ਬੀ.ਐਸ.ਐਫ਼. ਅਤੇ ਪਾਕਿ ਤਸਕਰਾਂ ਵਿਚਾਲੇ ਹੋਈ ਫ਼ਾਇਰਿੰਗ ਦਾ, ਚਾਰ ਦੋਸ਼ੀ ਕਾਬੂ
Published : Jan 31, 2022, 11:29 pm IST
Updated : Jan 31, 2022, 11:29 pm IST
SHARE ARTICLE
image
image

ਬੀ.ਐਸ.ਐਫ਼. ਅਤੇ ਪਾਕਿ ਤਸਕਰਾਂ ਵਿਚਾਲੇ ਹੋਈ ਫ਼ਾਇਰਿੰਗ ਦਾ, ਚਾਰ ਦੋਸ਼ੀ ਕਾਬੂ

ਗੁਰਦਾਸਪੁਰ, 31 ਜਨਵਰੀ (ਪਪ) : 28 ਜਨਵਰੀ ਨੂੰ ਭਾਰਤ-ਪਾਕਿ ਇੰਟਰਨੈਸ਼ਨਲ ਬਾਰਡਰ ਬੀ.ਐਸ.ਐਫ਼. ਪੋਸਟ ਚੰਦੂ ਵਡਾਲਾ ’ਤੇ ਬੀ.ਐਸ.ਐਫ਼. ਜਵਾਨਾਂ ਅਤੇ ਪਾਕਿ ਤਸਕਰਾਂ ਵਿਚਾਲੇ ਹੋਈ ਫਾਇਰਿੰਗ ਦੇ ਮਾਮਲੇ ਦੀ ਜਾਂਚ ਕਰਦਿਆਂ ਜ਼ਿਲ੍ਹਾ ਪੁਲਿਸ ਗੁਰਦਾਸਪੁਰ ਨੇ ਚਾਰ ਦੋਸ਼ੀਆਂ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਦਸਿਆ ਕਿ 28 ਜਨਵਰੀ ਨੂੰ ਭਾਰਤ-ਪਾਕਿ ਬਾਰਡਰ ’ਤੇ ਪਾਕਿਸਤਾਨ ਤਸਕਰਾਂ ਪਾਸੋਂ ਹੈਰੋਇਨ ਅਤੇ ਅਸਲੇ ਦੀ ਖੇਪ ਗੁਰਦਾਸਪੁਰ ਦੇ ਕੁੱਝ ਤਸਕਰਾਂ ਨੇ ਮੰਗਵਾਈ ਸੀ, ਜੋ ਪਾਕਿਸਤਾਨ ਤਸਕਰਾਂ ਨੇ ਬਾਰਡਰ ਕਰਾਸ ਕਰਨੀ ਸੀ ਪਰ ਉਸ ਰਾਤ ਸਰਹੱਦ ’ਤੇ ਬੀ.ਐਸ.ਐਫ਼. ਦੀ ਮੁਸਤੈਦੀ ਕਾਰਨ ਅਤੇ ਫਾਇਰਿੰਗ ਹੋਣ ਕਰ ਕੇ ਉਕਤ ਦੋਸ਼ੀ ਉਸ ਖੇਪ ਨੂੰ ਉਥੇ ਹੀ ਛੱਡ ਕੇ ਧੁੰਦ ਅਤੇ ਹਨੇਰੇ ਦਾ ਫਾਇਦਾ ਲੈ ਕੇ ਭੱਜ ਗਏ ਸਨ। ਇਸ ਫਾਇਰਿੰਗ ਦੌਰਾਨ ਬੀ.ਐਸ.ਐਫ਼. ਦਾ ਇਕ ਕਰਮਚਾਰੀ ਗਿਆਨ ਸਿੰਘ ਪੁੱਤਰ ਕੱਲੂ ਸਿੰਘ ਵਾਸੀ ਮੰਨੂਪੁਰ ਥਾਣਾ ਖਾਖੈਰੂ ਜ਼ਿਲ੍ਹਾ ਫ਼ਤਿਹਪੁਰ ਯੂ.ਪੀ. ਜ਼ਖ਼ਮੀ ਹੋ ਗਿਆ, ਜਿਸ ਨੂੰ ਅੰਮ੍ਰਿਤਸਰ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਦਸਿਆ ਕਿ ਬੀ.ਐਸ.ਐਫ਼. ਦੇ ਕਰਮਚਾਰੀ ਗਿਆਨ ਸਿੰਘ ਦੇ ਬਿਆਨਾਂ ’ਤੇ ਥਾਣਾ ਕਲਾਨੌਰ ’ਚ ਧਾਰਾ 307, 120 ਬੀ, 25-54-59 ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ। 
ਐੱਸ. ਐੱਸ. ਪੀ. ਨੇ ਦੱਸਿਆ ਕਿ ਉਦੋਂ ਭਾਰਤ-ਪਾਕਿ ਬਾਰਡਰ ’ਤੇ ਸਰਚ ਦੌਰਾਨ 53.830 ਕਿੱਲੋ ਹੈਰੋਇਨ, 1.080 ਕਿੱਲੋ ਅਫੀਮ, ਇਕ ਪਿਸਤੌਲ ਚਾਈਨਾ 0.30 ਬੋਰ ਸਮੇਤ 2 ਮੈਗਜ਼ੀਨ ਅਤੇ ਰੌਂਦ 44, ਇਕ ਪਿਸਤੌਲ ਮਾਰਕਾ ਇਟਲੀ ਸਮੇਤ ਮੈਗਜ਼ੀਨ ਅਤੇ 12 ਰੌਂਦ, 4 ਮੈਗਜ਼ੀਨ ਏ. ਕੇ. 47 ਸਮੇਤ ਰੌਂਦ, 1 ਮੋਬਾਇਲ ਫੋਨ ਮਾਡਲ ਸੈਮਸੰਗ ਐੱਸ. ਐੱਮ. ਅਤੇ ਸਿਮ ਕਾਰਡ ਏਅਰਟੈੱਲ 1 ਬਰਾਮਦ ਹੋਏ ਸਨ।
ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਇਸ ’ਚ ਹਰਨੇਕ ਮਸੀਹ ਉਰਫ ਨੇਕੀ ਪੁੱਤਰ ਅਨੈਤ ਮਸੀਹ ਵਾਸੀ ਮੁਹੱਲਾ ਨਵਾਂ ਕੱਟੜਾ ਕਲਾਨੌਰ, ਲੱਕੀ ਤੇਜਾ ਪੁੱਤਰ ਮਾਨਾ ਮਸੀਹ ਵਾਸੀ ਬਾਬਾ ਕਾਰ ਕਾਲੋਨੀ ਕਲਾਨੌਰ, ਹਰਦੀਪ ਸਿੰਘ ਉਰਫ ਦੀਪਾ ਪੁੱਤਰ ਅਜੀਤ ਸਿੰਘ ਵਾਸੀ ਗੋਲਾ ਢੋਲਾ ਹਾਲ ਵਾਸੀ ਰੱਛਰ ਛੱਤਰ ਥਾਣਾ ਡੇਰਾ ਬਾਬਾ ਨਾਨਕ, ਰਜਵੰਤ ਸਿੰਘ ਉਰਫ ਬਿੱਲਾ ਪੁੱਤਰ ਹਰਬੰਸ ਸਿੰਘ ਵਾਸੀ ਭਿੰਡੀਨੈਣ ਥਾਣਾ ਪਿੰਡੀ ਸੈਂਦਾ ਤਹਿ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਦੋਸ਼ੀ ਪਾਏ ਗਏ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਇਨ੍ਹਾਂ ਤੋਂ ਇਕ ਕਾਰ ਆਈ-10, 2 ਲੱਖ 50 ਹਜ਼ਾਰ ਰੁਪਏ ਡਰੱਗ ਮਨੀ, 6 ਮੋਬਾਇਨ ਫੋਨ ਬਰਾਮਦ ਹੋਏ ਹਨ। 
ਐਸ.ਐਸ.ਪੀ. ਨੇ ਦਸਿਆ ਕਿ ਇਸ ਗਰੋਹ ਦਾ ਇਕ ਹੋਰ ਮੈਂਬਰ ਪਤਰਸ ਮਸੀਹ ਪੁੱਤਰ ਖਜ਼ਾਨ ਮਸੀਹ ਵਾਸੀ ਬੁੱਚੇ ਨੰਗਲ ਥਾਣਾ ਘੁੰਮਣ ਕਲਾਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ, ਜਿਸ ਨੂੰ ਗ੍ਰਿਫ਼ਤਾਰ ਕਰਨਾ ਅਜੇ ਬਾਕੀ ਹੈ। ਇਸ ਸਬੰਧੀ ਤਫ਼ਤੀਸ਼ ਦੌਰਾਨ ਗਰੋਹ ਦੇ ਹੋਰ ਮੈਂਬਰਾਂ ਦੀ ਸ਼ਨਾਖ਼ਤ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।
 ਫ਼ੋਟੋ : ਗੁਰਦਾਸਪੁਰ ਏ
 

SHARE ARTICLE

ਏਜੰਸੀ

Advertisement

Anmol Bishnoi Brother: ਹੁਣ ਗੈਂਗਸਟਰਾ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM
Advertisement