Ludhiana News: ਲੁਧਿਆਣਾ ’ਚ ਰਿਕਸ਼ਾ ਚਾਲਕ ਨੂੰ ਕਾਰ ਨੇ ਕੁਚਲਿਆ, ਮੌਤ

By : PARKASH

Published : Mar 31, 2025, 11:46 am IST
Updated : Mar 31, 2025, 11:46 am IST
SHARE ARTICLE
Rickshaw driver crushed by car in Ludhiana, died
Rickshaw driver crushed by car in Ludhiana, died

Ludhiana News: ਸੜਕ ਪਾਰ ਕਰਦੇ ਸਮੇਂ ਸਿਰ ਉੱਤੇ ਚੜ੍ਹਿਆ ਕਾਰ ਦਾ ਟਾਇਰ 

 

Ludhiana News: ਲੁਧਿਆਣਾ ਵਿੱਚ ਦੇਰ ਰਾਤ ਸਮਰਾਲਾ ਚੌਕ ਨੇੜੇ ਪੁਲ ’ਤੇ ਇੱਕ ਕਾਰ ਨੇ ਰਿਕਸ਼ਾ ਚਾਲਕ ਨੂੰ ਟੱਕਰ ਮਾਰ ਦਿੱਤੀ। ਉਹ ਸੜਕ ਪਾਰ ਕਰ ਰਿਹਾ ਸੀ। ਉਸ ਆਦਮੀ ਦਾ ਸਿਰ ਕਾਰ ਦੇ ਟਾਇਰ ਹੇਠ ਆ ਗਿਆ ਅਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਉੱਥੋਂ ਲੰਘ ਰਹੇ ਵਾਹਨ ਵਿਅਕਤੀ ਦੇ ਸਰੀਰ ਨੂੰ ਕੁਚਲਦੇ ਹੋਏ ਲੰਘ ਗਏ। ਹਾਦਸੇ ਨੂੰ ਦੇਖ ਕੇ ਆਸ-ਪਾਸ ਦੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਡਰਾਈਵਰ ਕਾਰ ਲੈ ਕੇ ਭੱਜ ਗਿਆ। ਮ੍ਰਿਤਕ ਦੀ ਪਛਾਣ ਸ਼ਤਰੂਘਨ (44) ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਹੈ।

ਮ੍ਰਿਤਕ ਸ਼ਤਰੂਘਨ ਦੀ ਪਤਨੀ ਪ੍ਰਵੀਨ ਕੁਮਾਰੀ ਨੇ ਦੱਸਿਆ ਕਿ ਉਸਦਾ ਪਤੀ ਦੁਪਹਿਰ 2.30 ਵਜੇ ਆਪਣਾ ਰਿਕਸ਼ਾ ਲੈ ਕੇ ਕੰਮ ਲਈ ਘਰੋਂ ਨਿਕਲਿਆ ਸੀ। ਰਾਤ ਕਰੀਬ 9:30 ਵਜੇ ਉਸਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਲੋਕਾਂ ਨੇ ਤੁਰੰਤ ਪੁਲਿਸ ਅਤੇ ਐਂਬੂਲੈਂਸ ਨੂੰ ਸੂਚਿਤ ਕੀਤਾ। ਘਟਨਾ ਤੋਂ ਬਾਅਦ ਲਗਭਗ 1 ਘੰਟੇ ਤੱਕ ਕੋਈ ਨਹੀਂ ਪਹੁੰਚਿਆ। ਉਦੋਂ ਤੱਕ ਕਈ ਵਾਹਨ ਲਾਸ਼ ਦੇ ਉੱਪਰੋਂ ਲੰਘ ਚੁੱਕੇ ਸਨ। ਫਿਰ ਪੀਸੀਆਰ ਆਈ ਅਤੇ ਲਾਸ਼ ਨੂੰ ਉੱਥੋਂ ਹਟਾ ਦਿੱਤਾ।

ਪਤਾ ਲੱਗਾ ਹੈ ਕਿ ਜਦੋਂ ਰਿਕਸ਼ਾ ਚਾਲਕ ਸਮਰਾਲਾ ਚੌਕ ਨੇੜੇ ਪੁਲ ’ਤੇ ਆਪਣਾ ਰਿਕਸ਼ਾ ਖੜ੍ਹਾ ਕਰ ਕੇ ਦੂਜੇ ਪਾਸੇ ਜਾ ਰਿਹਾ ਸੀ ਤਾਂ ਕਿਸੇ ਅਣਪਛਾਤੇ ਵਾਹਨ ਨੇ ਉਸਨੂੰ ਕੁਚਲ ਦਿੱਤਾ। ਪਿੱਛੇ ਤੋਂ ਆ ਰਹੇ ਲੋਕਾਂ ਨੇ ਇਸ ਬਾਰੇ ਪੁਲਿਸ ਅਤੇ ਐਂਬੂਲੈਂਸ ਨੂੰ ਸ਼ਿਕਾਇਤ ਕੀਤੀ। ਕਈ ਵਾਹਨ ਲਾਸ਼ ਦੇ ਉੱਪਰੋਂ ਲੰਘਦੇ ਰਹੇ। ਜਿਸ ਤੋਂ ਬਾਅਦ ਉੱਥੇ ਇਕੱਠੇ ਹੋਏ ਲੋਕਾਂ ਨੇ ਖੁਦ ਸੜਕ ਬੰਦ ਕਰ ਦਿੱਤੀ ਤਾਂ ਜੋ ਕੋਈ ਹੋਰ ਵਾਹਨ ਲਾਸ਼ ਦੇ ਉੱਪਰੋਂ ਨਾ ਲੰਘ ਸਕੇ। ਫਿਰ ਵਿਕਅਤੀ ਨੂੰ ਹਸਪਤਾਲ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਸ਼ਤਰੂਘਨ ਨੂੰ ਮ੍ਰਿਤਕ ਐਲਾਨ ਦਿੱਤਾ।

(For more news apart from Ludhiana Latest News, stay tuned to Rozana Spokesman)

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement