
ਪੰਜਾਬ ਦਾ ਭਵਿੱਖ ਬਚਾਉਣਾ ਸਾਡਾ ਮੁੱਖ ਟੀਚਾ ਜਿਸ ਲਈ ਅਸੀਂ ਸਿਆਸਤ ਵਿਚ ਆਏ ਹਾਂ : ਰਾਜੇਵਾਲ
ਪੰਜਾਬ ਦਾ ਭਵਿੱਖ ਬਚਾਉਣਾ ਸਾਡਾ ਮੁੱਖ ਟੀਚਾ ਜਿਸ ਲਈ ਅਸੀਂ ਸਿਆਸਤ ਵਿਚ ਆਏ ਹਾਂ : ਰਾਜੇਵਾਲ
ਸਮਰਾਲਾ, 30 ਜਨਵਰੀ (ਜਤਿੰਦਰ ਰਾਜੂ) : ਸੰਯੁਕਤ ਸਮਾਜ ਮੋਰਚੇ ਦੇ ਹਲਕਾ ਸਮਰਾਲਾ ਤੋਂ ਉਮੀਦਵਾਰ ਸ. ਬਲਬੀਰ ਸਿੰਘ ਰਾਜੇਵਾਲ ਨੇ ਅਪਣੀ ਚੋਣ ਸਰਗਰਮੀਆਂ ਨੂੰ ਹੋਰ ਤੇਜ਼ ਕਰਦਿਆਂ ਅੱਜ ਸਥਾਨਕ ਸ਼ਹਿਰ ਵਿਚ ਅਪਣੇ ਮੁੱਖ ਚੋਣ ਦਫ਼ਤਰ ਦਾ ਉਦਘਾਟਨ ਕਰ ਦਿਤਾ ਹੈ¢ ਲੋਕਾਂ ਨਾਲ ਰਾਬਤਾ ਹੋਰ ਮਜ਼ਬੂਤ ਕਰਨ ਦੇ ਇਰਾਦੇ ਨਾਲ ਖੋਲੇ੍ਹ ਇਸ ਚੋਣ ਦਫ਼ਤਰ ਦੇ ਉਦਘਾਟਨ ਸਮਾਰੋਹ ਮੌਕੇ ਵੱਡੀ ਤਦਾਦ ਵਿਚ ਕਿਸਾਨ, ਮਜ਼ਦੂਰ ਆਗੂ ਤੇ ਵਰਕਰਾਂ ਸਮੇਤ ਹੋਰ ਲੋਕ ਹਾਜ਼ਰ ਸਨ¢
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪੰਜਾਬ ਦਾ ਭਵਿੱਖ ਬਚਾਉਣਾ ਉਨ੍ਹਾਂ ਦਾ ਮੁੱਖ ਟੀਚਾ ਹੈ ਜਿਸ ਲਈ ਉਹ ਸਿਆਸਤ ਵਿਚ ਆਏ ਹਨ¢ ਪੰਜਾਬੀਉ ਅਸੀਂ ਸਾਰੇ ਇਕੱਠੇ ਹੋ ਗਏ ਤਾਂ ਪੰਜਾਬ ਬਚ ਜਾਵੇਗਾ ਨਹੀਂ ਤਾਂ ਆਉਣ ਵਾਲੇ ਦੋ ਸਾਲਾਂ ਵਿਚ ਪੰਜਾਬ ਬਰਬਾਦ ਹੋ ਜਾਵੇਗਾ | ਉਨ੍ਹਾਂ ਕਿਹਾ ਸਾਡੇ ਕੋਲ ਦਿਮਾਗ ਹੈ, ਸਮਰਥਾ ਹੈ, ਸੁਹਿਰਦਤਾ ਹੈ, ਕਿਉਂ ਨਾ ਆਪਾਂ ਖ਼ੁਦ ਕਿਸਾਨਾਂ, ਮਜ਼ਦੂਰਾਂ, ਆਮ ਲੋਕਾਂ ਦੇ ਸੁਹਿਰਦ ਨੁਮਾਇੰਦਿਆਂ ਨੂੰ ਅਸੈਂਬਲੀ ਵਿਚ ਚੁਣ ਕੇ ਘੱਲੀਏ ਅਤੇ ਕਾਨੂੰਨ ਬਣਾਉਣ ਵਾਲੀ ਪ੍ਰਕਿਰਿਆ ਦਾ ਹਿੱਸਾ ਬਣੀਏ | ਪੰਜਾਬ ਦੇ ਨੌਜਵਾਨ ਬੱਚੇ ਵਿਦੇਸ਼ਾਂ ਵਿਚ ਜਾਣ ਲਈ ਹਰੇਕ ਸਾਲ ਹਜ਼ਾਰਾਂ ਕਰੋੜ ਰੁਪਏ ਖਰਚ ਕਰ ਰਹੇ ਹਨ¢ ਸ. ਰਾਜੇਵਾਲ ਨੇ ਕਿਹਾ ਕਿ ਦੇਸ਼ 'ਤੇ ਹਕੂਮਤ ਕਰਨ ਵਾਲਿਆਂ ਦੀ ਮੁਢਲੀ ਜ਼ਿੰਮੇਵਾਰੀ ਹੁੰਦੀ ਹੈ ਕਿ ਸੱਭ ਨੂੰ ਵਧੀਆ ਸਿਖਿਆ ਦੇਵੇ, ਨੌਜਵਾਨਾਂ ਨੂੰ ਰੁਜ਼ਗਾਰ ਮਿਲੇ ਪਰ ਉਹ ਅਪਣੀ ਜ਼ਿੰਮੇਵਾਰੀ ਤੋਂ ਭੱਜ ਗਏ ਹਨ | ਸਿਖਿਆ ਖੋਹ ਲਈ ਗਈ ਹੈ ਤੇ ਪੰਜਾਬ ਦਾ ਸਤਿਆਨਾਸ਼ ਹੋ ਰਿਹਾ ਹੈ, ਉਸ ਲਈ ਇਹ ਸਿਆਸੀ ਲੋਕ ਜ਼ਿੰਮੇਵਾਰ ਹਨ |
ਇਸ ਮੌਕੇ ਹਰਪਾਲ ਸਿੰਘ ਢਿੱਲੋਂ, ਤੇਜਿੰਦਰ ਸਿੰਘ ਤੇਜੀ, ਆਲਮਦੀਪ ਸਿੰਘ ਮੱਲਮਾਜਰਾ, ਪ੍ਰੋ. ਜਗਮੋਹਨ ਸਿੰਘ, ਹਰਦੀਪ ਸਿੰਘ, ਮੁਖਤਿਆਰ ਸਿੰਘ ਸਰਵਰਪੁਰ, ਪਰਮਿੰਦਰ ਸਿੰਘ ਪਾਲਮਾਜਰਾ, ਹਰਦੀਪ ਸਿੰਘ, ਯਾਦਵਿੰਦਰ ਸਿੰਘ, ਗੁਰਮੇਲ ਸਿੰਘ, ਬਾਰੂ ਰਾਮ, ਰਿੰਕੂ ਥਾਪਰ ਆਦਿ ਹਾਜ਼ਰ ਸਨ |
ਫੋਟੋ ਨੰ.2-ਕੈਪਸ਼ਨ :ਸਮਰਾਲਾ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਲਬੀਰ ਸਿੰਘ ਰਾਜੇਵਾਲ |