੀਤ ਸਿੰਘ ਬ੍ਰਹਮਪੁੁਰਾ ਨੇ ਭਾਜਪਾ ਲੀਡਰਸ਼ਿਪ ਅਤੇ ਮੋਦੀ ਸਰਕਾਰ ਨੂੰ ਨਿਸ਼ਾਨੇ ਉਤੇ ਲੈਦਿਆਂ ਕਿਹਾ ਕਿ ਮਾਫ਼ੀਆਂ ਸੋਚ ਨਾਲ ਸਰਕਾਰਾਂ ਦਾ ਪਤਨ ਹੋ ਜਾਂਦਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਮੋਦੀ ਹਕੂਮਤ ਨੂੰ ਲੋਕ ਜਲਦੀ ਇਕ ਪਾਸੇ ਕਰ ਦੇਣਗੇ |
ਬ੍ਰਹਮਪੁਰਾ ਨੇ ਮੋਦੀ ਸਰਕਾਰ ਉਤੇ ਦੋਸ਼ ਲਾਇਆ ਕਿ ਇਨ੍ਹਾਂ ਭਾਰਤ ਵਰਗੇ ਲੋਕਤੰਤਰੀ ਮੁਲਕ ਵਿਚ ਨੈਤਿਕ ਕਦਰਾਂ ਕੀਮਤਾਂ ਨੂੰ ਛਿੱਕੇ ਉਤੇ ਟੰਗ ਦਿਤਾ ਹੈ | ਬ੍ਰਹਮਪੁਰਾ ਨੇ ਕਿਹਾ ਕਿ ਬੀਤੀ 26 ਜਨਵਰੀ ਦੀ ਕਿਸਾਨ ਪਰੇਡ ਤੋਂ ਬਾਅਦ ਜਿਵੇਂ ਦਾ ਵਿਵਹਾਰ ਮੋਦੀ ਸਰਕਾਰ ਦੇ ਕਾਰਕੁਨਾਂ ਦਿੱਲੀ ਦੇ ਬਾਰਡਰਾਂ ਉਤੇ ਬੈਠੇ ਕਿਸਾਨਾਂ ਨਾਲ-ਨਾਲ ਕਰ ਰਹੇ ਹਨ | ਉਨ੍ਹਾਂ ਦਾ ਹਿਸਾਬ ਮੋਦੀ ਹਕੂਮਤ ਨੂੰ ਦੇਣਾ ਪਵੇਗਾ | ਬ੍ਰਹਮਪੁਰਾ ਸਪੱਸ਼ਟ ਕੀਤਾ ਕਿ ਕਰੀਬ 2 ਮਹੀਨੇ ਤੋਂ ਬਾਰਡਰਾਂ ਤੇ ਬੈਠੇ ਕਿਸਾਨਾਂ ਨੂੰ ਪਾਣੀ, ਬਿਜਲੀ ਆਦਿ ਦਾ ਪ੍ਰਬੰਧ ਬੰਦ ਕਰ ਦਿਤਾ ਗਿਆ ਹੈ, ਉਨ੍ਹਾਂ ਮੋਦੀ ਸਰਕਾਰ ਨੂੰ ਸਵਾਲ ਕੀਤਾ ਕਿ ਇਹ ਗ਼ੈਰ-ਲੋਕਤੰਤਰੀ ਪ੍ਰਪਰਾਵਾਂ ਦੇ ਵਿਰੁਦ ਨਹੀਂ ਹੈ? ਮੁਲਕ ਦਾ ਢਿੱਡ ਅੰਨਦਾਤਾ ਭਰਦਾ ਹੈ, ਖੇਤੀ ਨੇ ਅਰਥ ਵਿਵਸਥਾ ਨੂੰ ਕਾਫ਼ੀ ਹੱਦ ਤਕ ਮਜਬੂਤ ਕੀਤਾ |
ਕੇਂਦਰ ਸਰਕਾਰ ਨੂੰ ਚਾਹੀਦਾ ਸੀ, ਉਨ੍ਹਾਂ ਦੀ ਸੁਣਵਾਈ ਕਰਨ ਪਰ ਸਗੋਂ ਉਨ੍ਹਾਂ ਉਤੇ ਹੁਣ ਅਤਿਆਚਾਰ ਕੀਤਾ ਜਾ ਰਿਹਾ ਹੈ | ਬ੍ਰਹਮਪੁਰਾ ਮੋਦੀ ਹਕੂਮਤ ਉਤੇ ਦੋਸ਼ ਲਾਇਆ ਕਿ ਦਿੱਲੀ ਵਿਖੇ ਜੋ ਲਾਲ ਕਿਲੇ ਵਾਪਿਰਆ ਉਹ ਸੱਭ ਪ੍ਰੀ ਪਲੈਨਡ ਸੀ, ਮੋਦੀ ਹਕੂਮਤ ਦੀ ਸ਼ਹਿ ਉਤੇ ਪ੍ਰਸ਼ਾਸਨ ਨੇ ਜਾਣ-ਬੁਝ ਕੇ ਉਥੇ ਬੈਰੀਗੈਟਿੰਗ ਨਹੀਂ ਕੀਤੀ ਸੀ ਜਦ ਕਿ ਬਾਕੀ ਰੂਟਾਂ ਉਤੇ ਪ੍ਰਬੰਧ ਕੀਤੇ ਸਨ | ਉਨ੍ਹਾਂ ਚੇਤਾਵਨੀ ਭਰੇ ਲਹਿਜੇ ਨਾਲ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਪਣੀ ਘਟੀਆਂ ਅਤੇ ਮਾੜੀ ਰਾਜਨੀਤੀ ਕਰਨ ਉਤੇ ਬਾਜ਼ ਆimageਵੇ ਨਹੀਂ ਲੋਕਾਂ ਦੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਹੋਵੇ |
ਕੈਪਸ਼ਨ—30-06 ਰਣਜੀਤ ਸਿੰਘ ਬ੍ਰਹਮਪੁਰਾ ਆਪਣੇ ਗ੍ਰਹਿ ਵਿਖੇ ਮੀਟਿੰਗ ਕਰਦੇ ਹੋਏ |