ਸਮੱਗਲਿੰਗ ਰੋਕਣ ਲਈ ਅਟਾਰੀ ਬਾਰਡਰ ਪੁੱਜਾ 'ਫ਼ੁਲ ਬਾਡੀ ਟਰੱਕ ਸਕੈਨਰ'
Published : Mar 31, 2019, 6:04 pm IST
Updated : Mar 31, 2019, 6:05 pm IST
SHARE ARTICLE
Full-body truck scanne
Full-body truck scanne

ਭਾਰਤ ਦੇ ਅਟਾਰੀ ਸਥਿਤ 'ਇੰਟੈਗਰੇਟਡ ਚੈੱਕ ਪੋਸਟ' 'ਤੇ ਪੂਜੇ ਟਰੱਕ ਦਾ ਪੂਰੀ ਤਰ੍ਹਾਂ ਨਿਰੀਖਣ ਕਰਨ ਵਾਲਾ 'ਫੁੱਲ ਬਾਡੀ ਟਰੱਕ ਸਕੈਨਰ' ਆ ਗਿਆ ਹੈ

ਪੰਜਾਬ: ਭਾਰਤ ਦੇ ਅਟਾਰੀ ਸਥਿਤ 'ਇੰਟੈਗਰੇਟਡ ਚੈੱਕ ਪੋਸਟ' 'ਤੇ ਪੂਜੇ ਟਰੱਕ ਦਾ ਪੂਰੀ ਤਰ੍ਹਾਂ ਨਿਰੀਖਣ ਕਰਨ ਵਾਲਾ 'ਫੁੱਲ ਬਾਡੀ ਟਰੱਕ ਸਕੈਨਰ' ਆ ਗਿਆ ਹੈ ਅਤੇ ਇਹ ਸਕੈਨਰ 15 ਅਪ੍ਰੈਲ ਤੋਂ ਅਪਣਾ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਭਾਵੇਂ ਕਿ ਪਾਕਿਸਤਾਨ ਨਾਲ ਭਾਰਤ ਦਾ ਕਾਰੋਬਾਰ ਪੁਲਵਾਮਾ ਹਮਲੇ ਮਗਰੋਂ ਕਾਫ਼ੀ ਸੀਮਤ ਜਿਹਾ ਹੋ ਗਿਆ ਹੈ, ਪਰ ਫਿਰ ਵੀ ਪੂਰੇ ਟਰੱਕ ਦਾ ਪੂਰੀ ਤਰ੍ਹਾਂ ਨਿਰੀਖਣ ਕਰਨ ਵਾਲਾ ਸਕੈਨਰ ਇੱਥੇ ਲਗਾਇਆ ਜਾ ਰਿਹਾ ਹੈ।

ਇਹ ਦੇਸ਼ ਦਾ ਪਹਿਲਾ ਅਜਿਹਾ ਸਕੈਨਰ ਹੋਵੇਗਾ, ਜਿਸ ਵਿਚ ਪੂਰੇ ਟਰੱਕ ਦੀ ਪੂਰੀ ਬਾਰੀਕੀ ਨਾਲ ਨਿਰੀਖਣ ਕਰਨ ਦੀ ਸਮਰੱਥਾ ਹੋਵੇਗਾ। ਇਸ ਨਾਲ ਟਰੱਕ ਦੇ ਮਾਲ ਨੂੰ ਅੰਦਰੋਂ ਚੈੱਕ ਕਰਨ ਦੀ ਲੋੜ ਨਹੀਂ ਪਵੇਗੀ ਬਲਕਿ ਇਸ ਸਕੈਨਰ ਰਾਹੀਂ ਪਤਾ ਚੱਲ ਜਾਵੇਗਾ ਕਿ ਟਰੱਕ ਵਿਚ ਕੋਈ ਗ਼ੈਰਕਾਨੂੰਨੀ ਵਸਤੂ ਤਾਂ ਨਹੀਂ ਲੱਦੀ ਹੋਈ।

ਲੈਂਡ ਪੋਰਟਸ ਅਥਾਰਟੀ ਆਫ਼ ਇੰਡੀਆ ਅਨੁਸਾਰ ਇਸ ਸਕੈਨਰ ਦੀ ਮਦਦ ਨਾਲ ਨਸ਼ਿਆਂ ਤੇ ਹਥਿਆਰਾਂ ਦੀ ਸਮੱਗਲਿੰਗ ਰੋਕਣ ਵਿਚ ਮਦਦ ਮਿਲੇਗੀ। ਫ਼ਿਲਹਾਲ ਅਟਾਰੀ ਬਾਰਡਰ 'ਤੇ ਇਹ ਚੈਕਿੰਗ ਨਜ਼ਰਾਂ ਤੇ ਹੱਥਾਂ ਰਾਹੀਂ ਅਤੇ ਜਾਂ ਖੋਜੀ ਕੁੱਤਿਆਂ ਦੀ ਮਦਦ ਨਾਲ ਹੋ ਰਹੀ ਹੈ, ਪਰ ਹੁਣ ਇਸ ਸਕੈਨਰ ਨਾਲ ਇਹ ਪ੍ਰਕਿਰਿਆ ਹੋਰ ਤੇਜ਼ ਹੋ ਜਾਵੇਗੀ।

Full body truck scanner Full body truck scanner

ਭਾਰਤ ਨੂੰ ਪੂਰੇ ਟਰੱਕ ਦਾ ਨਿਰੀਖਣ ਕਰਨ ਵਾਲਾ ਸਕੈਨਰ ਭਾਵੇਂ ਹੁਣ ਮਿਲਿਆ ਹੈ, ਪਰ ਪਾਕਿਸਤਾਨ ਆਪਣੇ ਵਾਹਗਾ ਬਾਰਡਰ 'ਤੇ ਅਜਿਹੇ ਦੋ ਸਕੈਨਰ ਪਹਿਲਾਂ ਤੋਂ ਹੀ ਵਰਤ ਰਿਹਾ ਹੈ। ਕੇਂਦਰ ਸਰਕਾਰ ਨੇ ਅਜਿਹੇ ਪੰਜ ਸਕੈਨਰ ਮਨਜ਼ੂਰ ਕੀਤੇ ਹਨ ਜਿਨ੍ਹਾਂ ਵਿਚੋਂ ਇਕ ਅਟਾਰੀ–ਵਾਹਗਾ ਬਾਰਡਰ 'ਤੇ ਲੱਗ ਰਿਹਾ ਹੈ ਤੇ ਬਾਕੀ ਦੇ ਭਾਰਤ–ਪਾਕਿਸਤਾਨ ਸਰਹੱਦ 'ਤੇ ਪੁੰਛ–ਚੌਕੰਦਾਬਾਦ (ਜੰਮੂ–ਕਸ਼ਮੀਰ), ਉੜੀ–ਸਲਾਮਾਬਾਦ ਵਿਖੇ, ਭਾਰਤ–ਬੰਗਲਾਦੇਸ਼ ਸਰਹੱਦ 'ਤੇ ਪੇਤਰਾਪੋਲ (ਕੋਲਕਾਤਾ) ਵਿਖੇ ਅਤੇ ਭਾਰਤ–ਨੇਪਾਲ ਸਰਹੱਦ 'ਤੇ ਰਕਸੌਲ (ਬਿਹਾਰ) ਵਿਖੇ ਲੱਗਣੇ ਹਨ।

ਦੱਸ ਦਈਏ ਕਿ ਅਟਾਰੀ 'ਇੰਟੈਗਰੇਟਡ ਚੈੱਕ ਪੋਸਟ' ਦਾ ਨੀਂਹ–ਪੱਥਰ ਸਾਲ 2010 ਦੌਰਾਨ ਰੱਖਿਆ ਗਿਆ ਸੀ। ਸੁਰੱਖਿਆ ਏਜੰਸੀਆਂ ਵਲੋਂ ਕਾਫ਼ੀ ਸਮੇਂ ਤੋਂ ਸਮੱਗਲਿੰਗ ਰੋਕਣ ਲਈ ਅਜਿਹੇ ਸਕੈਨਰ ਦੀ ਮੰਗ ਕੀਤੀ ਜਾ ਰਹੀ ਸੀ। ਇਸ ਸਕੈਨਰ ਦੇ ਇਕ ਪ੍ਰੋਜੈਕਟ 'ਤੇ 23 ਕਰੋੜ ਰੁਪਏ ਦਾ ਖ਼ਰਚ ਆਇਆ ਹੈ। ਹੁਣ ਦੇਖਣਾ ਹੋਵੇਗਾ ਕਿ ਇਹ ਸਕੈਨਰ ਕਾਰੋਬਾਰੀ ਸਰਹੱਦੀ ਚੈੱਕ ਪੋਸਟ 'ਤੇ  ਸਮਗਲਿੰਗ ਰੋਕਣ ਵਿਚ ਕਿੰਨਾ ਕੁ ਕਾਰਗਰ ਸਾਬਤ ਹੁੰਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement