ਮੁੱਖ ਮੰਤਰੀ ਗ਼ਰੀਬਾਂ ਨੂੰ ਆਟਾ-ਲੂਣ ਹੀ ਦੇ ਦੇਣ ਉਹ ਹੀ ਕਾਫ਼ੀ ਹੈ : ਬਲਵਿੰਦਰ ਸਿੰਘ ਬੈਂਸ
Published : Mar 31, 2020, 10:48 am IST
Updated : Mar 31, 2020, 2:08 pm IST
SHARE ARTICLE
File photo
File photo

ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿਚ ਅਪਣਾ ਕਹਿਰ ਮਚਾਇਆ ਹੋਇਆ ਹੈ। ਇਸ ਦਾ ਕਹਿਰ ਪੰਜਾਬ ਵਿਚ ਵੀ ਜਾਰੀ ਹੈ। ਕੋਰੋਨਾ ਵਾਇਰਸ ਦੇ ਚਲਦਿਆਂ ਰੋਜ਼ਾਨਾ ਸਪੋਕਸਮੈਨ ਨਾਲ

ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ): ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿਚ ਅਪਣਾ ਕਹਿਰ ਮਚਾਇਆ ਹੋਇਆ ਹੈ। ਇਸ ਦਾ ਕਹਿਰ ਪੰਜਾਬ ਵਿਚ ਵੀ ਜਾਰੀ ਹੈ। ਕੋਰੋਨਾ ਵਾਇਰਸ ਦੇ ਚਲਦਿਆਂ ਰੋਜ਼ਾਨਾ ਸਪੋਕਸਮੈਨ ਨਾਲ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਬੈਂਸ ਨੇ ਸਿੱਧੀ ਗੱਲਬਾਤ ਕੀਤੀ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਅਪਣਾ ਧਿਆਨ ਰੱਖ ਰਹੇ ਹਨ ਤਾਂ ਬਲਵਿੰਦਰ ਸਿੰਘ ਬੈਂਸ ਨੇ ਕਿਹਾ, ਹਾਂ ਜੀ ਮੈਂ ਅਪਣਾ ਧਿਆਨ ਤਾਂ ਰੱਖ ਰਿਹਾ ਹਾਂ ਪਰ ਮੈਨੂੰ ਅਪਣੇ ਪਰਮਾਤਮਾ ਉਤੇ ਭਰੋਸਾ ਹੈ ਜਿੰਨਾ ਸਮਾਂ ਪਰਮਾਤਮਾ ਦਾ ਹੁਕਮ ਨਹੀਂ ਆਉਂਦਾ ਉਨਾ ਸਮਾਂ ਕੁੱਝ ਵੀ ਨਹੀਂ ਹੁੰਦਾ।

ਸ. ਬੈਂਸ ਨੇ ਕਿਹਾ ਕਿ ਮੈਂ ਪਰਮੇਸ਼ਵਰ ਨੂੰ ਮੰਨਣ ਵਾਲਾ ਸਿੱਖ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਰਫ਼ਿਊ ਦੌਰਾਨ ਅਪਣੇ ਘਰਾਂ ਵਿਚ ਰਹਿਣ। ਬਲਵਿੰਰ ਸਿੰਘ ਬੈਂਸ ਨੇ ਕਿਹਾ ਕਿ ਉਹ ਸਰਕਾਰ ਵਲੋਂ ਲਗਾਏ ਗਏ ਕਰਫ਼ਿਊ ਦੇ ਵਿਰੋਧ ਵਿਚ ਨਹੀਂ ਹਨ ਸਗੋਂ ਸਰਕਾਰ ਨੇ ਇੰਝ ਕਰ ਕੇ ਚੰਗਾ ਕੀਤਾ ਹੈ।ਜਦੋਂ ਉਨ੍ਹਾਂ ਤੋਂ ਉਨ੍ਹਾਂ ਦੇ ਹਲਕੇ ਲੁਧਿਆਣੇ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਥੇ ਲੋਕਾਂ ਦੇ ਹਾਲਤ ਮਾੜੇ ਹੀ ਹਨ। ਉਨ੍ਹਾਂ ਦੇ ਹਲਕੇ ਵਿਚ ਸਾਰੇ ਲੋਕ ਜ਼ਿਆਦਾਤਰ ਲੇਬਰ ਵਾਲੇ ਹਨ ਜਿਨ੍ਹਾਂ ਨੂੰ ਤਨਖ਼ਾਹ ਐਡਵਾਂਸ ਵਿਚ ਹੀ ਮਿਲ ਜਾਂਦੀ ਹੈ ਅਤੇ ਜਿਨ੍ਹਾਂ ਨੂੰ ਐਡਵਾਂਸ ਵਿਚ ਤਨਖ਼ਾਹ ਮਿਲ ਗਈ, ਉਨ੍ਹਾਂ ਨੇ ਅਪਣੀ ਤਨਖ਼ਾਹ ਵਰਤ ਵੀ ਲਈ ਅਤੇ ਜਦ ਨੂੰ ਉਨ੍ਹਾਂ ਦੀ ਦੂਜੀ ਤਨਖ਼ਾਹ ਆਉਣੀ ਸੀ, ਉਸ ਤੋਂ ਪਹਿਲਾਂ 22 ਮਾਰਚ ਨੂੰ ਕਰਫ਼ਿਊ ਲੱਗ ਗਿਆ।

Captain government social security fundCaptain government

ਸ. ਬੈਂਸ ਨੇ ਦਸਿਆ ਕਿ ਲੋਕਾਂ ਨੇ ਅਪਣੀ ਤਨਖ਼ਾਹ ਤਾਂ ਵਰਤ ਲਈ ਪਰ ਹੁਣ ਉਨ੍ਹਾਂ ਕੋਲ ਖਾਣ ਲਈ ਕੁੱਝ ਵੀ ਨਹੀਂ। ਉਨ੍ਹਾਂ ਨੇ ਡੀ.ਸੀ. ਸਾਹਿਬ ਨੂੰ ਵੀ ਬੇਨਤੀ ਕੀਤੀ ਸੀ ਕਿ ਗੋਦਾਮਾਂ ਵਿਚ ਪਈ ਕਣਕ ਇਨ੍ਹਾਂ ਲੋਕਾਂ ਨੂੰ ਵੰਡੀ ਜਾਵੇ। ਜਦੋਂ ਉਨ੍ਹਾਂ ਨੂੰ ਇਹ ਦਸਿਆ ਗਿਆ ਕਿ ਗੋਦਾਮਾਂ ਵਿਚ ਪਈ ਕਣਕ ਤਾਂ ਕੇਂਦਰ ਸਰਕਾਰ ਦੀ ਹੈ ਅਤੇ ਅਸੀ ਉਹ ਕਣਕ ਉਨ੍ਹਾਂ ਦੀ ਇਜਾਜ਼ਤ ਤੋਂ ਬਗ਼ੈਰ ਨਹੀਂ ਕੱਢ ਸਕਦੇ ਤਾਂ ਬਲਵਿੰਦਰ ਬੈਂਸ ਸਿੰਘ ਨੇ ਕਿਹਾ ਕਿ ਹੁਣ ਕੇਂਦਰ ਸਰਕਾਰ ਨਾਲ ਟਾਈਅਪ ਕੀਤਾ ਜਾ ਸਕਦਾ ਹੈ ਕਿਉਂਕਿ ਹੁਣ ਸਮਾਂ ਬਹੁਤ ਨਾਜ਼ੁਕ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਸ ਸਬੰਧ ਵਿਚ ਢਿੱਲੀ ਪੈ ਗਈ ਹੈ ਪਰ ਉਹ ਤਾਂ ਕੇਂਦਰ ਸਰਕਾਰ ਤੋਂ ਕਣਕ ਉਧਾਰ ਹੀ ਮੰਗ ਰਹੇ ਹਨ ਅਤੇ ਬਾਅਦ ਵਿਚ ਉਨ੍ਹਾਂ ਦਾ ਸਾਰਾ ਅਨਾਜ ਵਾਪਸ ਕਰ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਗੇ ਹੱਥ ਜੋੜ ਕੇ ਵੀ ਅਪੀਲ ਕਰਨ ਨੂੰ ਤਿਆਰ ਹਾਂ ਕਿ ਉਹ ਕੇਂਦਰ ਸਰਕਾਰ ਨਾਲ ਗੱਲ ਕਰਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਐਨੀ ਵੀ ਨਿਰਦਈ ਨਹੀਂ ਕਿ ਉਹ ਸਾਨੂੰ 15 ਦਿਨਾਂ ਲਈ ਅਨਾਜ ਉਧਾਰ ਵੀ ਨਾ ਦੇ ਸਕੇ। ਉਨ੍ਹਾਂ ਕਿਹਾ ਕਿ ਅੱਗੇ ਹਾੜੀ ਦੀ ਫ਼ਸਲ ਆ ਰਹੀ ਹੈ। ਉਸ ਤੋਂ ਬਾਅਦ ਕੇਂਦਰ ਸਰਕਾਰ ਦੇ ਗੋਦਾਮ ਫਿਰ ਤੋਂ ਕਣਕ ਨਾਲ ਭਰ ਦਿਤੇ ਜਾਣਗੇ।

Balwinder Singh BainsBalwinder Singh Bains

ਸਪੋਕਸਮੈਨ ਦੀ ਮੈਨੇਜਿੰਗ ਐਡੀਟਰ ਵਲੋਂ ਇਹ ਕਿਹਾ ਗਿਆ ਕਿ ਕਿਤੇ ਕੋਰੋਨਾ ਵਾਇਰਸ ਨਾਲੋਂ ਵੱਧ ਮੌਤਾਂ ਭੁੱਖਮਰੀ ਨਾਲ ਨਾ ਹੋ ਜਾਣ ਕਿਉਂਕਿ ਦੇਸ਼ ਦੀਆਂ ਝੁੱਗੀਆਂ-ਝੌਪੜੀਆਂ ਵਾਲਿਆਂ ਕੋਲ ਤਾਂ ਬਿਲਕੁਲ ਵੀ ਖਾਣਾ ਨਹੀਂ ਰਿਹਾ। ਜਦੋਂ ਬਲਵਿੰਦਰ ਸਿੰਘ ਬੈਂਸ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਦੇ ਹਲਕੇ ਵਿਚ ਕਿੰਨੇ ਅਜਿਹੇ ਝੁੱਗੀਆਂ ਵਾਲੇ ਸਥਾਨ ਹਨ ਤਾਂ ਉਨ੍ਹਾਂ ਨੇ ਕਿਹਾ ਲੁਧਿਆਣਾ ਤਾਂ ਹੈ ਹੀ ਪੂਰਾ ਲੇਬਰ ਏਰੀਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਫ਼ੈਕਟਰੀਆਂ ਬਣਾਉਣ ਦੀ ਗੱਲ ਕਰ ਰਹੇ ਹਨ ਪਰ ਜੇ ਇਸ ਭੁੱਖਮਰੀ ਨਾਲ ਲੁਧਿਆਣਾ ਦੀ ਲੇਬਰ ਹੀ ਨਾ ਰਹੀ ਤਾਂ ਇਨ੍ਹਾਂ ਫ਼ੈਕਟਰੀਆਂ ਵਿਚ ਉੱਲੂ ਬੋਲਣਗੇ, ਇਸ ਲਈ ਮੈਂ ਮੁੱਖ ਮੰਤਰੀ ਜੀ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਉਹ ਸਿਰਫ਼ ਆਟਾ ਲੂਣ ਹੀ ਦੇ ਦੇਣ, ਗ਼ਰੀਬਾਂ ਲਈ ਇਹ ਹੀ ਕਾਫ਼ੀ ਹੈ।

ਉਨ੍ਹਾਂ ਕਿਹਾ ਕਿ ਗ਼ਰੀਬ ਵੀ ਕੀ ਕਰਨ, ਜਿਨ੍ਹਾਂ ਕੋਲ ਖਾਣ ਨੂੰ ਰੋਟੀ ਨਹੀਂ ਹੈ, ਉਨ੍ਹਾਂ ਨੇ ਤਾਂ ਇਸ ਕਰਫ਼ਿਊ ਵਿਚ ਬਾਹਰ ਆਉਣਾ ਹੀ ਹੈ ਅਤੇ ਉਸ ਸਮੇਂ ਜੇਕਰ ਉਨ੍ਹਾਂ ਕੋਲ ਖਾਣ ਨੂੰ ਹੀ ਕੁੱਝ ਨਹੀਂ ਹੈ ਤਾਂ ਆਪਾਂ ਵੀ ਉਨ੍ਹਾਂ ਨੂੰ ਪੁੱਛਦੇ ਚੰਗੇ ਨਹੀਂ ਲੱਗਦੇ ਕਿ ਤੁਸੀਂ ਕਰਫ਼ਿਊ ਵਿਚ ਬਾਹਰ ਕਿਉਂ ਹੋ? ਉਨ੍ਹਾਂ ਦਸਿਆ ਕਿ ਜਦੋਂ ਸਵੇਰੇ 8 ਤੋਂ 10 ਵਜੇ ਤਕ ਖੁੱਲ੍ਹਦਾ ਹੈ ਤਾਂ ਮੈਡੀਕਲ ਸਟੋਰਾਂ ਦੇ ਅੱਗੇ ਵੱਡੀਆਂ-ਵੱਡੀਆਂ ਲਾਈਨਾਂ ਲੱਗੀਆਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਕੋਰੋਨਾ ਵਾਇਰਸ ਅਸਲ ਵਿਚ ਸਾਡੇ ਲਈ ਜੰਗ ਹੈ ਅਤੇ ਰੱਬ ਮਿਹਰ ਕਰੇ ਅਤੇ ਅਸੀ ਇਸ ਜੰਗ ਨੂੰ ਅ੍ਰਪੈਲ ਤਕ ਜਿੱਤ ਲਈਏ।

ਬਲਵਿੰਦਰ ਸਿੰਘ ਬੈਂਸ ਨੇ ਸੀਐਮ ਨੂੰ ਅਤੇ ਐਸਜੀਪੀਸੀ ਦੇ ਪ੍ਰਧਾਨ ਨੂੰ ਬੇਨਤੀ ਕੀਤੀ ਹੈ ਕਿ ਉਹ ਗੋਲਕਾਂ ਦੇ ਮੂੰਹ ਲੋਕਾਂ ਲਈ ਖੋਲ੍ਹ ਦੇਣ। ਉਨ੍ਹਾਂ ਨੇ ਸਕੂਲ ਦੇ ਪ੍ਰਿੰਸੀਪਲਾਂ ਨੂੰ ਵੀ ਕਿਹਾ ਕਿ ਹੈ ਕਿ ਇਸ ਵਾਰ ਬਚਿਆਂ ਦੀ ਦਾਖ਼ਲਾ ਫ਼ੀਸ ਨਾ ਲੈਣ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਅਪਣੀ ਕਮਾਈ ਵਿਚੋਂ ਦਸਵੰਧ ਕੱਢ। ਉਨ੍ਹਾਂ ਕਿਹਾ ਕਿ ਅੱਜ ਸਮਾਂ ਮਦਦ ਦੀ ਮੰਗ ਕਰ ਰਿਹਾ ਹੈ। ਬਲਵਿੰਦਰ ਸਿੰਘ ਬੈਂਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਵੱਡੇ ਖ਼ਜਾਨੇ ਦੇ ਮਾਲਕ ਦਸਿਆ ਹੈ ਅਤੇ ਗ਼ਰੀਬਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਐਨੇ ਕਰਜ਼ੇ ਪਹਿਲਾਂ ਹਨ ਪੰਜਾਬੀਆਂ ਉੱਤੇ ਕੋਈ ਗੱਲ ਨਹੀਂ ਪੰਜਾਬੀ ਹੌਲੀ-ਹੌਲੀ ਮਿਹਨਤ ਕਰ ਕੇ ਲਾਹ ਦੇਵੇਗਾ ਪਰ ਪੰਜਾਬ ਵਿਚ ਕੋਈ ਵੀ ਭੁੱਖਾ ਨਾ ਸੌਂਵੇ। ਉਨ੍ਹਾਂ ਕਿਹਾ ਕਿ ਜੇ ਸਰਕਾਰ ਲੋਕਾਂ ਨੂੰ ਰਾਸ਼ਨ ਦੇਵੇ ਤਾਂ ਲੋਕਾਂ ਨੂੰ ਵੀ ਕੀ ਲੋੜ ਪਈ ਹੈ ਕਿ ਉਹ ਬਾਹਰ ਨਿਕਲਣ। ਜੇ ਸਰਕਾਰ ਕੋਈ ਕਦਮ ਚੁੱਕੇ ਤਾਂ ਇਸ ਵਾਇਰਸ ਨੂੰ ਵੀ ਠੱਲ ਪਾਈ ਜਾ ਸਕਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement