‘ਹਰਸਿਮਰਤ ਪਹਿਲਾਂ ਈ.ਡੀ. ਕੋਲੋਂ ਅਪਣੇ ਭਰਾ ਦੀ ਨਸ਼ਾ ਤਸਕਰੀ ਕੇਸ ਵਿਚ ਜਾਂਚ ਮੁੜ ਸ਼ੁਰੂ ਕਰਵਾਏ’
Published : May 31, 2020, 5:19 am IST
Updated : May 31, 2020, 5:19 am IST
SHARE ARTICLE
File Photo
File Photo

ਕਾਂਗਰਸੀ ਆਗੂਆਂ ਦਾ ਹਰਸਿਮਰਤ ਬਾਦਲ ’ਤੇ ਪਲਟਵਾਰ

ਚੰਡੀਗੜ੍ਹ, 30 ਮਈ (ਸਪੋਕਸਮੈਨ ਸਮਾਚਾਰ ਸੇਵਾ) : ਕੇਂਦਰੀ ਮੰਤਰੀ ਹਰਸਿਮਰਤ ਬਾਦਲ ਵਲੋਂ ਕਥਿਤ ਬੀਜ ਘੁਟਾਲੇ ਬਾਰੇ ਕੇਂਦਰੀ ਏਜੰਸੀ ਤੋਂ ਜਾਂਚ ਕਰਵਾਉਣ ਦੀ ਮੰਗ ’ਤੇ ਪਲਟਵਾਰ ਕਰਦਿਆਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਹਰਸਿਮਰਤ ਜੇ ਸੱਚੇ ਦਿਲੋਂ ਪੰਜਾਬ ਤੇ ਪੰਜਾਬੀਆਂ ਦੀ ਹਿਤੈਸ਼ੀ ਹੈ ਤਾਂ ਡਰੱਗ ਤਸਕਰੀ ਕੇਸ ਵਿਚ ਅਪਣੇ ਭਰਾ ਬਿਕਰਮ ਮਜੀਠੀਆ ਦੀ ਬੰਦ ਪਈ ਜਾਂਚ ਮੁੜ ਸ਼ੁਰੂ ਕਰਵਾਏ ਤਾਂ ਜੋ ਪੰਜਾਬ ਦੀ ਜਵਾਨੀ ਬਰਬਾਦ ਕਰਨ ਵਾਲਿਆਂ ਦਾ ਚਿਹਰਾ ਨੰਗਾ ਹੋ ਸਕੇ।

ਅੱਜ ਇਥੇ ਪਾਰਟੀ ਹੈਡਕੁਆਟਰ ਤੋਂ ਜਾਰੀ ਸਾਂਝੇ ਪ੍ਰੈੱਸ ਬਿਆਨ ਵਿਚ ਕਾਂਗਰਸੀ ਵਿਧਾਇਕਾਂ ਦਰਸ਼ਨ ਸਿੰਘ ਬਰਾੜ, ਬਰਿੰਦਰਮੀਤ ਸਿੰਘ ਪਾਹੜਾ, ਕੁਲਬੀਰ ਸਿੰਘ ਜ਼ੀਰਾ, ਰਵਿੰਦਰ ਸਿੰਘ ਆਵਲਾ, ਦਵਿੰਦਰ ਸਿੰਘ ਘੁਬਾਇਆ (ਸਾਰੇ ਐਮ.ਐਲ.ਏਜ਼) ਤੇ ਪ੍ਰੀਤਮ ਸਿੰਘ ਕੋਟਭਾਈ ਨੇ ਕਿਹਾ ਕਿ ਬਾਦਲ ਪਰਵਾਰ ਨੇ ਪੰਜਾਬ ਦੇ ਹਿਤਾਂ ਨੂੰ ਛਿੱਕੇ ਟੰਗ ਕੇ ਕੇਂਦਰ ਵਿਚ ਮੰਤਰੀ ਬਣਾਈ ਹਰਸਿਮਰਤ ਬਾਦਲ ਦੀ ਯਾਦਸ਼ਾਤ ਵੀ ਬੜੀ ਕਮਜ਼ੋਰ ਹੈ। ਅੱਜ ਉਹ ਕਥਿਤ ਬੀਜ ਘੁਟਾਲੇ ਵਿਚ ਕੇਂਦਰੀ ਏਜੰਸੀ ਤੋਂ ਜਾਂਚ ਕਰਵਾਉਣ ਦੀ ਮੰਗ ਕਰ ਰਹੀ ਹੈ ਪਰ ਇਹ ਭੁੱਲ ਗਈ ਹੈ ਕਿ ਅਪਣੇ ਭਰਾ ਬਿਕਰਮ ਮਜੀਠੀਆ ਵਿਰੁਧ ਡਰੱਗ ਤਸਕਰੀ ਮਾਮਲੇ ਵਿਚ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਜਾਂਚ ਨੂੰ ਅਪਣਾ ਰਸੂਖ ਵਰਤ ਕੇ ਬੰਦ ਕਰਵਾਇਆ ਸੀ। 

File photoFile photo

ਹਰਸਿਮਰਤ ਦੇ ਦੋਹਰੇ ਮਾਪਦੰਡ ਨੂੰ ਉਜਾਗਰ ਕਰਦਿਆਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਪਿਛਲੇ ਛੇ ਸਾਲਾਂ ਤੋਂ ਹਰਸਿਮਰਤ ਨੇ ਕੇਂਦਰੀ ਮੰਤਰੀ ਦੇ ਤੌਰ ’ਤੇ ਪੰਜਾਬ ਨੂੰ ਇਕ ਪੈਸੇ ਦਾ ਵੀ ਫ਼ਾਇਦਾ ਨਹੀਂ ਕੀਤਾ। ਉਲਟਾ ਹਰਸਿਮਰਤ ਨੇ ਅਪਣੇ ਭਰਾ ਦੀ ਈ.ਡੀ.ਜਾਂਚ ਬੰਦ ਕਰਵਾਈ ਅਤੇ ਪੰਜਾਬ ਵਿਰੁਧ ਹਰ ਕੇਂਦਰ ਸਰਕਾਰ ਦੇ ਫ਼ੈਸਲੇ ਵਿਚ ਵਧ-ਚੜ੍ਹ ਕੇ ਭੂਮਿਕਾ ਨਿਭਾਈ।

ਕਾਂਗਰਸੀ ਆਗੂਆਂ ਨੇ ਕਿਹਾ ਕਿ ਅਕਾਲੀ ਦਲ ’ਤੇ ਕਾਬਜ਼ ਬਾਦਲ-ਮਜੀਠੀਆ ਪਰਵਾਰ ਅਪਣਾ ਖੁੱਸਿਆ ਸਿਆਸੀ ਵੱਕਾਰ ਮੁੜ ਬਹਾਲ ਕਰਨ ਲਈ ਨਿਤ ਦਿਨ ਬਿਨਾਂ ਸਿਰ ਪੈਰ ਦੇ ਕਾਂਗਰਸੀ ਆਗੂਆਂ ਉਤੇ ਤੱਥ ਰਹਿਤ ਦੋਸ਼ ਲਾਉਂਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਕੋਝੀਆਂ ਹਰਕਤਾਂ ਨਾਲ ਅਕਾਲੀ ਦਲ ਅਪਣਾ ਗੁਆਚਿਆ ਲੋਕ ਆਧਾਰ ਨਹੀਂ ਬਹਾਲ ਕਰ ਸਕੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਬਾਦਲਾਂ ਦੇ ਝੂਠ ਅਤੇ ਫਰੇਬ ਤੋਂ ਭਲੀਭਾਂਤ ਜਾਣੂੰ ਹਨ ਅਤੇ ਉਨ੍ਹਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਤੁਹਾਡਾ ਇਕ-ਇਕ ਵੋਟ ਕਿੰਨਾ ਜ਼ਰੂਰੀ ਹੈ ਦੇਸ਼ ਲਈ? ਖ਼ਾਸ ਪ੍ਰੋਗਰਾਮ ਰਾਹੀਂ ਵੋਟਰਾਂ ਨੂੰ ਕੀਤਾ ਗਿਆ ਜਾਗਰੂਕ

19 May 2024 10:24 AM

ਵੱਡੇ ਲੀਡਰਾਂ ਨੂੰ ਵਖ਼ਤ ਪਾਉਣ ਲਈ ਚੋਣਾਂ 'ਚ ਖੜ੍ਹ ਗਈ PhD ਪਕੌੜੇ ਵਾਲੀ ਕੁੜੀ, ਕਹਿੰਦੀ - 'ਹਵਾਵਾਂ ਬਦਲ ਦਵਾਂਗੀ!'

19 May 2024 9:57 AM

BBMB ਦੇ ਲਾਪਤਾ ਮੁਲਾਜ਼ਮ ਦੀ ਲ** ਨਹਿਰ 'ਚੋਂ ਹੋਈ ਬ**ਮਦ, ਪੀੜਤ ਪਰਿਵਾਰ ਨੇ ਇੱਕ ਔਰਤ ਖਿਲਾਫ ਮਾਮਲਾ ਕਰਵਾਇਆ ਦਰਜ

19 May 2024 9:51 AM

Congress ਦਾ ਸਾਥ ਦੇਣ 'ਤੇ Sidhu Moosewala ਦੇ ਪਿਤਾ 'ਤੇ ਸਵਾਲ ਹੋਏ ਖੜ੍ਹੇ, ਸਿੱਖ ਚਿੰਤਕ ਨੇ ਕਿਹਾ | Latest News

19 May 2024 8:37 AM

Ludhiana News Update: 26 Lakh's ਦੀ fraud ਮਾਰਨ ਵਾਲੀ ਨੂੰਹ ਬਾਰੇ ਸਹੁਰੇ ਨੇ ਕੀਤੇ ਨਵੇਂ ਖੁਲਾਸੇ | Latest News

18 May 2024 4:23 PM
Advertisement