
ਦਰਿੰਦਗੀ ਦੀਆਂ ਟੱਪੀਆਂ ਹੱਦਾਂ
ਸ੍ਰੀ ਮੁਕਤਸਰ ਸਾਹਿਬ( ਸੋਨੂੰ ਖੇੜਾ) ਸ੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਹਲਕੇ ਦੇ ਇਕ ਪਿੰਡ 'ਚ ਕਲਯੁਗੀ ਫ਼ੌਜੀ ਭਰਾ ਨੇ ਭੈਣ-ਭਰਾ ਨੇ ਪਵਿੱਤਰ ਰਿਸ਼ਤੇ ਨੂੰ ਕਲੰਕ ਲਾਉਂਦਿਆਂ ਆਪਣੀ ਹੀ ਭੈਣ ਨੂੰ ਗਰਭਵਤੀ ਕਰ ਦਿੱਤਾ। 23 ਸਾਲਾ ਪੀੜ੍ਹਤ ਕੁੜੀ ਨੇ ਦੋਸ਼ ਲਗਾਏ ਹਨ ਕਿ ਉਸ ਦੇ ਰਿਸ਼ਤੇਦਾਰੀ ’ਚ ਲੱਗਦੇ ਚਚੇਰੇ ਭਰਾ ਨੇ ਉਸ ਨੂੰ ਨਸ਼ੀਲੀ ਚੀਜ਼ ਪਿਲਾ ਕੇ ਉਸ ਨਾਲ ਬਲਾਤਕਾਰ ਕੀਤਾ।
23 year old victim girl
ਥਾਣਾ ਕੋਟਭਾਈ ਦੀ ਪੁਲਿਸ ਨੇ ਲੜਕੀ ਦੇ ਬਿਆਨਾ ਅਧੀਨ ਕੀਤਾ ਫੌਜੀ ਉਪਰ ਮਾਮਲਾ ਦਰਜ ਇਸ ਮੌਕੇ ਪੀੜਿਤ ਲੜਕੀ ਸਿਵਲ ਹਸਪਤਾਲ ਸ੍ਰੀ ਮੁਕਤਸਰ ਵਿਖੇ ਜਿਰੇ ਇਲਾਜ਼ ਹੈ ਇਸ ਮੌਕੇ ਪੀੜਿਤ ਲੜਕੀ ਨੇ ਦੱਸਿਆ ਕਿ ਰਿਸ਼ਤੇ ਵਿਚ ਮੇਰੇ ਚਾਚੇ ਦੀ ਸਾਲੀ ਦਾ ਬੇਟਾ ਜੋ ਕੇ ਫੌਜੀ ਹੈ ਨੇ ਪਿਛਲੇ ਮਹੀਨੇ ਛੁੱਟੀ ਆਇਆ ਸੀ
Police Station Kotbhai
ਅਤੇ ਮੈਨੂੰ ਘਰ ਵਿਚ ਇਕੱਲੀ ਦੇਖ ਕੇ ਕੋਲਡ ਡਰਿੰਕ ਵਿਚ ਨਸ਼ੀਲਾ ਪਦਾਰਥ ਪਾ ਕੇ ਪਿਆ ਦਿੱਤਾ ਅਤੇ ਮੇਰੇ ਨਾਲ ਗਲਤ ਕੰਮ ਕੀਤਾ ਅਤੇ ਬਾਅਦ ਵਿਚ ਮੈਨੂੰ ਧਮਕੀਆਂ ਵੀ ਦਿੱਤੀਆਂ ਕੇ ਜੇ ਕਿਸੇ ਕੋਲ ਗੱਲ ਕੀਤੀ ਤਾਂ ਤੈਨੂੰ ਅਤੇ ਤੇਰੇ ਘਰ ਵਾਲਿਆਂ ਨੂੰ ਖਤਮ ਕਰ ਦੇਵੇਗਾ ਜਿਸ ਤੋਂ ਡਰਦੀ ਮੈਂ ਚੁੱਪ ਰਹੀ ਮੇਰੇ ਪਿਤਾ ਦੀ ਮੌਤ ਹੋਈ ਚੁੱਕੀ ਹੈ ਅਤੇ ਅਸੀਂ ਚਾਰ ਪੰਜ ਭੈਣਾਂ ਹਾਂ।
23 year old victim girl
ਪੀੜਤ ਲੜਕੀ ਨੇ ਦੱਸਿਆ ਕਿ ਮੈਨੂੰ ਉਲਟੀਆਂ ਆਉਣ ਲੱਗੀਆ ਮੈ ਡਾਕਟਰ ਕੋਲ ਗਈ ਤਾਂ ਡਾਕਟਰ ਵੱਲੋਂ ਜਾਂਚ ਕੀਤੀ ਗਈ ਤਾਂ ਪਤਾ ਚੱਲਿਆ ਕੇ ਮੇਰੇ ਪੇਟ ਵਿਚ ਗਰਭ ਪਲ ਰਿਹਾ ਹੈ ਮੈਂ ਪੁਲਿਸ ਪ੍ਰਸ਼ਾਸਨ ਅੱਗੇ ਬੇਨਤੀ ਕਰਦੀ ਹਾਂ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ ਅਤੇ ਬਲਾਤਕਾਰ ਕਰਨ ਵਾਲੇ ਨੂੰ ਸਖ਼ਤ ਸਜ਼ਾ ਦਿੱਤੀ ਹੈ।
23 year old victim girl
ਪੀੜਿਤ ਲੜਕੀ ਦਾ ਇਲਾਜ਼ ਕਰਵਾ ਰਹੀ ਉਸ ਦੀ ਵੱਡੀ ਭੈਣ ਨੇ ਦੱਸਿਆ ਕਿ ਇਹ ਰੇਪ ਦਾ ਮਾਮਲਾ ਹੈ। ਚਾਚਾ ਦੀ ਸਾਲੀ ਦਾ ਲੜਕਾ ਕੁਲਵਿੰਦਰ ਸਿੰ ਜੋ ਕਿ ਫੌਜ ਚ ਭਰਤੀ ਹੈ ਨੇ ਮੇਰੀ ਮੇਰੀ ਕੁਆਰੀ ਭੈਣ ਨਾਲ ਬਲਾਤਕਾਰ ਕੀਤਾ ਅਤੇ ਜਿਸ ਨਾਲ ਮੇਰੀ ਭੈਣ ਗਰਭਵਤੀ ਹੋ ਗਈ ਹੈ। ਸਾਨੂੰ ਉਸ ਵੇਲੇ ਪਤਾ ਲੱਗਿਆ ਕਿ ਜਦ ਉਸ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਿਆ ਜਦੋਂ ਉਸ ਨੂੰ ਚੈੱਕ ਕਰਵਾਇਆ ਤਾਂ ਪਤਾ ਚੱਲਿਆ ਕਿ ਉਸ ਦੇ ਪੇਟ ਦੇ ਵਿੱਚ ਬੱਚਾ ਪਲ ਰਿਹਾ ਹੈ।
23 year old victim girl's Sister
ਜਦ ਇਸ ਬਾਰੇ ਥਾਣਾ ਕੋਟਭਾਈ ਦੇ ਐਸਐਚਓ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਸਾਡੇ ਕੋਲ ਇਕ ਸ਼ਿਕਾਇਤ ਆਈ ਸੀ ਜਿਸ ਵਿੱਚ ਪੀੜਤ ਲੜਕੀ ਨੇ ਆਪਣੇ ਦੂਰ ਦੇ ਰਿਸ਼ਤੇਦਾਰ ਚਾਚੇ ਦੇ ਬੇਟੇ ਉਪਰ ਆਰੋਪ ਲਗਾਏ ਹਨ ਕਿ ਉਸ ਨੇ ਉਹਦੇ ਨਾਲ ਬਲਾਤਕਾਰ ਕੀਤਾ ਹੈ ਜਿਸ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ
SHO Navpreet Singh