ਕਰਜ਼ੇ ਨੇ ਲਈ ਇਕ ਹੋਰ ਕਿਸਾਨ ਦੀ ਜਾਨ, ਕੀਤੀ ਖ਼ੁਦਕੁਸ਼ੀ
Published : Mar 31, 2018, 7:03 pm IST
Updated : Mar 31, 2018, 7:03 pm IST
SHARE ARTICLE
suicide
suicide

ਇਥੋ ਨੇੜਲੇ ਪਿੰਡ ਖੱਤਰੀ ਵਾਲਾ ਵਿਖੇ ਅੱਜ ਦੁਪਹਿਰ ਸਮੇਂ ਇਕ ਕਰਜੇ ਦੇ ਸਤਾਏ ਕਿਸਾਨ ਨੇ ਖ਼ੁਦਕੁਸ਼ੀ ਕਰ ਲਈ ਹੈ।ਡੀ.ਐਸ.ਪੀ ਰਸ਼ਪਾਲ ਸਿੰਘ ਨੇ ਦਸਿਆ ਕਿ ਪਿੰਡ ਖੱਤਰੀਵਾਲਾ...

ਮਾਨਸਾ : ਇਥੋ ਨੇੜਲੇ ਪਿੰਡ ਖੱਤਰੀ ਵਾਲਾ ਵਿਖੇ ਅੱਜ ਦੁਪਹਿਰ ਸਮੇਂ ਇਕ ਕਰਜੇ ਦੇ ਸਤਾਏ ਕਿਸਾਨ ਨੇ ਖ਼ੁਦਕੁਸ਼ੀ ਕਰ ਲਈ ਹੈ।ਡੀ.ਐਸ.ਪੀ ਰਸ਼ਪਾਲ ਸਿੰਘ ਨੇ ਦਸਿਆ ਕਿ ਪਿੰਡ ਖੱਤਰੀਵਾਲਾ ਦਾ 50 ਸਾਲਾ ਕਿਸਾਨ ਹਰੀਰਾਮ ਸਿੰਘ ਪੁੱਤਰ ਭਜਨ ਸਿੰਘ ਪਿਛਲੇ ਕੁਝ ਦਿਨਾਂ ਤੋਂ ਅਪਣੇ ਆੜਤੀ ਅਤੇ ਸਟੇਟ ਬੈਂਕ ਆਫ਼ ਇੰਡੀਆ ਦੇ ਚੜ੍ਹੇ ਕਰਜ਼ੇ ਕਾਰਨ ਪ੍ਰੇਸ਼ਾਨ ਸੀ। ਜਿਸ ਨੇ ਅੱਜ ਅਪਣੇ ਖੇਤ ਵਿਚ ਲੱਗੇ ਇਕ ਅਮਰੂਦ ਦੇ ਦਰਖ਼ਤ ਨਾਲ ਅਪਣੀ ਪੱਗ ਬੰਨ ਕੇ ਫਾਹਾ ਲੈ ਲਿਆ ਹੈ। ਉਨ੍ਹਾਂ ਦਸਿਆ ਕਿ ਪਰਿਵਾਰ ਦੇ ਦਸਣ ਮੁਤਾਬਿਕ ਕਿਸਾਨ ਸਿਰ ਅਪਣੇ ਆੜਤੀ ਅਤੇ ਸਰਕਾਰੀ ਬੈਂਕ ਦਾ ਲਗਭਗ 7 ਤੋਂ 8 ਲੱਖ ਰੁਪਏ ਕਰਜਾ ਸੀ। 

suicidesuicide

ਉਨ੍ਹਾਂ ਦਸਿਆ ਕਿ ਕਿਸਾਨ ਢਾਈ ਏਕੜ ਦਾ ਮਾਲਕ ਸੀ। ਜਿਹੜਾ ਆਪਣੇ ਪਿਛੇ ਦੋ ਪੁੱਤਰ ਹਰਦੀਪ ਸਿੰਘ ਅਤੇ ਸ਼ਗਨਪ੍ਰੀਤ ਸਿੰਘ ਛੱਡ ਗਿਆ ਹੈ। ਉਨ੍ਹਾਂ ਦਸਿਆ ਕਿ ਇਸ ਖ਼ੁਦਕੁਸ਼ੀ ਮਾਮਲੇ ਵਿੱਚ ਏ.ਐਸ.ਆਈ ਜੀਤ ਸਿੰਘ ਵਲੋਂ ਵਿਭਾਗੀ ਕਾਰਵਾਈ ਦੀ ਧਾਰਾ 174 ਤਹਿਤ ਕੇਸ ਦਰਜ ਕਰਦਿਆਂ ਸਿਵਲ ਹਸਪਤਾਲ ਬੁਢਲਾਡਾ ਪਾਸੋਂ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਵਾਰਿਸਾਂ ਹਵਾਲੇ ਕਰ ਦਿਤੀ ਗਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM
Advertisement