ਨੌਜਵਾਨ ਦੀ ਇਲਾਜ ਦੌਰਾਨ ਹੋਈ ਮੌਤ
ਮੁਕਤਸਰ - ਕੋਟਕਪੂਰਾ-ਜਲਾਲਾਬਾਦ ਰੋਡ ਬਾਈਪਾਸ ਬੱਤਰੇ ਦੇ ਆਰੇ ਨੇੜੇ ਅਣਪਛਾਤੇ ਵਾਹਨ ਚਾਲਕ ਵੱਲੋਂ ਸਕੂਟਰੀ ਸਵਾਰ ਨੌਜਵਾਨ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਚੱਲਦਿਆਂ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬਾਈਪਾਸ ਵਾਲੇ ਪਾਸਿਓਂ ਅਕਸ਼ਿਤ ਗਿਰਧਰ (21) ਪੁੱਤਰ ਲੱਕੀ ਗਿਰਧਰ ਵਾਸੀ ਬਾਗਵਾਲੀ ਗਲੀ ਬਾਅਦ ਦੁਪਹਿਰ ਬਾਈਪਾਸ ਜ਼ਰੀਏ ਗੁੱਜਰ ਰੋਡ ਵਾਲੇ ਪਾਸਿਓ ਹੋ ਕੇ ਮਸੀਤ ਵਾਲਾ ਚੌਕ ਸਥਿਤ ਆਪਣੀ ਮੋਬਾਈਲ ਵਾਲੀ ਦੁਕਾਨ 'ਤੇ ਜਾ ਰਿਹਾ ਸੀ।
ਇਸੇ ਦੌਰਾਨ ਕਿਸੇ ਅਣਪਛਾਤੇ ਵਾਹਨ ਚਾਲਕ ਨੇ ਅਕਸ਼ਿਤ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ। ਜਿਸ ਦੌਰਾਨ ਉਹ ਗੰਭੀਰ ਰੂਪ ਨਾਲ ਜਖ਼ਮੀ ਹੋ ਗਿਆ। ਜਿਸ ਨੂੰ ਕੋਟਕਪੂਰਾ ਰੋਡ ਸਥਿਤ ਊਸ਼ਾ ਗੁਪਤਾ ਨਰਸਿੰਗ ਹੋਮ 'ਚ ਲਿਆਂਦਾ ਗਿਆ। ਜਿੱਥੋਂ ਡਾਕਟਰਾਂ ਨੇ ਉਸ ਨੂੰ ਮੁੱਢਲਾ ਟ੍ਰੀਟਮੈਂਟ ਦੇ ਕੇ ਬਠਿੰਡਾ ਰੈਫਰ ਕਰ ਦਿੱਤਾ। ਜਿੱਥੇ ਮੈਕਸ ਹਸਪਤਾਲ 'ਚ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਜ਼ਿਕਰਯੋਗ ਹੈ ਕਿ ਅਕਸ਼ਿਤ ਸਰਕਾਰੀ ਕਾਲਜ ਵਿਖੇ ਬੀਕਾਮ ਫਾਈਨਲ ਦਾ ਵਿਦਿਆਰਥੀ ਸੀ।