ਨਾਭਾ ਜੇਲ੍ਹ 'ਚ 70 ਤੋਂ ਵੱਧ ਕੈਦੀ ਕੋਰੋਨਾ ਪਾਜ਼ੀਟਿਵ, ਜੇਲ੍ਹ ਬਣੀ ਹਾਟਸਪਾਟ  
Published : Mar 31, 2021, 11:26 am IST
Updated : Mar 31, 2021, 11:26 am IST
SHARE ARTICLE
Nabha jail
Nabha jail

ਸਿਹਤ ਵਿਭਾਗ ਮੁਤਾਬਕ ਜੇਲ੍ਹ ਅੰਦਰ ਕੈਦੀਆਂ ਦੇ ਪਾਜ਼ੀਟਿਵ ਹੋਣ ਦੀ ਦਰ 20 ਫੀਸਦ ਹੈ ਜੋ ਬਹੁਤ ਜ਼ਿਆਦਾ ਹੈ ਤੇ ਇਹ ਚਿੰਤਾ ਦਾ ਵਿਸ਼ਾ ਹੈ।

ਪਟਿਆਲਾ: ਪਟਿਆਲਾ ਦੀ ਨਾਭਾ ਜੇਲ੍ਹ ਕੋਰੋਨਾ ਵਾਇਰਸ ਦਾ ਨਵਾਂ ਹੌਟਸਪੋਟ ਬਣ ਗਿਆ ਹੈ। ਇੱਥੇ 39 ਮਹਿਲਾ ਕੈਦੀਆਂ ਸਣੇ 73 ਕੈਦੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਮੰਗਲਵਾਰ ਨੂੰ ਰੂਟੀਨ ਚੈੱਕਅਪ ਦੌਰਾਨ ਇਹ ਖੁਲਾਸਾ ਹੋਇਆ। ਇਸ ਵੇਲੇ ਜੇਲ੍ਹ ਅੰਦਰ ਕੁੱਲ 78 ਦੇ ਕਰੀਬ ਕੋਰੋਨਾ ਵਾਇਰਸ ਦੇ ਮਰੀਜ਼ ਹਨ। ਸਿਹਤ ਵਿਭਾਗ ਮੁਤਾਬਿਕ ਪਾਜ਼ੀਟਿਵ ਆਏ ਕੈਦੀਆਂ ਨੂੰ ਨਿਰਧਾਰਿਤ ਆਈਸੋਲੇਸ਼ਨ ਜੇਲ੍ਹ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ।

Coronavirus Corona virus

ਸਿਹਤ ਵਿਭਾਗ ਮੁਤਾਬਕ ਜੇਲ੍ਹ ਅੰਦਰ ਕੈਦੀਆਂ ਦੇ ਪਾਜ਼ੀਟਿਵ ਹੋਣ ਦੀ ਦਰ 20 ਫੀਸਦ ਹੈ ਜੋ ਬਹੁਤ ਜ਼ਿਆਦਾ ਹੈ ਤੇ ਇਹ ਚਿੰਤਾ ਦਾ ਵਿਸ਼ਾ ਹੈ। ਇਸ ਲਈ ਵੱਡੀ ਗਿਣਤੀ ਵਿੱਚ ਕੋਵਿਡ ਟੈਸਟ ਕਰਨਾ ਬੇਹੱਦ ਜ਼ਰੂਰੀ ਹੈ। ਕੈਦੀਆਂ ਵਿਚੋਂ ਕਰੀਬ 30 ਫੀਸਦ ਨੂੰ ਆਮ ਬੁਖ਼ਾਰ ਸੀ। ਇਨ੍ਹਾਂ ਵਿੱਚੋਂ ਬਹੁਤੇ ਸੁਣਵਾਈ ਲਈ ਕੋਰਟ ਵੀ ਜਾ ਰਹੇ ਸੀ।

Nabha JailNabha Jail

ਕੋਰੋਨਾ ਪਾਜ਼ੀਟਿਵ ਮਹਿਲਾ ਕੈਦੀਆਂ ਨੂੰ ਮਲੇਰਕੋਟਲਾ ਜੇਲ੍ਹ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ ਜਦਕਿ ਪੁਰਸ਼ ਕੈਦੀਆਂ ਨੂੰ ਨਿਊ ਨਾਭਾ ਜੇਲ੍ਹ ਵਿਚ ਸ਼ਿਫਟ ਕੀਤਾ ਗਿਆ ਹੈ। ਸਿਹਤ ਵਿਭਾਗ ਮੁਤਾਬਕ ਜੇਲ੍ਹ ਵਰਗੇ ਬੰਦ ਵਾਤਾਵਰਣ ਵਿੱਚ ਮਹਾਂਮਾਰੀ ਨੂੰ ਕਾਬੂ ਕਰਨਾ ਬੇਹੱਦ ਚੁਣੌਤੀ ਭਰਿਆ ਹੈ ਕਿਉਂਕਿ ਇੱਥੇ ਸੋਸ਼ਲ ਡਿਸਟੈਂਸਿੰਗ ਨੂੰ ਬਣਾਏ ਰੱਖਣਾ ਮੁਸ਼ਕਿਲ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਪਟਿਆਲਾ ਸੈਂਟ੍ਰਲ ਜੇਲ੍ਹ ਕੋਰੋਨਾ ਦਾ ਹੌਟਸਪੋਟ ਬਣ ਗਈ ਸੀ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement