
ਤਰੱਕੀ ਦੇ ਨਾਮ 'ਤੇ 2 ਲੱਖ ਰੁਪਏ ਰਿਸ਼ਵਤ ਲੈਣ ਦੇ ਲੱਗੇ ਇਲਜ਼ਾਮ
CBI ਵਲੋਂ ਕੀਤੀ ਜਾ ਰਹੀ ਹੈ ਮਾਮਲੇ ਦੀ ਗੰਭੀਰਤਾ ਨਾਲ ਜਾਂਚ
ਚੰਡੀਗੜ੍ਹ : ਸੀ.ਬੀ.ਆਈ.ਨੇ ਪੰਜਾਬ ਦੇ ਇਕ ਆਈ.ੲੈ.ਐੱਸ. ਅਧਿਕਾਰੀ ਨੂੰ 2 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਹੈ। ਸੀ.ਬੀ.ਆਈ.ਅਧਿਕਾਰੀਆਂ ਅਨੁਸਾਰ ਪੰਜਾਬ ਰੋਡਵੇਜ਼ ਦੇ ਡਾਇਰੈਕਟਰ ਵਜੋਂ ਤਾਇਨਾਤ ਸ:ਪਰਮਜੀਤ ਸਿੰਘ ਆਈ.ਏ.ਐਸ. ਨੇ ਰੋਡਵੇਜ਼ ਦੇ ਇਕ ਅਧਿਕਾਰੀ ਦੀ ਜਨਰਲ ਮੈਨੇਜਰ ਵਜੋਂ ਪਦਉੱਨਤੀ ਲਈ 5 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ ਅਤੇ ਸ਼ਿਕਾਇਤ ਕਰਤਾ ਅਧਿਕਾਰੀ ਨੇ 2 ਲੱਖ ਰੁਪਏ ਵਿੱਚ ਸੌਦਾ ਕਰਕੇ ਇਸ ਬਾਰੇ ਸ਼ਿਕਾਇਤ ਸੀ.ਬੀ.ਆਈ. ਨੂੰ ਕੀਤੀ ਸੀ।
Bribe
ਸ਼ਿਕਾਇਤ ਕਰਤਾ ਅਨੁਸਾਰ ਉਕਤ ਅਧਿਕਾਰੀ ਜੋ ਵਿਭਾਗ ਵੱਲੋਂ ਜਨਵਰੀ ਵਿੱਚ ਬਣਾਈ ਗਈ ਕਮੇਟੀ ਦਾ ਮੁਖੀ ਸੀ, ਨੇ ਉਸਨੂੰ ਧਮਕਾਇਆ ਸੀ ਕਿ ਜੇ ਉਸ ਨੂੰ ਇਹ ਰਕਮ ਨਾ ਦਿੱਤੀ ਗਈ ਤਾਂ ਉਸ ਨੂੂੰ ਨਤੀਜੇ ਭੁਗਤਣੇ ਪੈਣਗੇ।
Bribe
ਇਕ ਸੀਨੀਅਰ ਸੀ.ਬੀ.ਆਈ. ਅਧਿਕਾਰੀ ਅਨੁਸਾਰ ਸ਼ਿਕਾਇਤ ਮਿਲਣ ’ਤੇ ਕੇਸ ਦਰਜ ਕੀਤਾ ਗਿਆ ਅਤੇ ਆਈ.ਏ.ਐੱਸ. ਅਧਿਕਾਰੀ ਦੇ ਖਿਲਾਫ਼ ਦੋਸ਼ ਹੋਣ ਕਰਕੇ ਸੀ.ਬੀ.ਆਈ. ਦੇ ਸੀਨੀਅਰ ਅਧਿਕਾਰੀਆਂ ਦੀ ਇਕ ਟੀਮ ਬਣਾਈ ਗਈ ਅਤੇ ਦੋਸ਼ੀ ਨੂੰ ਰੰਗੇ ਹੱਥੀਂ ਫ਼ੜਨ ਦਾ ਫ਼ੈਸਲਾ ਲੈਂਦਿਆਂ ਜਾਲ ਵਿਛਾ ਕੇ ਉਸਨੂੰ ਰਿਸ਼ਵਤ ਦੀ ਰਕਮ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ। ਪਤਾ ਲੱਗਾ ਹੈ ਕਿ ਉਕਤ ਆਈ.ਏ.ਐਸ. ਅਧਿਕਾਰੀ ਦੇ ਚੰਡੀਗੜ੍ਹ ਅਤੇ ਮੋਹਾਲੀ ਸਥਿਤ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।