
Dr. Atwal Death News : ਸਾਹਿਤਕ ਹਲਕੇ ਵਿਚ ਪਸਰੀ ਉਦਾਸੀ ਦੀ ਸਵੇਰ
Dr. Atwal, Senior Vice President of Central Punjabi Writers' Association, is no more News in Punjabi : ਜਲੰਧਰ ’ਚ ਸਾਹਿਤਕ ਹਲਕੇ ਵਿਚ ਅੱਜ ਉਸ ਵੇਲੇ ਉਦਾਸੀ ਛਾ ਗਈ ਜਦੋਂ ਡਾ. ਹਰਜਿੰਦਰ ਸਿੰਘ ਅਟਵਾਲ ਹੁਰਾਂ ਦੇ ਫਾਨੀ ਦੁਨੀਆ ’ਚੋਂ ਅਚਾਨਕ ਤੁਰ ਜਾਣ ਦੀ ਖ਼ਬਰ ਸਾਹਮਣੇ ਆਈ। ਡਾ. ਹਰਜਿੰਦਰ ਸਿੰਘ ਅਟਵਾਲ ਨੂੰ ਅੱਜ ਸਵੇਰੇ ਉਨ੍ਹਾਂ ਦੇ ਘਰ ਹੀ ਕਰੀਬ 9.30 ਵਜੇ ਦਿਲ ਦਾ ਦੌਰਾ ਪਿਆ ਤਾਂ ਉਸੇ ਵੇਲੇ ਉਨ੍ਹਾਂ ਨੂੰ ਨਿਊ ਰੂਬੀ ਹਸਪਤਾਲ ਲਿਜਾਇਆ ਗਿਆ, ਜਿਥੇ ਲਗਭਗ 10.30 ਵਜੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿਤਾ।
ਤੁਹਾਨੂੰ ਦਸ ਦਈਏ ਕਿ ਡਾ. ਅਟਵਾਲ ਲਾਇਲਪੁਰ ਖ਼ਾਲਸਾ ਕਾਲਜ ਦੇ ਪੰਜਾਬੀ ਵਿਭਾਗ ਦੇ ਸਾਬਕਾ ਪ੍ਰੋਫ਼ੈਸਰ ਤੇ ਨਾਮਵਰ ਲੇਖਕ ਤੋਂ ਇਲਾਵਾ ਇਕ ਚੰਗੇ ਆਲੋਚਕ ਵੀ ਸਨ। ਡਾ. ਅਟਵਾਲ ਨੇ ਲੰਬਾ ਸਮਾਂ ਨਵਾਂ ਜ਼ਮਾਨਾ ਅਖ਼ਬਾਰ ਵਿਖੇ ਮੈਗਜ਼ੀਨ ਸੰਪਾਦਕ ਵਜੋਂ ਵੀ ਸੇਵਾ ਨਿਭਾਈ ਸੀ। ਉਨ੍ਹਾਂ ਦੇ ਜਹਾਨੋਂ ਤੁਰ ਜਾਣ ਨਾਲ ਪੰਜਾਬੀ ਸਾਹਿਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।