ਅਪਣੀ ਜਾਨ ਵਾਰ ਕੇ ਹੋਰਾਂ ਦੀ ਜਾਨ ਬਚਾਉਣ ਵਾਲੇ ਤਪਤੇਜਦੀਪ ਸਿੰਘ ਦਾ ਵੈਰਾਗਮਈ ਸ਼ੁਕਰਾਨਾ
Published : May 31, 2021, 8:25 am IST
Updated : May 31, 2021, 8:25 am IST
SHARE ARTICLE
Taptejdeep Singh
Taptejdeep Singh

ਔਰਤ ਦੇ ਗਲ ’ਚ ਲਟਕਦੀ ਤਖ਼ਤੀ ਦੇਖ ਉੱਚੀ-ਉੱਚੀ ਭੁੱਬਾਂ ਮਾਰ-ਮਾਰ ਰੋਏ ਮੁਲਾਜ਼ਮ

ਕੋਟਕਪੂਰਾ (ਗੁਰਿੰਦਰ ਸਿੰਘ) : ਬੀਤੇ ਦਿਨੀ ਕੈਲੇਫ਼ੋਰਨੀਆ ਪ੍ਰਾਂਤ ਦੇ ਸੈਨਹੋਜ਼ੇ ਸ਼ਹਿਰ ’ਚ ਹੋਈ ਗੋਲੀਬਾਰੀ ਦੀ ਜਿਸ ਹਿਰਦੇ ਵੇਧਕ ਘਟਨਾ ’ਚ ਵੈਲੀ ਟ੍ਰਾਂਸਪੋਰਟ ਅਥਾਰਟੀ (ਵੀ.ਟੀ.ਏ) ਦੇ 9 ਮੁਲਾਜ਼ਮ ਮਾਰੇ ਗਏ ਸਨ, ਉਨ੍ਹਾਂ ਦੀ ਯਾਦ ’ਚ ਕਲ ਸ਼ਾਮ ਆਯੋਜਤ ‘ਕੈਂਡਲ ਵਿਜ਼ਲ’ ਮੌਕੇ ਬਹੁਤ ਸਾਰੇ ਮੁਲਾਜ਼ਮ ਇਕੱਤਰ ਹੋਏ।

 

Taptejdeep SinghA heartfelt thank you to Taptejdeep Singh

ਇਕ ਸਿਰਫਿਰੇ ਦਰਿੰਦੇ ਦੀ ਵਜ੍ਹਾ ਕਾਰਨ ਮੌਤ ਦੇ ਮੂੰਹ ਜਾ ਪਏ ਇਨ੍ਹਾਂ ਅਭਾਗਿਆਂ ’ਚ ਇਕ ਪੰਜਾਬੀ ਪ੍ਰਵਾਸੀ ਸਿੱਖ ਗੱਭਰੂ ਤਪਤੇਜਦੀਪ ਸਿੰਘ ਗਿੱਲ ਵੀ ਸ਼ਾਮਲ ਸੀ, ਜਿਸ ਨੇ ਅਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਬੰਦੂਕ ਚੁੱਕੀ ਆਏ ਹਤਿਆਰੇ ਤੋਂ ਬਚਾਅ ਕਰਨ ਲਈ ਦਫ਼ਤਰ ਦੇ ਮੁਲਾਜ਼ਮਾਂ ਨੂੰ ਰੌਲਾ ਪਾ ਕੇ ਸਾਵਧਾਨ ਕੀਤਾ। ਇਸੇ ਕਾਰਨ ਹਤਿਆਰੇ ਨੇ ਉਸ ਨੂੰ ਵੀ ਨਿਸ਼ਾਨਾ ਬਣਾਇਆ। 

Taptejdeep SinghTaptejdeep Singh

ਮੌਕੇ ਦੇ ਗਵਾਹਾਂ ਮੁਤਾਬਕ ਜੇ ਉਹ ਉਸ ਵੇਲੇ ਅਜਿਹਾ ਨਾ ਕਰਦਾ ਤਾਂ ਖ਼ੂਨੀ ਕਾਰਾ ਹੋਰ ਵੀ ਭਿਆਨਕ ਹੋ ਸਕਦਾ ਸੀ। ਵੀਟੀਏ ਦੇ ਇਕ ਪ੍ਰਵਾਸੀ ਪੰਜਾਬੀ ਕਰਮਚਾਰੀ ਹਰਮਿੰਦਰ ਸਿੰਘ ਨੇ ਇਸ ਪੱਤਰਕਾਰ ਨੂੰ ਫ਼ੋਨ ’ਤੇ ਜਾਣਕਾਰੀ ਦਿੰਦਿਆਂ ਦਸਿਆ ਕਿ ਤਪਤੇਜਦੀਪ ਸਿੰਘ ਦੇ ਉਪਰਾਲੇ ਕਾਰਨ ਅਪਣੀ ਜਾਨ ਬਚਾਉਣ ਵਾਲਿਆਂ ’ਚ ਸ਼ਾਮਲ ਵੀਟੀਏ ਦੀ ਮੁਲਾਜ਼ਮ ਇਕ ਮੈਡਮ ਤਪਤੇਜਦੀਪ ਦੀ ਯਾਦ ’ਚ ਆਯੋਜਤ ਸੋਗਮਈ ਮੋਮਬੱਤੀ ਵਿਜ਼ਲ ਮੌਕੇ ਅਪਣੇ ਗਲ ’ਚ ਇਕ ਤਖ਼ਤੀ ਲਟਕਾ ਕੇ ਆਈ ਹੋਈ ਸੀ ਜਿਸ ’ਤੇ ਉਸ ਨੇ ਮਿਸਟਰ ਸਿੰਘ ਦਾ ਉਸ ਦੀ ਜ਼ਿੰਦਗੀ ਬਚਾਉਣ ਲਈ ਧਨਵਾਦ ਦੇ ਸ਼ਬਦ ਲਿਖੇ ਹੋਏ ਸਨ। 

FiringFiring

ਇਸ ਮੈਡਮ ਦੇ ਗਲ ’ਚ ਲਟਕਦੀ ਇਹ ਤਖ਼ਤੀ ਦੇਖ ਕੇ ਸਾਰੇ ਮੁਲਾਜ਼ਮ ਉੱਚੀ-ਉੱਚੀ ਰੋ ਰਹੇ ਸਨ। ਅਮਰੀਕੀ ਮੀਡੀਏ ’ਚ ਜਾਨ ਦੀ ਪ੍ਰਵਾਹ ਨਾ ਕਰਦਿਆਂ ਅਪਣੇ ਕਈ ਸਾਥੀਆਂ ਦੀ ਜ਼ਿੰਦਗੀ ਬਚਾ ਗਏ ਇਸ ਸਿੱਖ ਨੌਜਵਾਨ ਦਾ ਬਹੁਤ ਭਾਵਪੂਰਨ ਸ਼ਬਦਾਂ ’ਚ ਜ਼ਿਕਰ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਨਾਲ-ਨਾਲ ਸਿੱਖ ਕੌਮ ਦੇ ਪਰਉਪਕਾਰੀ ਕਿਰਦਾਰ ਬਾਰੇ ਲਿਖਿਆ ਜਾ ਰਿਹਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement