Muktsar News : ਮੁਕਤਸਰ ਦੇ ਪਿੰਡ ਕੋਟਲੀ ਸੰਘਰ ’ਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਘਰ ’ਚ ਲੱਗੀ ਅੱਗ

By : BALJINDERK

Published : Jan 31, 2025, 2:48 pm IST
Updated : Jan 31, 2025, 2:48 pm IST
SHARE ARTICLE
ਘਰ ਸੜ ਕੇ ਹੋਇਆ ਸੁਆਹ
ਘਰ ਸੜ ਕੇ ਹੋਇਆ ਸੁਆਹ

Muktsar News : ਘਰ ਦਾ ਸਾਰਾ ਸਮਾਨ ਸੜ ਕੇ ਹੋਇਆ ਸੁਆਹ, ਪੀੜਤ ਚੰਦ ਸਿੰਘ ਨੇ ਪ੍ਰਸ਼ਾਸਨ ਕੋਲੋਂ ਮਦਦ ਲਾਈ ਗੁਹਾਰ

Muktsar News in Punjabi : ਮੁਕਤਸਰ ਦੇ ਨੇੇੜਲੇ ਪਿੰਡ ਕੋਟਲੀ ਸੰਘਰ ਵਿਖੇ ਇੱਕ ਘਰ ’ਚ ਬਿਜਲੀ ਸਾਟ ਸਰਕਟ ਕਾਰਨ ਅੱਗ ਲੱਗ ਗਈ। ਅੱਗ ਲੱਗ ਜਾਣ ਕਾਰਨ ਅੰਦਰ ਪਿਆ ਟੀਵੀ, ਬੈੱਡ, ਪੱਖਾ, ਚਾਰ ਕੁਰਸੀਆਂ, ਦੋ ਮੰਜੇ, ਕੱਪੜੇ, ਪੇਟੀ ਅਤੇ ਪੰਜ ਹਜ਼ਾਰਾਂ ਰੁਪਏ ਦੀ ਨਗਦੀ ਵੀ ਸੜ ਕੇ ਸੁਆਹ ਹੋ ਗਈ। ਇਸ ਤੋਂ ਇਲਾਵਾ ਟੈਲ-ਬੱਤੇ ਵਾਲੇ ਕਮਰੇ ਨੂੰ ਵੀ ਅੱਗ ਲੱਗ ਜਾਣ ਕਾਰਨ ਕਮਰਾ ਪੂਰੀ ਤਰ੍ਹਾਂ  ਨੁਕਸਾਨਿਆ ਗਿਆ।

1

ਪੀੜਤ ਚੰਦ ਸਿੰਘ ਪੁੱਤਰ ਆਤਮਾ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 5:30 ਵਜੇ ਜਦ ਉਹ ਉੱਠ ਕੇ ਬਾਹਰ ਚਾਹ ਬਣਾਉਣ ਲਈ ਬਾਹਰ ਆਏ ਤਾਂ ਅੰਦਰ ਬਿਜਲੀ ਵਾਲੇ ਬੋਰਡ 'ਚੋਂ ਸਾਟ ਸਰਕਟ ਹੋਣ ਕਾਰਨ ਅੱਗ ਟੀਵੀ ਅਤੇ ਹੋਰ ਸਮਾਨ ਨੂੰ ਲੱਗ ਗਈ। ਜਿਸ ਤੋਂ ਬਾਅਦ ਇਹ ਅੱਗ ਬੜੀ ਹੀ ਤੇਜ਼ੀ ਨਾਲ ਫੈਲਦੀ ਹੋਈ ਬੈੱਡ ਅਤੇ ਹੋਰ ਸਮਾਨ ਨੂੰ ਪੈ ਗਈ। ਜਿਵੇਂ ਹੀ ਸਾਨੂੰ ਅੱਗ ਲੱਗਣ ਦਾ ਪਤਾ ਲੱਗਾ ਤਾਂ ਅਸੀਂ ਤੁਰੰਤ ਰੌਲਾ ਪਾਇਆ ਅਤੇ ਆਸ ਪਾਸ ਦੇ ਲੋਕਾਂ ਨੇ ਇਕੱਠੇ ਹੋ ਕੇ ਪਾਣੀ ਨਾਲ ਅੱਗ ਬੁਝਾਈ ਪਰ ਉਦੋਂ ਤੱਕ ਕਮਰੇ ਅੰਦਰ ਪਿਆ ਸਾਰਾ ਸਮਾਨ ਸੜ ਚੁੱਕਾ ਸੀ। 

1

ਪੀੜਤ ਦੱਸਿਆ ਕਿ ਉਸ ਦਾ ਕਰੀਬ 1 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ ਹੈ। ਉਸਨੇ ਦੱਸਿਆ ਕਿ ਉਹ ਇੱਕ ਗਰੀਬ ਮਜ਼ਦੂਰ ਹੈ ਅਤੇ ਉਸ ਨੇ ਪਾਈ-ਪਾਈ ਜੋੜ ਕੇ ਆਪਣਾ ਘਰੇਲੂ ਸਮਾਨ ਬਣਾਇਆ ਸੀ ਪਰ ਅੱਜ ਸਾਰਾ ਸਮਾਨ ਅੱਗ ਦੀ ਭੇਟ ਚੜ ਗਿਆ ਹੈ। ਉਸਨੇ ਭਰੇ ਮਨ ਨਾਲ ਕਿਹਾ ਕਿ ਉਹ ਮੁੜ ਤੋਂ ਆਪਣਾ ਸਮਾਨ ਬਣਾਉਣ ਅਤੇ ਕਮਰੇ ਦੀ ਛੱਤ ਪਾਉਣ ਤੋਂ ਅਸਮਰਥ ਹੈ। ਉਸਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਪਾਸੋਂ ਮੰਗ ਕੀਤੀ ਕਿ ਉਸ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਮੁੜ ਤੋਂ ਆਪਣੇ ਕਮਰੇ ਦੀ ਛੱਤ ਪਾ ਸਕੇ ਅਤੇ ਜੋ ਘਰੇਲੂ ਸਮਾਨ ਸੜਿਆ ਹੈ ਉਹ ਵੀ ਲੈ ਸਕੇ।

ਇਸ ਦੌਰਾਨ ਮੌਕੇ 'ਤੇ ਪੁੱਜੀ ਪਿੰਡ ਦੀ ਪੰਚਾਇਤ ਅਤੇ ਹੋਰ ਮੋਹਤਵਰ ਵਿਅਕਤੀਆਂ ਨੇ ਵੀ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਗਰੀਬ ਪਰਿਵਾਰ ਦੀ ਮਾਲੀ ਮਦਦ ਕੀਤੀ ਜਾਵੇ।

(For more news apart from  fire broke out in house due to an electrical short circuit in village Kotli Sanghar of Muktsar News in Punjabi, stay tuned to Rozana Spokesman)

Location: India, Punjab, Muktsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement