
ਐਤਵਾਰ ਨੂੰ 50 ਹਜ਼ਾਰ ਕਿਲੋ ਚੀਨੀ ਭੇਜੀ ਗਈ
ਚੰਡੀਗੜ੍ਹ- ਕੋਰੋਨਾ ਵਾਇਰਸ ਦੇ ਚਲਦੇ ਮੋਦੀ ਸਰਕਾਰ ਨੇ 21 ਦਿਨਾਂ ਦੇ ਲੌਕਡਾਊਨ ਦਾ ਐਲਾਨ ਕੀਤਾ ਸੀ। ਇਸ ਲੌਕਡਾਊਨ ਦੇ ਵਿਚਕਾਰ ਕਈ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। ਤੇ ਹੁਣ ਇਕ ਵਾਰ ਫਿਰ ਪੰਜਾਬ ਸਰਕਾਰ ਨੇ ਜਰੂਰੀ ਸੇਵਾਵਾਂ ਤੇ ਸੰਸਥਾਵਾਂ ਨੂੰ ਖੁੱਲ੍ਹਾ ਰੱਖਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਮੁੱਖ ਸਕੱਤਰ ਨੇ ਪ੍ਰਸ਼ਾਸ਼ਨਿਕ ਸਕੱਤਰਾਂ, ਵਿਭਾਗਾਂ ਦੇ ਮੁਖੀਆਂ, ਮੰਡਲ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ, ਰੇਂਜ ਦੇ ਆਈਜੀ ਤੇ ਡੀਆਈਜੀ, ਐਸਐਸਪੀ ਆਦਿ ਨੂੰ ਇਹਨਾਂ ਹੁਕਮਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਹਨ।
Punjab Government
ਇਹਨਾਂ ਨਿਰਦੇਸ਼ਾਂ ਵਿਚ ਸਾਫ ਕਰ ਦਿੱਤਾ ਗਿਆ ਹੈ ਕਿ ਥੋਕ ਸਟੋਰ, ਕਰਿਆਨਾ, ਮੰਡੀ ਗੁਦਾਮ, ਜਰੂਰੀ ਚੀਜ਼ਾਂ ਤੇ ਸੇਵਾਵਾਂ ਦੀ ਢੁੱਕਵੀਂ ਤੇ ਨਿਰੰਤਰ ਸਪਲਾਈ ਨੂੰ ਯਕੀਨੀ ਬਣਾਉਣ ਲਈ ਸਿਰਫ ਹੋਮ ਡਿਲਵਰੀ ਲਈ ਖੋਲ੍ਹਿਆ ਜਾਵੇਗਾ। ਤਾਜੇ ਭੋਜਨ, ਫਲ ਤੇ ਸਬਜ਼ੀਆਂ, ਅੰਡੇ, ਪੋਲਟਰੀ, ਮੀਟ ਤੇ ਹੋਰ ਖਾਣ ਪੀਣ ਦੀਆਂ ਵਸਤਾਂ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਦੁਕਾਨਾਂ, ਬੇਕਰੀ, ਖਾਣਾ ਬਣਾਉਣ, ਆਮ ਸਟੋਰ, ਕਰਿਆਨੇ, ਈ-ਕਾਮਰਸ, ਡਿਜੀਟਲ ਡਿਲਿਵਰੀ, ਹੋਮ ਡਿਲਿਵਰੀ, ਐਲਪੀਜੀ, ਕੋਲਾ, ਬਾਲਣ ਤੇ ਹੋਰ ਤੇਲ ਦੀ ਸਪਲਾਈ ਲੋਕਾਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਕੀਤੀ ਜਾਵੇਗੀ।
Punjab Police
ਪਸ਼ੂ ਫੀਡ, ਪੋਲਟਰੀ ਫੀਡਜ਼, ਵੈਟਰਨਰੀ ਦਵਾਈਆਂ, ਪਸ਼ੂ ਹਸਪਤਾਲ, ਦੁੱਧ ਦੇ ਪਲਾਂਟ ਆਦਿ ਖੁੱਲੇ ਰਹਿਣਗੇ। ਇਸ ਦੇ ਨਾਲ ਹੀ ਬੀਜ, ਕੀਟਨਾਸ਼ਕਾਂ, ਖਾਦ, ਖੇਤੀਬਾੜੀ ਸਪਲਾਈ, ਖੇਤੀਬਾੜੀ ਉਪਕਰਣ, ਕੰਬਾਈਨ ਆਦਿ ਵੀ ਉਪਲੱਬਧ ਕਰਵਾਏ ਜਾਣਗੇ। ਪੈਟਰੋਲ ਪੰਪਾਂ ਤੇ ਕੋਈ ਰੋਕ ਨਹੀਂ ਹੋਵੇਗੀ। ਪੈਕਿੰਗ ਸਮੱਗਰੀ, ਪਲਾਸਟਿਕ ਬੈਗ ਆਦਿ ਦੀ ਸਪਲਾਈ ਜਾਰੀ ਰਹੇਗੀ।
Captain Amrinder Singh Punjab
ਦੂਜੇ ਰਾਜਾਂ ‘ਚ ਮਾਲ ਦੀ ਨਿਰੰਤਰ ਆਵਾਜਾਈ ਨੂੰ ਯਕੀਨੀ ਬਣਾਉਣ ਲਈ, ਸਾਰੇ ਗੁਦਾਮ, ਕੋਲਡ ਸਟੋਰ, ਨਿਯੰਤਰਿਤ ਵਾਤਾਵਰਣ ਸਟੋਰ ਤੇ ਟਰੱਕਾਂ, ਟੈਂਪੋ ਸਣੇ ਸਮਾਨ ਦੀਆਂ ਸਾਰੀਆਂ ਰੇਲ ਗੱਡੀਆਂ ਨੂੰ ਹਰ ਸਮੇਂ ਚੱਲਣ ਦੀ ਇਜਾਜ਼ਤ ਦਿੱਤੀ ਜਾਵੇਗੀ। ਗਰੀਬਾਂ ਨੂੰ ਰਾਸ਼ਨ ਮੁਹੱਈਆ ਕਰਾਉਣ ਲਈ ਸ਼ੂਗਰਫੈੱਡ 1-1 ਕਿਲੋ ਪੈਕੇਟ 'ਚ 20 ਲੱਖ ਕਿਲੋ ਚੀਨੀ ਮੁਹੱਈਆ ਕਰਵਾਈ ਗਈ ਸੀ।
Sukhjinder Randhawa
ਐਤਵਾਰ ਨੂੰ 50 ਹਜ਼ਾਰ ਕਿਲੋ ਚੀਨੀ ਭੇਜੀ ਗਈ। ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਜ਼ਿੰਮੇਵਾਰੀ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ ਸੌਂਪੀ ਗਈ ਹੈ। ਕਾਲਾ ਬਾਜ਼ਾਰੀ ਨੂੰ ਰੋਕਣ ਲਈ ਚੀਨੀ ਦੀ ਸਪਲਾਈ ‘ਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਸ਼ੂਗਰਫੈਡ ਦੇ ਚੇਅਰਮੈਨ ਅਮਰੀਕ ਸਿੰਘ ਅਲੀਵਾਲ ਨੇ ਦੱਸਿਆ ਕਿ ਸਾਰੀਆਂ ਸਹਿਕਾਰੀ ਸ਼ੂਗਰ ਮਿੱਲਾਂ ਨੂੰ ਚੀਨੀ ਦੀ ਸਪਲਾਈ ਮੁਕੰਮਲ ਕਰਨ ਲਈ ਕਿਹਾ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।