'ਆਪ' ਦੇ 4 ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਦੇ ਮਾਮਲੇ ਵਿਚ 6ਅਪ੍ਰੈਲ ਨੂੰ ਸਪੀਕਰ ਅੱਗੇਪੇਸ਼ਹੋਣਦੇਹੁਕਮ
Published : Jan 31, 2021, 12:37 am IST
Updated : Jan 31, 2021, 12:37 am IST
SHARE ARTICLE
image
image

'ਆਪ' ਦੇ 4 ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਦੇ ਮਾਮਲੇ ਵਿਚ 6 ਅਪ੍ਰੈਲ ਨੂੰ ਸਪੀਕਰ ਅੱਗੇ ਪੇਸ਼ ਹੋਣ ਦੇ ਹੁਕਮ

ਚੰਡੀਗੜ੍ਹ, 30 ਜਨਵਰੀ (ਜੀ.ਸੀ. ਭਾਰਦਵਾਜ) : ਪੰਜਾਬ ਵਿਧਾਨ ਸਭਾ ਵਿਚ 19 ਵਿਧਾਇਕਾਂ ਵਾਲੀ ਵਿਰੋਧੀ ਧਿਰ 'ਆਪ' ਜੋ ਪਹਿਲਾਂ ਹੀ ਕਈ ਗੁੱਟਾਂ ਵਿਚ ਵੰਡੀ ਹੋਈ ਹੈ, ਦੇ 4 ਸਿਰਕੱਢ ਮੈਂਬਰਾਂ ਸੁਖਪਾਲ ਸਿੰਘ ਖਹਿਰਾ, ਮਾਸਟਰ ਬਲਦੇਵ ਸਿੰਘ ਜੈਤੋ, ਨਾਜ਼ਰ ਸਿੰਘ ਮਾਨਸ਼ਾਹੀਆ ਅਤੇ ਅਮਰਜੀਤ ਸਿੰਘ ਸੰਦੋਆ 'ਤੇ ਅਯੋਗ ਕਰਾਰ ਦੇਣ ਯਾਨੀ ਡਿਸਕੁਆਲੀਫਾਈ ਕਰਨ ਦੀ ਤਲਵਾਰ ਪਿਛਲੇ 2 ਸਾਲ ਤੋਂ ਵਧ ਸਮੇਂ ਤੋਂ ਲਟਕੀ ਹੋਈ ਹੈ |
ਹੁਣ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਇਨ੍ਹਾਂ ਚਾਰਾਂ ਮਹਾਂਰਥੀਆਂ ਨੂੰ ਅਗਲੀ ਤਰੀਕ 6 ਅਪ੍ਰੈਲ, ਮੰਗਲਵਾਰ ਨੂੰ ਨਿਜੀ ਤੌਰ 'ਤੇ ਉਨ੍ਹਾਂ ਸਾਹਮਣੇ ਸਵੇਰੇ 11 ਵਜੇ ਪੇਸ਼ ਹੋ ਕੇ ਅਪਣਾ ਪੱਖ ਰੱਖਣ ਲਈ ਲਿਖਤੀ ਹੁਕਮ ਭੇਜੇ ਹਨ |
ਇਸ ਤੋਂ ਪਹਿਲਾਂ ਇਨ੍ਹਾਂ ਨੂੰ ਪਿਛਲੇ ਮਹੀਨੇ 31 ਦਸੰਬਰ ਤਕ ਆਪੋ ਅਪਣਾ ਲਿਖਤੀ ਜੁਆਬ ਦੇਣ ਲਈ ਕਿਹਾ ਸੀ, ਜਿਸ ਵਿਚ ਅਮਰਜੀਤ ਸੰਦੋਆ ਨੇ ਲਿਖਿਆ ਸੀ ਕਿ ਉਸ ਨੇ ਕੋਈ ਪਾਰਟੀ ਨਹੀਂ ਬਦਲੀ ਸੀ ਅਤੇ ਉਹ ਅਜੇ ਵੀ ਆਪ ਵਿਚ ਹੀ ਹੈ | ਬਲਦੇਵ ਸਿੰਘ ਜੈਤੋ, ਖਹਿਰਾ ਤੇ ਮਾਨਸ਼ਾਹੀਆ ਨੇ ਵੀ ਕੋਰੋਨਾ ਮਹਾਂਮਾਰੀ ਦਾ ਬਹਾਨਾ ਲਾਉਂਦਿਆਂ ਲਿਖਿਆ ਹੈ ਕਿ ਉਹ ਕਿਸੇ ਵਕੀਲ ਤੋਂ ਕਾਨੂੰਨੀ ਸਲਾਹ ਨਹੀਂ ਲੈ ਸਕੇ |
ਵਿਧਾਨ ਸਭਾ ਸੂਤਰਾਂ ਤੋਂ ਰੋਜ਼ਾਨਾ ਸਪੋਕਸਮੈਨ ਨੂੰ ਪਤਾ ਲਗਾ ਹੈ ਕਿ 6 ਅਪ੍ਰੈਲ ਨੂੰ ਇਨ੍ਹਾਂ ਵਿਧਾਇਕਾਂ ਲਈ ਸਪੀਕਰ ਸਾਹਮਣੇ ਪੇਸ਼ ਹੋਣ ਦਾ ਆਖਰੀ ਮੌਕਾ ਹੈ, ਨਹੀਂ ਤਾਂ ਡਿਸਕੁਆਲੀਫਾਈ ਹੋਣ ਜਾਂ ਵਿਧਾਇਕੀ ਤੋਂ ਅਯੋਗ ਕਰਾਰ ਦੇਣ 'ਤੇ ਇਨ੍ਹਾਂ ਨੂੰ ਰਹਿੰਦਾ ਇਕ ਸਾਲ ਮੈਂਬਰੀ ਤੋਂ ਹੱਥ ਧੋਣੇ ਪੈਣਗੇ ਅਤੇ ਇਸ ਟਰਮ ਦੀ ਪੈਨਸ਼ਨ ਵੀ ਨਹੀਂ ਮਿਲੇਗੀ |
ਭੁਲੱਥ ਹਲਕੇ ਤੋਂ ਵਿਧਾਇਕ ਬਣੇ ਸੁਖਪਾਲ ਸਿੰਘ ਖਹਿਰਾ ਨੂੰ ਜਦੋਂ ਕੁੱਝ ਮਹੀਨੇ ਬਾਅਦ ਬਤੌਰ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਲਾਹਿਆ ਤਾਂ ਗੁੱਸੇ ਖੋਰ ਤੇ ਬੜਬੋਲੇ ਸ: ਖਹਿਰਾ ਨੇ ਜਨਵਰੀ 2019 ਵਿਚ ਅੱਡ ਪਾਰਟੀ 'ਪੰਜਾਬ ਏਕਤਾ ਪਾਰਟੀ' ਬਣਾਈ | ਮਗਰੋਂ ਮਈ ਮਹੀਨੇ ਬਠਿੰਡਾ ਸੀਟ ਤੋਂ ਲੋਕ ਸਭਾ ਚੋਣ ਲੜੀ, ਬੁਰੀ ਤਰ੍ਹਾਂ ਹਾਰੇ, 'ਆਪ' ਪਾਰਟੀ ਤੋਂ ਅਸਤੀਫ਼ੇ ਦੇਣ ਦਾ ਡਰਾਮਾ ਕੀਤਾ, ਪਿਛਲੇ 2 ਸਾਲ ਤੋਂ ਵਿਧਾਨ ਸਭਾ ਸੈਸ਼ਨਾਂ 'ਚ ਬਤੌਰ 'ਆਪ' ਮੈਂਬਰ ਹਾਜ਼ਰੀ ਭਰਦੇ ਹਨ, ਤਨਖ਼ਾਹ ਤੇ ਭੱਤੇ ਲਈ ਜਾ ਰਹੇ ਹਨ |
ਜੈਤੋ ਰਿਜ਼ਰਵ ਹਲਕੇ ਤੋਂ 'ਆਪ' ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਵੀ ਖਹਿਰਾ ਦੀ ਪਾਰਟੀ ਟਿਕਟ 'ਤੇ ਫਰੀਦਕੋਟ ਲੋਕ ਸਭਾ ਸੀਟ ਤੋਂ ਮਈ 2019 ਵਿਚ ਚੋਣ ਲੜੀ, ਹਾਰ ਗਏ ਅਜੇ ਵੀ 'ਆਪ' ਦੇ ਵਿਧਾਇਕ ਤੌਰ 'ਤੇ ਤਨਖ਼ਾਹ ਭੱਤੇ ਲਈ ਜਾ ਰਹੇ ਹਨ ਅਤੇ ਸਪੀਕਰ ਵਲੋਂ ਆੲਾਆਂ ਚਿਠੀਆਂ ਦੇ ਜੁਆਬ ਵਿਚ ਕਦੇ ਖੁਦ ਦੀ ਬਿਮਾਰੀ, ਕਦੇ ਬਾਪੂ ਜੀ ਦੀ ਬਿਮਾਰੀ ਦਾ ਬਹਾਨਾ ਲਾਈ ਜਾਂਦੇ ਹਨ |
ਰੋਪੜ ਤੋਂ ਵਿਧਾਇਕ ਅਮਰਜੀਤ ਸੰਦੋਆ ਅਤੇ ਮਾਨਸਾ ਤੋਂ ਨਾਜ਼ਰ ਸਿੰਘ ਮਾਨਸ਼ਾਹੀਆ ਸ਼ਰ੍ਹੇਆਮ ਅਪ੍ਰੈਲ 2019 ਵਿਚ ਸੱਤਾਧਾਰੀ ਕਾਂਗਰਸ ਵਿਚ ਸ਼ਾਮਲ ਹੋ ਗਏ, ਉਹ ਵੀ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਜਾ ਕੇ ਫ਼ੋਟੋ ਖਿਚਵਾਈਆਂ ਪਰ ਅਜੇ ਵੀ ਵਿਧਾਨ ਸਭਾ ਹਾਲ ਵਿਚ ਇਜਲਾਸ ਦੌਰਾਨ ਵਿਰੋਧੀ ਧਿਰ ਵਾਲੇ ਬੈਂਚਾਂ 'ਤੇ ਬੈਠਦੇ ਹਨ, ਤਨਖ਼ਾਹ ਤੇ ਭੱਤੇ ਪ੍ਰਾਪਤ ਕਰੀ ਜਾ ਰਹੇ ਹਨ, ਉਤੋਂ ਸਪੀਕਰ ਵਲੋਂ ਆਈਆਂ ਚਿੱਠੀਆਂ ਦੇ ਜੁਆਬ ਵਿਚ ਲਿਖੀ ਜਾ ਰਹੇ ਹਨ ਕਿ ਉਨ੍ਹਾਂ ਕੋਈ ਪਾਰਟੀ ਨਹੀਂ ਬਦਲੀ ਹੈ |
ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ 4 ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਲਈ ਪਟੀਸ਼ਨਾਂ ਇਨ੍ਹਾਂ ਵਿਰੁਧ ਵਕੀਲਾਂ, ਕਾਨੂੰਨਦਾਨਾਂ, ਵਿਰੋਧੀ ਧਿਰ ਦੇ ਮੌਜੂਦਾ ਨੇਤਾ ਹਰਪਾਲ ਸਿੰਘ ਚੀਮਾ ਤੇ ਕਈ ਵੋimageimageਟਰਾਂ ਨੇ, ਸਪੀਕਰ ਕੋਲ ਲਿਖਤੀ ਭੇਜੀਆਂ ਹਨ | ਪਰ ਅਜੇ ਤਕ ਇਨ੍ਹਾਂ ਪਟੀਸ਼ਨਾਂ 'ਤੇ ਮਾਣਯੋਗ ਸਪੀਕਰ ਨੇ ਕੋਈ ਵੀ ਫ਼ੈਸਲਾ ਨਹੀਂ ਲਿਆ |
ਪਿਛਲੇ ਦੋ ਢਾਈ ਸਾਲਾਂ ਤੋਂ ਇਨ੍ਹਾਂ ਵਿਧਾਇਕਾਂ ਨੂੰ ਸਰਕਾਰ ਨੇ ਕਰੋੜਾਂ ਰੁਪਏ ਦੀ ਤਨਖ਼ਾਹ, ਭੱਤੇ ਅਤੇ ਹੋਰ ਸਹੂਲਤਾਂ-ਸੁਰਖਿਆ, ਫਲੈਟ ਵਗੈਰਾ 'ਤੇ ਲੁਟਾਏ ਹਨ ਜਦੋਂ ਕਿ ਆਮ ਲੋਕ ਤੇ ਸਿਆਸੀ ਨੇਤਾ ਇਹ ਦੋਸ਼ ਵੀ ਲਾ ਰਹੇ ਹਨ ਕਿ ਸੱਤਾਧਾਰੀ ਕਾਂਗਰਸ ਦੀ ਕ੍ਰਿਪਾ ਸਦਕਾ ਹੀ 'ਆਪ' ਦੇ ਇਹ ਵਿਧਾਇਕ ਅਨੰਦ ਮਾਦ ਰਹੇ ਹਨ |
ਫ਼ੋਟੋ : ਸੁਖਪਾਲ ਸਿੰਘ ਖਹਿਰਾ, ਮਾਸਟਰ ਬਲਦੇਵ ਜੈਤੋ, ਨਾਜਰ ਸਿੰਘ ਮਾਨਸ਼ਾਹੀਆ, ਅਮਰਜੀਤ ਸੰਦੋਆ

SHARE ARTICLE

ਏਜੰਸੀ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement