
ਤਲਾਸ਼ੀ ਦੌਰਾਨ 3 ਪੈਕੇਟ ਹੈਰੋਇਨ ਅਤੇ ਪਾਕਿਸਤਾਨੀ ਕਰੰਸੀ ਬਰਾਮਦ
ਅੰਮ੍ਰਿਤਸਰ : ਸੀਮਾ ਸੁਰੱਖਿਆ ਬਲ ਨੇ ਸ਼ੁੱਕਰਵਾਰ ਨੂੰ ਅੰਮ੍ਰਿਤਸਰ 'ਚ ਅੰਤਰਰਾਸ਼ਟਰੀ ਸਰਹੱਦ ਨੇੜੇ 10 ਰੁਪਏ ਦੇ ਪਾਕਿਸਤਾਨੀ ਕਰੰਸੀ ਨੋਟ ਸਮੇਤ ਹੈਰੋਇਨ ਜ਼ਬਤ ਕੀਤੀ।
ਬੀਐਸਐਫ ਅਧਿਕਾਰੀਆਂ ਵਲੋਂ ਮਿਲੀ ਜਾਣਕਾਰੀ ਅਨੁਸਾਰ 31 ਮਾਰਚ ਯਾਨੀ ਅੱਜ ਸਵੇਰੇ 6.30 ਵਜੇ ਦੇ ਕਰੀਬ, ਸਰਹੱਦ 'ਤੇ ਤਾਇਨਾਤ ਬੀਐਸਐਫ ਦੇ ਜਵਾਨਾਂ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਦਾਓਕੇ ਪਿੰਡ ਨੇੜੇ ਕੰਡਿਆਲੀ ਤਾਰ ਨਾਲ ਖੇਤਾਂ ਵਿੱਚ ਦੋ ਭਰੀਆਂ ਕਾਲੀਆਂ ਜੁਰਾਬਾਂ ਪਈਆਂ ਵੇਖੀਆਂ।
ਅਧਿਕਾਰੀਆਂ ਵਲੋਂ ਤਲਾਸ਼ੀ ਲਈ ਗਈ ਤਾਂ ਇਨ੍ਹਾਂ ਵਿਚੋਂ ਤਿੰਨ ਪੈਕੇਟ ਹੈਰੋਇਨ ਬਰਾਮਦ ਹੋਈ ਹੈ ਜੋ ਕਿ 1.7 ਕਿਲੋਗ੍ਰਾਮ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਇਕ ਪਾਕਿਸਤਾਨੀ ਕਰੰਸੀ ਨੋਟ (10 ਰੁਪਏ ਦਾ ਨੋਟ) ਬਰਾਮਦ ਕੀਤਾ ਗਿਆ।