ਜੰਮੂ ਕਸ਼ਮੀਰ ਸੈਕਸ ਸਕੈਂਡਲ ਮਾਮਲਾ - ਸਾਬਕਾ ਡੀ.ਆਈ.ਜੀ. ਅਤੇ ਡੀ.ਐਸ.ਪੀ. ਸਮੇਤ ਪੰਜ ਦੋਸ਼ੀ ਕਰਾਰ
Published : May 31, 2018, 12:32 am IST
Updated : May 31, 2018, 12:32 am IST
SHARE ARTICLE
Jammu Kashmir sex scandal case
Jammu Kashmir sex scandal case

ਸਾਲ 2006 ਦੇ ਬਹੁਚਰਚਿਤ ਜੰਮੂ ਕਸ਼ਮੀਰ ਸੈਕਸ ਸਕੈਂਡਲ ਮਾਮਲੇ ਵਿਚ ਚੰਡੀਗੜ੍ਹ ਦੀ ਸੀ.ਬੀ.ਆਈ. ਅਦਾਲਤ ਨੇ ਅੱਜ ਅਪਣਾ ਫ਼ੈਸਲਾ ਸੁਣਾ ਦਿਤਾ । ਅਦਾਲਤ ਨੇ

ਚੰਡੀਗੜ੍ਹ : ਸਾਲ 2006 ਦੇ ਬਹੁਚਰਚਿਤ ਜੰਮੂ ਕਸ਼ਮੀਰ ਸੈਕਸ ਸਕੈਂਡਲ ਮਾਮਲੇ ਵਿਚ ਚੰਡੀਗੜ੍ਹ ਦੀ ਸੀ.ਬੀ.ਆਈ. ਅਦਾਲਤ ਨੇ ਅੱਜ ਅਪਣਾ ਫ਼ੈਸਲਾ ਸੁਣਾ ਦਿਤਾ । ਅਦਾਲਤ ਨੇ ਇਸ ਮਾਮਲੇ ਵਿਚ ਸਾਬਕਾ ਡੀਆਈਜੀ ਅਤੇ ਡੀ.ਐਸ.ਪੀ. ਸਮੇਤ ਪੰਜ ਜਣਿਆਂ ਨੂੰ ਦੋਸ਼ੀ ਕਰਾਰ ਦਿਤਾ ਹੈ ਜਦਕਿ ਮਾਮਲੇ ਵਿਚ ਦੋ ਮੁਲਜ਼ਮਾਂ ਨੂੰ ਬਰੀ ਕਰ ਦਿਤਾ ਗਿਆ। ਅਦਾਲਤ ਦੋਸ਼ੀਆਂ ਵਿਰੁਧ ਸਜ਼ਾ ਬਾਰੇ ਫ਼ੈਸਲਾ 4 ਜੂਨ ਨੂੰ ਸੁਣਾਏਗੀ। 

ਜਿਨ੍ਹਾਂ ਲੋਕਾਂ ਨੂੰ ਦੋਸ਼ੀ ਕਰਾਰ ਦਿਤਾ ਗਿਆ ਹੈ ਉਨ੍ਹਾਂ ਵਿਚ ਬੀ.ਐਸ.ਐਫ. ਦੇ ਸਾਬਕਾ ਡਿਪਟੀ ਇੰਸਪੇਕਟਰ ਜਨਰਲ ਕੇ.ਐਸ. ਪਾੜੀ, ਸਾਬਕਾ ਡਿਪਟੀ ਸੁਪਰਟੈਂਡੰਟ ਆਫ਼ ਪੁਲਿਸ ਮੁਹੰਮਦ ਅਸ਼ਰਫ਼ ਮੀਰ ਅਤੇ ਤਿੰਨ ਸਥਾਨਕ ਨੌਜਵਾਨਾਂ ਸ਼ਬੀਰ ਅਹਿਮਦ ਲੇਵਾਏ, ਸ਼ਬੀਰ ਅਹਿਮਦ ਲਾਂਗਹੂ ਅਤੇ ਮੌਸਾਦ ਅਹਿਮਦ ਹਨ ।
ਜੰਮੂ ਕਸ਼ਮੀਰ ਦੇ ਸਾਬਕਾ ਵਧੀਕ ਐਡਵੋਕੇਟ ਜਨਰਲ ਮੇਹਰਾਜ ਉਦਦੀਨ ਮਲਿਕ ਅਤੇ ਅਨਿਲ ਸੇਠੀ ਨੂੰ ਬਰੀ ਕਰ ਦਿਤਾ ਗਿਆ ਹੈ ।

ਇਹ ਮਾਮਲਾ ਸ੍ਰੀਨਗਰ ਵਿਚ ਸਾਲ 2006 ਵਿਚ ਉਸ ਵਕਤ ਸਾਹਮਣੇ ਆਇਆ ਸੀ ਜਦੋਂ 15 ਸਾਲਾ ਮੁਟਿਆਰ ਦੀ ਅਸ਼ਲੀਲ ਸੀਡੀ ਪੁਲਿਸ ਨੂੰ ਸੌਂਪੀ ਗਈ ।
ਬਾਅਦ ਵਿਚ ਰਾਜ ਵਿਚ ਸੈਕਸ ਸਕੈਂਡਲ ਵਿਚ ਕਈ ਵੀ.ਵੀ.ਆਈ.ਪੀ. ਲੋਕਾਂ ਦੀ ਸ਼ਮੂਲੀਅਤ ਦਾ ਪਤਾ ਲੱਗਾ। ਮਾਮਲੇ ਵਿਚ ਕਈ ਮੰਤਰੀਆਂ ਦਾ ਨਾਮ ਵੀ ਸਾਹਮਣੇ ਆਇਆ ਸੀ। ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਚੰਡੀਗੜ੍ਹ ਸੀ ਬੀ ਆਈ ਅਦਾਲਤ ਨੂੰ ਸੌਂਪ ਦਿਤੀ ਸੀ।

ਪੁਲਿਸ ਨੇ ਇਸ ਮਾਮਲੇ ਵਿਚ ਗਰੋਹ ਦੇ ਸਰਗਨਾ ਸਬੀਨਾ ਅਤੇ ਦੋ ਲੜਕੀਆਂ ਕੋਲੋਂ ਪੁਛਗਿਛ ਕੀਤੀ। ਪੁਛਗਿਛ ਦੇ ਬਾਅਦ 56 ਲੋਕਾਂ ਬਾਰੇ ਪਤਾ ਲੱਗਾ ਜੋ ਇਸ ਸੈਕਸ ਰੈਕੇਟ ਵਿਚ ਸ਼ਾਮਲ ਸਨ । ਸਬੀਨਾ ਅਤੇ ਉਸ ਦਾ ਪਤੀ ਅਬਦੁਲ ਹਮੀਦ ਬੁੱਲਾਹ ਇਹ ਰੈਕੇਟ ਚਲਾ ਰਹੇ ਸਨ ਜਿਨ੍ਹਾਂ ਵਿਰੁਧ ਉਸ ਸਮੇਂ ਮਾਮਲਾ ਦਰਜ ਕੀਤਾ ਗਿਆ ਹਾਲਾਂਕਿ , ਦੋਹਾਂ ਦੀ ਕੇਸ ਦੌਰਾਨ ਹੀ ਮੌਤ ਹੋ ਗਈ । 

ਇਹ ਵੀ ਦੱਸਣਯੋਗ ਹੈ ਕਿ ਇਸ ਸਕੈਂਡਲ ਵਿਚ ਸ਼ਮੀਲਅਤ ਦੇ ਦੋਸ਼ਾਂ ਕਾਰਨ ਜੰਮੂ ਕਸ਼ਮੀਰ ਦੇ ਤਤਕਾਲੀਨ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਸਾਲ 2009 ਵਿਚ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ ਹਾਲਾਂਕਿ ਉਨ੍ਹਾ ਦਾ ਅਸਤੀਫ਼ਾ ਮਨਜ਼ੂਰ ਨਹੀਂ ਕੀਤਾ ਗਿਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement