
ਮੋਦੀ ਸ਼ਾਸਨ ਦੇ ਸੱਤ ਸਾਲ ਪੂਰੇ
ਸੱਤ ਸਾਲਾਂ 'ਚ ਦੇਸ਼ ਨੇ ਰਾਸ਼ਟਰੀ ਮਾਣ ਵਾਲੇ ਕਈ ਪਲ ਵੇਖੇ : ਮੋਦੀ
ਨਵੀਂ ਦਿੱਲੀ, 30 ਮਈ : ਕੇਂਦਰ ਸਰਕਾਰ ਦੀ ਸਤਵੀਂ ਵਰ੍ਹੇਗੰਢ 'ਤੇ ਪ੍ਰਧਾਨ ਮੰਤਰੀ ਨੇ ਅਪਣੀ ਸਰਕਾਰ ਦੀਆਂ ਉਪਲਬਧੀਆਂ ਗਿਣਾਉਂਦਿਆਂ ਕਿਹਾ ਕਿ ਪਿਛਲੇ ਸੱਤ ਸਾਲਾਂ ਵਿਚ ਭਾਰਤ ਨੇ ਕਿੰਨੇ ਹੀ ਰਾਸ਼ਟਰੀ ਮਾਣ ਵਾਲੇ ਪਲਾਂ ਨੂੰ ਮਾਣਿਆ |
ਉਨ੍ਹਾਂ ਕਿਹਾ ਕਿ ਪਿਛਲੇ ਸੱਤ ਸਾਲਾਂ ਵਿਚ ਭਾਰਤ ਨੇ ਬਿਨਾਂ ਕਿਸੇ ਦਬਾਅ ਦੇ ਦੇਸ਼ ਵਿਰੁਧ ਸਾਜ਼ਸ਼ ਕਰਨ ਵਾਲਿਆਂ ਨੂੰ ਮੂੰਹਤੋੜ ਜਵਾਬ ਦਿਤਾ | ਉਨ੍ਹਾਂ ਕਿਹਾ ਕਿ ਪਿਛਲੇ ਸੱਤ ਸਾਲਾਂ ਵਿਚ ਬਿਜਲੀ, ਪਾਣੀ, ਸੜਕ ਤੋਂ ਇਲਾਵਾ ਬੈਂਕ ਖਾਤੇ ਖੋਲ੍ਹਣ ਅਤੇ ਘਰ ਸਹਿਤ ਵੱਖ ਵੱਖ ਕਲਿਆਣਕਾਰੀ ਯੋਜਨਾਵਾਂ ਨਾਲ ਇਨ੍ਹਾਂ ਸੱਤ ਸਾਲਾਂ ਵਿਚ ਲੋਕਾਂ ਨੂੰ ਕਰੋੜਾਂ ਖ਼ੁਸ਼ੀਆਂ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਿਆ |
ਉਨ੍ਹਾਂ ਕਿਹਾ ਕਿ ਪਿਛਲੇ ਸੱਤ ਸਾਲਾਂ ਵਿਚ ਹੀ ਦੇਸ਼ ਦੇ ਕਈ ਪੁਰਾਣੇ ਵਿਵਾਦ ਵੀ ਪੂਰੀ ਸ਼ਾਂਤੀ ਨਾਲ ਸੁਲਝਾਏ ਗਏ ਅਤੇ ਇਨ੍ਹਾਂ ਕਾਰਨ ਪੂਰਬ ਉਤਰ ਤੋਂ ਲੈ ਕੇ ਕਸ਼ਮੀਰ ਤਕ ਸ਼ਾਂਤੀ ਅਤੇ ਵਿਕਾਸ ਦਾ ਇਕ ਨਵਾਂ ਭਰੋਸਾ ਜਾਗਿਆ ਹੈ | ਉਨ੍ਹਾਂ ਕਿਹਾ ਕਿ ਇਹ ਸੱਭ ਕੰਮ ਜੋ ਦਹਾਕਿਆਂ ਵਿਚ ਵੀ ਨਹੀਂ ਹੋ ਸਕੇ, ਇਨ੍ਹਾਂ ਸੱਤ ਸਾਲਾਂ ਵਿਚ ਸਾਡੀ ਸਰਕਾਰ ਅਤੇ ਜਨਤਾ ਤੋਂ ਜ਼ਿਆਦਾ ਇਕ ਦੇਸ਼ ਦੇ ਰੂਪ ਵਿਚ ਤੇ ਇਕ ਟੀਮ ਦੇ ਰੂਪ ਵਿਚ ਅਸੀ ਕੀਤੇ |''
ਉਨ੍ਹਾਂ ਕਿਹਾ ਇਨ੍ਹਾਂ ਸੱਤ ਸਾਲਾਂ ਵਿਚ ਦੇਸ਼ 'ਸਭ ਦਾ ਸਾਥ, ਸਭ ਦਾ ਵਿਕਾਸ, ਸਭ ਦਾ ਵਿਸ਼ਵਾਸ' ਦੇ ਮੰਤਰ 'ਤੇ ਚਲਿਆ ਹੈ | ਦੇਸ਼ ਦੀ ਸੇਵਾ ਵਿਚ ਹਰ ਪਲ ਸਮਰਪਤ ਭਾਵ ਨਾਲ ਅਸੀਂ ਸਾਰਿਆਂ ਨੇ ਕੰਮ ਕੀਤਾ ਹੈ | ਕੋਰੋਨਾ ਸੰਕਟ 'ਤੇ ਮੋਦੀ ਨੇ ਕਿਹਾ,''ਇਹ ਤਾਂ ਇਕ ਅਜਿਹਾ ਸੰਕਟ ਹੈ, ਜਿਸ ਨੇ ਦੋਨੀਆਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ | ਕਿੰਨੇ ਹੀ ਲੋਕਾਂ ਨੇ ਅਪਣਿਆਂ ਨੂੰ ਗੁਆ ਦਿਤਾ | ਵੱਡੇ ਵੱਡੇ ਦੇਸ਼ ਵੀ ਇਸ ਤਬਾਹੀ ਤੋਂ ਬਚ ਨਹੀਂ ਸਕੇ | ਇਸ ਆਲਮੀ ਮਹਾਂਮਾਰੀ ਵਿਚਾਲੇ ਭਾਰਤ, ਸੇਵਾ ਅਤੇ ਸਹਿਯੋਗ ਦੇ ਸੰਕਲਪ ਨਾਲ ਅੱਗੇ ਵਧਿਆ ਹੈ |'image'
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਸੱਤ ਸਾਲਾਂ ਵਿਚ ਹੀ ੈਭਾਰਤ ਨੇ ਡਿਜੀਟਲ ਲੇਣ ਦੇਣ ਵਿਚ ਦੁਨੀਆਂ ਨੂੰ ਕਈ ਦਿਸ਼ਾ ਦਿਖਾਉਣ ਵਾਲੇ ਕੰਮ ਕੀਤੇ ਅਤੇ ਅੱਜ ਕਿਸੇ ਵੀ ਥਾਂ ਆਸਾਨੀ ਨਾਲ ਚੁਟਕੀਆਂ ਵਿਚ ਪੈਸੇ ਭੇਜੇ ਜਾ ਸਕਦੇ ਹਨ | (ਪੀਟੀਆਈ)