Punjab BJP: ਜਲੰਧਰ ਦੇ ਕਈ ਕੌਂਸਲਰ ਭਾਜਪਾ ਵਿਚ ਸ਼ਾਮਲ, AAP-ਕਾਂਗਰਸ ਨੂੰ ਝਟਕਾ
Published : Mar 31, 2024, 2:18 pm IST
Updated : Mar 31, 2024, 2:19 pm IST
SHARE ARTICLE
Many councilors of Jalandhar joined BJP, a blow to AAP-Congress
Many councilors of Jalandhar joined BJP, a blow to AAP-Congress

ਸੁਸ਼ੀਲ ਰਿੰਕੂ ਨੇ ਕਈ ਸਾਥੀ ਕਰਵਾਏ ਭਾਜਪਾ ਵਿਚ ਸ਼ਾਮਲ 

Punjab BJP: ਜਲੰਧਰ - ਪੰਜਾਬ ਦੇ ਜਲੰਧਰ ਤੋਂ ਇੱਕ ਦਰਜਨ ਤੋਂ ਵੱਧ ਕੌਂਸਲਰਾਂ ਨੇ ਭਾਜਪਾ ਦਾ ਕਮਲ ਫੜਿਆ ਹੈ।  ਉਕਤ ਕੌਂਸਲਰ ਦੇ ਜਲੰਧਰ ਦੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਅਤੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨਾਲ ਸਬੰਧਿਤ ਸਨ। ਰਿੰਕੂ ਨੇ ਚੰਡੀਗੜ੍ਹ ਦੇ ਕੌਂਸਲਰਾਂ ਨੂੰ ਭਾਜਪਾ ਵਿਚ ਸ਼ਾਮਲ ਕਰਵਾਇਆ ਹੈ। 

ਦੱਸ ਦਈਏ ਕਿ ਉਕਤ ਜੁਆਇਨਿੰਗ ਤੋਂ ਪਹਿਲਾਂ ਸ਼ਹਿਰ ਦੇ ਬਾਹਰ ਇਕ ਨਿਜੀ ਜਗ੍ਹਾ 'ਤੇ ਸਾਰਿਆਂ ਦੀ ਮੀਟਿੰਗ ਕੀਤੀ ਗਈ ਸੀ। ਜਿਸ ਤੋਂ ਬਾਅਦ ਅੱਜ ਯਾਨੀ ਕਿ ਐਤਵਾਰ ਨੂੰ ਚੰਡੀਗੜ੍ਹ 'ਚ ਸਭ ਨੂੰ ਸ਼ਾਮਲ ਕਰਵਾ ਲਿਆ ਗਿਆ। ਦੱਸ ਦਈਏ ਕਿ ਰਿੰਕੂ ਅਤੇ ਅੰਗੁਰਲ ਬੀਤੇ ਦਿਨ ਆਮ ਆਦਮੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ ਸਨ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਵਿਚ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਆਗੂਆਂ ਵਿੱਚ ਸਭ ਤੋਂ ਵੱਧ ਚਰਚਿਤ ਨਾਂ ਕਮਲਜੀਤ ਸਿੰਘ ਭਾਟੀਆ ਦਾ ਹੈ। ਉਨ੍ਹਾਂ ਦੇ ਨਾਲ ਸੌਰਭ ਸੇਠ, ਕਵਿਤਾ ਸੇਠ, ਵਿਪਨ ਕੁਮਾਰ ਉਰਫ਼ ਬੱਬੀ ਚੱਢਾ, ਅਮਿਤ ਸਿੰਘ ਸੰਧਾ, ਮਨਜੀਤ ਸਿੰਘ ਟੀਟ, ਰਾਧਿਕਾ ਪਾਠਕ, ਕਰਨ ਪਾਠਕ, ਵਰੇਸ਼ ਮਿੰਟੂ, ਹਰਵਿੰਦਰ ਲਾਡਾ ਸਮੇਤ ਹੋਰ ਆਗੂ ਮੌਜੂਦ ਹਨ। 

ਪ੍ਰਾਪਤ ਜਾਣਕਾਰੀ ਅਨੁਸਾਰ ਰਿੰਕੂ ਅਤੇ ਅੰਗੁਰਾਲ ਨੇ ਭਾਜਪਾ ਵਿਚ ਸ਼ਾਮਲ ਹੁੰਦੇ ਹੀ ਸ਼ਹਿਰ ਭਰ ਵਿਚ ਆਪਣੇ ਸਾਥੀ ਆਗੂਆਂ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਹੈ। ਜਿਸ ਤੋਂ ਬਾਅਦ ਕੱਲ੍ਹ ਯਾਨੀ ਸ਼ਨੀਵਾਰ ਨੂੰ ਹੋਈ ਬੈਠਕ ਤੋਂ ਬਾਅਦ ਅੱਜ ਕਈ ਕੌਂਸਲਰਾਂ ਨੂੰ ਭਾਜਪਾ ਵਿਚ ਸ਼ਾਮਲ ਕਰਵਾਇਆ ਗਿਆ। ਭਾਜਪਾ 'ਚ ਸ਼ਾਮਲ ਹੋਣ ਵਾਲੇ ਜ਼ਿਆਦਾਤਰ ਕੌਂਸਲਰ 'ਆਪ'-ਕਾਂਗਰਸੀ ਕੌਂਸਲਰ ਹਨ, ਜਿਨ੍ਹਾਂ ਦਾ ਆਪਣੇ ਇਲਾਕਿਆਂ 'ਚ ਕਾਫ਼ੀ ਪ੍ਰਭਾਵ ਹੈ। ਇਸ ਨਾਲ ਭਾਜਪਾ ਨੂੰ ਲੋਕ ਸਭਾ ਚੋਣਾਂ 'ਚ ਕਾਫੀ ਫਾਇਦਾ ਹੋ ਸਕਦਾ ਹੈ। 

(For more news apart from 'Many councilors of Jalandhar joined BJP, a blow to AAP-Congress News in punjabi ' stay tuned to Rozana Spokesman)


 
 

SHARE ARTICLE

ਏਜੰਸੀ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement