
ਦਿੱਲੀ ’ਚ ਜੋ ਕੁੱਝ ਹੋ ਰਿਹੈ, ਉਸ ਲਈ ਮੋਦੀ ਸਰਕਾਰ ਹੈ ਜ਼ਿੰਮੇਵਾਰ: ਸ਼ੈਲਜਾ
ਚੰਡੀਗੜ੍ਹ, 30 ਜਨਵਰੀ (ਸੁਰਜੀਤ ਸਿੰਘ ਸੱਤੀ): ਹਰਿਆਣਾ ਕਾਂਗਰਸ ਕਮੇਟੀ ਪ੍ਰਧਾਨ ਕੁਮਾਰੀ ਸ਼ੈਲਜਾਨੇ ਕਿਹਾ ਹੈ ਕਿ ਜੋ ਕੁੱਝ ਦਿੱਲੀ ’ਚ ਵਾਪਰ ਰਿਹਾ ਹੈ, ਉਸ ਲਈ ਮੋਦੀ ਸਰਕਾਰ ਜ਼ਿੰਮੇਵਾਰ ਹੈ ਅਤੇ ਉਹ ਜਵਾਬਦੇਹੀ ਤੋਂ ਭੱਜ ਨਹÄ ਸਕਦੀ। ਇਥੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਸ਼ੈਲਜਾਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਤਾਨਾਸ਼ਾਹ ਬਣ ਚੁੱਕੇ ਹਨ। ਕਿਸਾਨ ਪਿਛਲੇ ਦੋ ਮਹੀਨਿਆਂ ਤੋਂ ਸ਼ਾਂਤਮਈ ਅੰਦੋਲਨ ਕਰ ਰਹੇ ਹਨ ਅਤੇ ਇਹ ਅੰਦੋਲਨ ਵੀ ਤਿੰਨ ਕਾਲੇ ਖੇਤੀ ਕਾਨੂੰਨਾਂ ਦੀ ਉਪਜ ਹੈ ਤੇ ਹੁਣ ਅੰਦੋਲਨ ਨੂੰ ਦਬਾਉਣ ਲਈ ਮੋਦੀ ਸਰਕਾਰ ਤਰ੍ਹਾਂ-ਤਰ੍ਹਾਂ ਦੇ ਹਥਕੰਡੇ ਅਪਣਾ ਰਹੀ ਹੈ ਅਤੇ ਅਪਣੇ ਬੰਦਿਆਂ ਰਾਹÄ ਕੋਝੀਆਂ ਚਾਲਾਂ ਚਲ ਰਹੀ ਹੈ।
ਸ਼ੈਲਜਾਨੇ ਸੁਆਲ ਕੀਤਾ ਕਿ ਜੇਕਰ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਅੰਦੋਲਨ ’ਚ ਵੱਖਵਾਦੀ ਸ਼ਾਮਲ ਹਨ ਤਾਂ ਖੂਫ਼ੀਆਂ ਏਜੰਸੀਆਂ ਕੀ ਕਰ ਰਹੀਆਂ ਸੀ ਅਤੇ ਸਮਾਂ ਰਹਿੰਦੇ ਕਾਰਵਾਈ ਕਿਉਂ ਨਹÄ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁੱਝ ਸਰਕਾਰ ਆਪ ਕਰਵਾ ਰਹੀ ਹੈ ਤੇ ਲਾਲ ਕਿਲ੍ਹੇ ’ਤੇ ਕਾਰਵਾਈ ਪਾਉਣ ਵਾਲਿਆਂ ਦੀ ਸ਼ਨਾਖ਼ਤ ਅਜਿਹੇ ਵਿਅਕਤੀ ਦੀਪ ਸਿੱਧੂ ਵਜੋਂ ਹੋਈ ਹੈ ਜਿਸ ਦੀ ਤਸਵੀਰ ਖ਼ੁਦ ਮੋਦੀ ਨਾਲ ਹੈ ਤੇ ਕਿਸੇ ਆਮ ਵਿਅਕਤੀ ਦੀ ਇੰਨੀ ਪਹੁੰਚ ਨਹÄ ਕਿ ਉਹ ਪ੍ਰਧਾਨ ਮੰਤਰੀ ਨਾਲ ਤਸਵੀਰ ਖਿਚਵਾ ਸਕੇ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰ ਅਜੇ ਤਕ ਦੀਪ ਸਿੱਧੂ ਬਾਰੇ ਕੁੱਝ ਨਹÄ ਦਸ ਸਕੀ, ਸਗੋਂ ਕਿਸਾਨਾਂ ’ਤੇ ਝੂਠੇ ਮਾਮਲੇ ਦਰਜ ਕਰ ਦਿਤੇ। ਸੈਲਜਾ ਨੇ ਕਿਹਾ ਕਿ ਭਾਜਪਾ ਸਰਕਾਰ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਚੁੱਕੀ ਹੈ ਤੇ ਘਟੀਆ ਹਰਕਤਾਂ ਰਾਹÄ ਸਮਾਜ ਵਿਚ ਪਾੜਾ ਪਾਉਣ ’ਤੇ ਉਤਾਰੂ ਹੋ ਗਈ ਹੈ ਪਰ ਲੋਕ ਹੁਣ ਸਾਰਾ ਕੁੱਝ ਸਮਝ ਚੁੱਕੇ ਹਨ ਤੇ ਸਮਾਜਕ ਸਦਭਾਵਨਾ ਨੂੰ ਆਂਚ ਨਹÄ ਆ ਸਕਦੀ।
ਉਨ੍ਹਾਂ ਕਿਹਾ ਕਿ ਪਿਛਲੇ 70 ਦਿਨਾਂ ਤੋਂ ਸਾਡੇ ਕਿਸਾਨ ਭਰਾ ਦਿੱਲੀ ਦੀਆਂ ਹੱਦਾਂ ’ਤੇ ਸ਼ਾਂਤਮਈ ਅੰਦੋਲਨ ਕਰ ਰਹੇ ਹਨ ਤੇ ਕਿਤੇ ਵੀ ਹਿੰਸਾ ਦੀ ਕੋਈ ਘਟਨਾ ਨਹÄ ਹੋਈ ਪਰ ਭਾਜਪਾ ਦੇ ਲੋਕ ਧਰਨੇ ਵਾਲੀ ਥਾਂ ’ਤੇ ਸ਼ਾਂਤਮਈ ਕਿਸਾਨਾਂ ’ਤੇ ਹਮਲਾ ਕਰ ਰਹੇ ਹਨ ਪਰ ਪੁਲਿਸ ਮੂਕ ਦਰਸ਼ਕ ਬਣੀ ਹੋਈ ਹੈ। ਭਾਜਪਾ ਦੇ ਇਸ਼ਾਰੇ ’ਤੇ ਹੀ ਪੁਲਿਸ ਪ੍ਰਸ਼ਆਸਨ ਵਲੋਂ ਅੰਦੋਲਨਕਾਰੀ ਕਿਸਾਨਾਂ ਨੂੰ ਧਮਕਾਇਆ ਤੇ ਡਰਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਨਾਸ਼ਾਹ ਬਣ ਚੁੱਕੇ ਹਨ ਤੇ ਕਿਸੇ ਦੀ ਗੱਲ ਨਹÄ ਸੁਣ ਰਹੇ ਪਰ ਇਤਿਹਾਸ ਗਵਾਹ ਹੈ ਕਿ ਜਨ ਅੰਦੋਲਨਾ ਅੱਗੇ ਵਿਸ਼ਵ ਵਿਚ ਵੱਡੇ-ਵੱਡੇ ਨਹÄ ਟਿਕ ਪਾਏ ਹਨ ਤੇ ਜਿੱਤ ਆਖ਼ਰ ਕਿਸਾਨਾਂ ਦੀ ਹੋਵੇਗੀ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸ਼ਾਂਤੀ ਦਾ ਪਾਠ ਪੜ੍ਹਾਉਣ ਲਈ ਕਾਂਗਰਸ ਪਾਰਟੀ ਤਿੰਨ ਤੋਂ ਪੰਜ ਫ਼ਰਵਰੀ ਤਕ ਸਮੁੱਚੇ ਹਰਿਆਣਾ ਪ੍ਰਦੇਸ਼ ਵਿਚ ਸ਼ਾਂਤੀ ਮਾਰਚ ਕੱਢੇ ਜਾਣਗੇ। ਸ਼ੈਲਜਾਨੇ ਕਿਹਾ ਕਿ ਭਾਜਪਾ ਨੂੰ ਇਹ ਨਹÄ ਭੁੱਲਣਾ ਚਾਹੀਦਾ ਕਿ ਜਿਹੜੇ ਕਿਸਾਨ ਅਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ, ਉਨ੍ਹਾਂ ਦੇ ਪਰਵਾਰਾਂ ਨੇ ਦੇਸ਼ ਲਈ ਅਪਣੀਆਂ ਕੁਰਬਾਨੀਆਂ ਦਿਤੀਆਂ ਹਨ ਤੇ ਦੇਸ਼ ਦੀ ਰਖਿਆ ਲਈ ਸਰਹੱਦਾਂ ’ਤੇ ਖੜ੍ਹੇ ਜਵਾਨ ਵੀ ਇਨ੍ਹਾਂ ਕਿਸਾਨ ਪਰਵਾਰਾਂ ਵਿਚੋਂ ਹੀ ਹਨ। ਪ੍ਰੈੱਸ ਕਾਨਫ਼ਰੰਸ ਦੌਰਾਨ ਕੁਮਾਰੀ ਸ਼ੈਲਜਾਦੇ ਨਾਲ ਸਾਬਕਾ ਉਪ ਮੁੱਖ ਮੰਤਰੀ ਚੰਦਰ ਮੋਹਨ, ਸਾਬਕਾ ਮੰਤਰੀ ਸੁਭਾਸ਼ ਬੱਤਰਾ, ਸਾਬਕਾ ਮੰਤਰੀ ਕ੍ਰਿਸ਼ਨ ਮੂਰਤੀ ਹੁੱਡਾ, ਸਾਬਕਾ ਸੀਪੀਐਸ ਰਾਮਕਿਸ਼ਨ ਗੁੱਜਰ, ਕਾਂਗਰਸ ਜਨਰਲ ਸਕੱਰ ਅਜੈ ਚੌਧਰੀ, ਮਹਿਲਾ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਸੁਧਾ ਭਾਰਦਵਾਜ, ਹਰਿਆਣਾ ਕਾਂਗਰਸ ਮੀਡੀਆ ਕੋਆਰਡੀਨੇਟਰ ਨਿਲੈ ਸੈਣੀ ਤੇ ਖਜਾਨਚੀ ਰੋਹਿਤ ਜੈਨ ਤੇ ਜ਼ਿਲ੍ਹੇ ਸਿੰਘ ਮੌਜੂਦ ਰਹੇ।