
ਕਿਸਾਨਾਂ, ਮਜ਼ਦੂਰਾਂ, ਵਪਾਰੀਆਂ, ਮੁਲਾਜਮਾਂ, ਕਿਰਤੀ ਵਰਗ ਸਮੇਤ ਹਰ ਵਰਗ ਨੂੰ ਆਪਣੀ ਖੇਤਰੀ ਪਾਰਟੀ ਦੀ ਪੁਨਰ ਸੁਰਜੀਤੀ ਦਾ ਹਿੱਸਾ ਬਣਨ ਦੀ ਅਪੀਲ
ਪਟਿਆਲਾ: ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਕਾਲੀ ਦਲ ਦੀ ਭਰਤੀ ਲਈ ਬਣਾਈ ਕਮੇਟੀ ਵੱਲੋਂ ਪਟਿਆਲਾ ਵਿਖੇ ਭਰਤੀ ਮੁਹਿੰਮ ਤਹਿਤ ਭਰਤੀ ਕੀਤੀ ਜਾ ਰਹੀ ਹੈ। ਇਸ ਮੌਕੇ ਪੰਜ ਮੈਂਬਰੀ ਕਮੇਟੀ ਦੇ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਉੱਤੇ ਨਿਸ਼ਾਨੇ ਸਾਧੇ ਹਨ। ਕਮੇਟੀ ਦੇ ਆਗੂਆਂ ਨੇ ਬਾਦਲ ਪਰਿਵਾਰ ਉੱਤੇ ਨਿਸ਼ਾਨੇ ਸਾਧੇ ਹਨ। ਇਸ ਮੀਟਿੰਗ ਵਿਚ ਗੁਰਪ੍ਰਤਾਪ ਸਿੰਘ ਵਡਾਲਾ ਨੇ ਬਾਦਲ ਪ੍ਰਵਾਰ ਨੂੰ ਲਿਆ ਕਰੜੇ ਹੱਥੀਂ ਲਿਆ। ਉਨ੍ਹਾਂ ਕਿਹਾ, ‘ਅਕਾਲੀਆਂ ਨੇ ਪਵਿੱਤਰ ਸੰਸਥਾਵਾਂ ਨੂੰ ਢਾਹ ਲਗਾਈ। ਜਥੇਦਾਰ ਦੀ ਕਿਰਦਾਰਕੁਸ਼ੀ ਕੀਤੀ ਤੇ ਪੰਥਕ ਸੰਸਥਾਵਾਂ ਕਮਜ਼ੋਰ ਕਰ ਦਿਤਾ।’ ਉਨ੍ਹਾਂ ਕਿਹਾ ਕਿ ਬਾਦਲਾਂ ਨੇ ਸਿਰਫ਼ ਅਪਣੇ ਪਰਵਾਰ ਲਈ ਦਿੱਲੀ ਨਾਲ ਯਾਰੀ ਪਾਈ। ਇਸ ਸਬੰਧੀ ਉਨ੍ਹਾਂ ਅੱਗੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਅਕਾਲੀ ਸਰਕਾਰ ਤੋਂ ਨਿਆਂ ਨਹੀਂ ਮਿਲਿਆ।
ਇਸ ਮੀਟਿੰਗ ਦੌਰਾਨ ਇਕਬਾਲ ਸਿੰਘ ਝੂੰਦਾ ਕਿਹਾ, ‘ਸਿੱਖ ਕੌਮ ਦੇ ਹਿੱਤਾਂ ਲਈ ਬਣਾਈ ਗਈ ਜਮਾਤ ਹੋਈ ਪੰਥ ਦੇ ਮਸਲਿਆਂ ਤੋਂ ਬੇਮੁੱਖ। ਇਸ ਕਾਰਨ ਅਕਾਲ ਤਖ਼ਤ ਸਾਹਿਬ ਨੇ ਜਾਰੀ ਕੀਤਾ ਸੀ ਹੁਕਮਨਾਮਾ। ਕੁੱਝ ਅਕਾਲੀ ਲੀਡਰਾਂ ਦੇ ਭਟਕਣ ਨਾਲ ਸਾਨੂੰ ਇਹ ਦਿਨ ਦੇਖਣੇ ਪਏ। ਉਨ੍ਹਾਂ ਨੇ ਕਿਹਾ ਹੈ, "ਪਾਰਟੀ ’ਚ ਕੰਮ ਕਰਨ ਵਾਲੇ ਵਰਕਰਾਂ ਦਾ ਕਿਰਦਾਰ ਉੱਚਾ ਤੇ ਲੀਡਰਾਂ ਦਾ ਨੀਵਾਂ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਕਾਲੀ ਕਹਿੰਦੇ ਵੀ ਸਾਨੂੰ ਸ਼ਰਮ ਆਉਣ ਲੱਗ ਗਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਕਾਲੀ ਦਲ ਨੇ ਵਰਕਰਾਂ ਦੀ ਬੇਕਦਰੀ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੈਸੇ ਵਾਲੇ ਬੰਦੇ ਅੱਗੇ ਕਰ ਦਿੱਤੇ ਅਤੇ ਸੱਚੇ ਸੁਚੇ ਕਿਰਦਾਰ ਵਾਲੇ ਪਿੱਛੇ ਕਰ ਦਿੱਤੇ ਹਨ।
ਕਮੇਟੀ ਦੇ ਮੈਂਬਰ ਸੰਤਾ ਸਿੰਘ ਉਮੈਦਪੁਰੀ ਦਾ ਕਹਿਣਾ ਹੈ ਕਿ ਗੁਰੂ ਨਾਲ ਧੋਖਾ ਕਰਨ ਵਾਲਾ ਬੰਦਾ ਸਿੱਖ ਕਹਾਉਣ ਦੇ ਲਾਇਕ ਨਹੀਂ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਨੇ ਪਹਿਲਾਂ ਆਪਣੇ ਗੁਨਾਹ ਮੰਨ ਲਏ, ਹਫ਼ਤੇ ਬਾਅਦ ਮੁਕਰ ਗਿਆ। ਉਨ੍ਹਾਂ ਨੇ ਕਿਹਾ ਹੈ ਕਿ ਅਜਿਹੇ ਬੰਦੇ ਨੂੰ ਮੈਂ ਲਾਹਣਤ ਪਾਉਂਦਾ, ਜਿਹੜਾ ਗੁਰੂ ਦੇ ਹੁਕਮ ਤੋਂ ਸਿਰ ਫੇਰ ਲਵੇ। ਉਨ੍ਹਾਂ ਨੇ ਕਿਹਾ ਹੈ ਕਿ ਇਕ ਪਾਸੇ ਪੰਥਪ੍ਰਸਤਾਂ ਦਾ ਅਕਾਲੀ ਦਲ ਅਤੇ ਦੂਜੇ ਪਾਸੇ ਭਗੌੜਾ ਅਕਾਲੀ ਦਲ ਹੈ।
ਕਮੇਟੀ ਦੇ ਮੈਂਬਰ ਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਹੈ ਕਿ ਅਕਾਲੀ ਦਲ ਨੇ ਸਿੱਖ ਸੰਸਥਾਵਾਂ ਦਾ ਨੁਕਸਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਿੰਘ ਸਾਹਿਬਾਨ ਦੀ ਕਿਰਦਾਰਕੁਸ਼ੀ ਲਈ ਅਕਾਲੀ ਦਲ ਜਿੰਮੇਵਾਰ ਹੈ। ਸਿੱਖ ਪੰਥ ਦੀਆਂ ਸੰਸਥਾਵਾਂ ਨੂੰ ਕਮਜ਼ੋਰ ਕੀਤਾ ਹੈ। ਵਡਾਲਾ ਨੇ ਕਿਹਾ ਹੈ ਕਿ ਬਾਦਲਾਂ ਨੇ ਸਿਰਫ਼ ਨਿੱਜੀ ਫਾਇਦੇ ਲਈ ਦਿੱਲੀ ਨਾਲ ਯਾਰੀ ਲਗਾਈ ਸੀ। ਉਨ੍ਹਾਂ ਨੇ ਕਿਹਾ ਹੈਕਿ ਹੁਕਮਨਾਮਾ ਨਾ ਮੰਨਣ ਵਾਲੇ ਭਗੌੜੇ ਹੀ ਹੁੰਦੇ ਹਨ।
ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਹੈ ਕਿ 2 ਦਸੰਬਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਕਮੇਟੀ ਵਿਚੋਂ 2 ਮੈਂਬਰ ਅਸਤੀਫਾ ਦੇ ਗਏ ਹਨ। ਉਨਾਂ ਨੇ ਕਿਹਾ ਹੈ ਕਿ ਸ੍ਰੀ ਅਕਾਲੀ ਤਖ਼ਤ ਸਾਹਿਬ ਤੋਂ ਭਰਤੀ ਸ਼ੁਰੂ ਕੀਤੀ ਹੈ ਹੁਣ ਪਟਿਆਲਾ ਵਿਖੇ ਰੈਲੀ ਕਰਕੇ ਭਰਤੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਾਰਟੀ ਨੂੰ ਕੁਝ ਬੰਦਿਆਂ ਨੇ ਕਮਜ਼ੋਰ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਾਰਟੀ ਪ੍ਰਧਾਨ ਵੱਲੋਂ ਗਲਤ ਫੈਸਲਿਆ ਕਰਕੇ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀ ਅਪੀਲ ਕਰਦੇ ਹਾਂ ਕਿ ਪੰਥ ਲਈ ਇਕਜੁਟ ਹੋਣਾ ਜ਼ਰੂਰੀ ਹੈ।
ਬੀਬੀ ਸਤਵੰਤ ਕੌਰ ਵਲੋ ਆਪਣੇ ਸੰਬੋਧਨ ਵਿੱਚ ਨੌਜਵਾਨੀ ਨੂੰ ਸਿੱਖੀ ਦੇ ਧੁਰੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜੁੜਨ ਦੀ ਅਪੀਲ ਕਰਦਿਆਂ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਆਪਣੇ ਅਕੀਦੇ ਨਾਲ ਜੁੜੀਏ। ਸਾਡੇ ਅਕੀਦੇ ਉਪਰ ਜਿਸ ਤਰਾਂ ਤੋਪਾਂ, ਟੈਕਾਂ ਨਾਲ ਹਮਲੇ ਹੋਏ, ਅੱਜ ਦੇ ਅਜੋਕੇ ਦੌਰ ਵਿੱਚ ਸਾਡੇ ਸਿਧਾਤਾਂ ਉਪਰ ਹਮਲਾ ਕੀਤਾ ਗਿਆ ਹੈ। ਬੀਬੀ ਸਤਵੰਤ ਕੌਰ ਨੇ ਕਿਹਾ ਕਿ ਇਹ ਵੀ ਦੁੱਖ ਦੀ ਗੱਲ ਹੈ ਕਿ ਸਿਧਾਂਤਾ ਉੱਪਰ ਹਮਲਾ ਕਰਨ ਵਾਲੇ ਹੋਏ ਕੋਈ ਨਹੀਂ ਸਗੋ ਸਾਡੇ ਆਪਣੇ ਹੀ ਹਨ, ਜਿਹੜੇ ਆਪਣੇ ਨਿੱਜੀ ਹਿੱਤਾਂ, ਸਵਾਰਥਾਂ ਲਈ ਸਾਡੀਆਂ ਸੰਸਥਾਵਾਂ, ਸਿਧਾਤਾਂ ਤੇ ਹਮਲਾ ਕਰ ਰਹੇ ਹਨ। ਬੀਬੀ ਸਤਵੰਤ ਕੌਰ ਨੇ ਕਿਹਾ ਕਿ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਮੁਆਫ ਨਹੀ ਕਰਨਗੀਆਂ ਜੇਕਰ ਅਸੀਂ ਇੱਕ ਹੁਕਮਨਾਮੇ ਹੇਠ ਇੱਕਠਾ ਨਾ ਹੋ ਪਾਏ। ਅਸੀ ਆਪਣੀ ਨੁਮਾਇਦਾ ਜਮਾਤ ਨੂੰ ਕਿਸ ਦੇ ਹੱਥਾਂ ਵਿੱਚ ਦੇਕੇ ਜਾਣਾ ਹੈ, ਇਹ ਤੈਅ ਕਰਨਾ, ਸਾਨੂੰ ਪੰਥ ਲਈ ਹਾਅਰਾ ਨਾਅਰਾ ਮਾਰਨਾ ਪਵੇਗਾ। ਸਿਧਾਤਾਂ ਦੀ ਲੜਾਈ ਲੜਨ ਲਈ ਅੱਗੇ ਆਉਣਾ ਪਵੇਗਾ।
ਸੁਰਜੀਤ ਸਿੰਘ ਰੱਖੜਾ ਵੱਲੋਂ ਆਪਣੇ ਧੰਨਵਾਦੀ ਭਾਸ਼ਣ ਦੌਰਾਨ ਕਿਹਾ ਜਿੱਥੇ ਹਾਜ਼ਰ ਪੰਜ ਮੈਬਰੀ ਭਰਤੀ ਕਮੇਟੀ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਗਿਆ ਉਥੇ ਹੀ ਹਾਜ਼ਰ ਸੰਗਤ ਦੀ ਆਮਦ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਉੱਜਵਲ ਭਵਿੱਖ ਦੀ ਨਿਸ਼ਾਨੀ ਕਰਾਰ ਦਿੱਤਾ। ਸਰਦਾਰ ਰੱਖੜਾ ਨੇ ਕਿਹਾ ਕਿ ਅਤੀਤ ਵਿੱਚ ਬਹੁਤ ਵੱਡੀਆਂ ਗਲਤੀਆਂ ਹੋਈਆਂ, ਅਸੀ ਮਜ਼ਬੂਤੀ ਨਾਲ ਅਵਾਜ ਨਹੀਂ ਉਠਾ ਸਕੇ, ਇਸ ਲਈ ਅੱਜ ਅਸੀਂ ਸਮੁੱਚੇ ਰੂਪ ਵਿੱਚ ਵਰਕਰਾਂ ਤੋ ਮੁਆਫੀ ਵੀ ਮੰਗਦੇ ਹਾਂ।
ਸਾਬਕਾ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਨੇ ਜ਼ਿਲਾ ਪਟਿਆਲਾ ਦੀ ਸਿਆਸੀ ਧਰਾਤਲ ਦਾ ਹਵਾਲਾ ਦਿੰਦਿਆਂ ਕਿਹਾ ਕਿ,ਪਟਿਆਲਾ ਦੀ ਧਰਤੀ ਨੇ ਹਮੇਸ਼ਾ ਹੀ ਇਤਿਹਾਸ ਸਿਰਜਿਆ ਹੈ, ਅੱਜ ਵੀ ਇਤਿਹਾਸ ਬਣਾਇਆ ਹੈ। ਸਰਦਾਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅੱਜ ਵਰਕਰਾਂ ਨੇ ਦੇ ਜੋਸ਼ ਨੇ ਇਸ ਗੱਲ ਦਾ ਸਬੂਤ ਪੇਸ਼ ਕੀਤਾ ਹੈ ਕਿ ਪੰਜ ਮੈਂਬਰੀ ਭਰਤੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਦਾ ਆਧਾਰ ਬਣੇਗੀ।
ਮੰਚ ਸੰਚਾਲਨ ਦੀ ਜ਼ਿੰਮੇਵਾਰੀ ਚਰਨਜੀਤ ਸਿੰਘ ਬਰਾੜ ਨੇ ਨਿਭਾਈ, ਇਸ ਮੌਕੇ ਹਲਕਾ ਸਨੌਰ ਤੋਂ ਇੰਚਾਰਜ ਭੁਪਿੰਦਰ ਸਿੰਘ ਸ਼ੇਖੂਪੁਰ, ਰਣਧੀਰ ਸਿੰਘ ਰੱਖੜਾ, ਸਤਵਿੰਦਰ ਸਿੰਘ ਟੌਹੜਾ, ਜਰਨੈਲ ਸਿੰਘ ਕਰਤਾਰਪੁਰ, ਹਰੀ ਸਿੰਘ ਨਾਭਾ,ਤੇਜਿੰਦਰ ਪਾਲ ਸਿੰਘ ਸੰਧੂ,ਹਰਿੰਦਰ ਪਾਲ ਸਿੰਘ ਟੌਹੜਾ, ਕਪੂਰ ਚੰਦ ਬਾਂਸਲ ਸਾਬਕਾ ਨਗਰ ਕੌਂਸਲ ਪ੍ਰਧਾਨ, ਸੁਖਜਿੰਦਰ ਸਿੰਘ ਰਾਣਾ ਸੇਖੋਂ, ਅਸ਼ੋਕ ਮੋਦਗਿੱਲ, ਧਰਮ ਸਿੰਘ, ਗੁਰਮੀਤ ਸਿੰਘ ਕੋਟ, ਇੰਦਰਜੀਤ ਸਿੰਘ ਰੱਖੜਾ, ਹਰਪ੍ਰੀਤ ਸਿੰਘ ਸਰਪੰਚ,ਜਸਵੀਰ ਸਿੰਘ ਸਾਬਕਾ ਸਰਪੰਚ ਰੋਟਾਂ, ਸੁਖਵਿੰਦਰ ਸਿੰਘ , ਜਗਤਾਰ ਸਿੰਘ ਸੰਧੂ, ਅਮਰਜੀਤ ਸਿੰਘ ਗੁਰਾਇਆ, ਡਾਕਟਰ ਬਹਾਦਰ, ਬੱਬੂ ਘੱਗਾ, ਬਲਦੇਵ ਸਿੰਘ ਚੇਅਰਮੈਨ, ਬਹਾਦਰ ਸਿੰਘ ਟੌਹੜਾ, ਸਮੇਤ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਹੋਏ।