ਖਿਡਾਰੀ ਨੂੰ ਸਾਹਮਣੇ ਲਿਆਏ CM ਮਾਨ, ਖਿਡਾਰੀ ਨੇ ਵੀ ਕੀਤੇ ਰਿਸ਼ਵਤ ਮੰਗਣ ਨੂੰ ਲੈ ਕੇ ਖ਼ੁਲਾਸੇ 
Published : May 31, 2023, 4:29 pm IST
Updated : May 31, 2023, 4:29 pm IST
SHARE ARTICLE
CM Bhagwant Singh Mann
CM Bhagwant Singh Mann

ਕ੍ਰਿਕਟਰ ਜਸਇੰਦਰ ਸਿੰਘ ਇੰਡੀਅਨ ਪ੍ਰੀਮੀਅਰ ਲੀਗ (IPL) ਵਿਚ ਪੰਜਾਬ ਕਿੰਗਜ਼ ਟੀਮ ਦਾ ਹਿੱਸਾ ਹੈ

ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਵਿਚਾਲੇ ਕ੍ਰਿਕਟਰ ਤੋਂ ਨੌਕਰੀ ਦੇ ਬਦਲੇ 2 ਕਰੋੜ ਰੁਪਏ ਮੰਗਣ ਦੇ ਮੁੱਦੇ 'ਤੇ ਹੁਣ ਬਹਿਸਬਾਜ਼ੀ ਸ਼ੁਰੂ ਹੋ ਗਈ ਹੈ। ਆਪਣੇ ਵਾਅਦੇ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਬੁੱਧਵਾਰ ਨੂੰ ਜਸਇੰਦਰ ਸਿੰਘ ਨਾਂ ਦੇ ਕ੍ਰਿਕਟਰ ਨੂੰ ਲੈ ਕੇ ਮੀਡੀਆ ਸਾਹਮਣੇ ਆਏ। ਇਸ ਦੌਰਾਨ ਜਸਇੰਦਰ ਦੇ ਪਿਤਾ ਮਨਜਿੰਦਰ ਸਿੰਘ ਵੀ ਉਹਨਾਂ ਦੇ ਨਾਲ ਮੌਜੂਦ ਸਨ।  

ਕੁਝ ਦਸਤਾਵੇਜ਼ ਪੇਸ਼ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਚੰਨੀ ਦੇ ਭਤੀਜੇ ਜਸ਼ਨ ਨੇ ਕ੍ਰਿਕਟਰ ਜਸਇੰਦਰ ਸਿੰਘ ਨੂੰ ਸਰਕਾਰੀ ਨੌਕਰੀ ਦੇਣ ਦੇ ਬਦਲੇ ਦੋ ਕਰੋੜ ਰੁਪਏ ਦੀ ਮੰਗ ਕੀਤੀ ਸੀ। ਮਾਨ ਨੇ ਇਹ ਵੀ ਕਿਹਾ ਕਿ ਗੁਰਦੁਆਰਾ ਸਾਹਿਬ ਜਾ ਕੇ ਸਫਾਈ ਦੇ ਵਾਲੇ ਚੰਨੀ ਨੂੰ ਇਕ ਵਾਰ ਫਿਰ ਆਪਣੇ ਭਤੀਜੇ ਤੋਂ ਪੁੱਛਣਾ ਚਾਹੀਦਾ ਹੈ ਕਿ ਉਸ ਨੇ ਪੈਸੇ ਮੰਗੇ ਸਨ ਜਾਂ ਨਹੀਂ?

ਕ੍ਰਿਕਟਰ ਜਸਇੰਦਰ ਸਿੰਘ ਇੰਡੀਅਨ ਪ੍ਰੀਮੀਅਰ ਲੀਗ (IPL) ਵਿਚ ਪੰਜਾਬ ਕਿੰਗਜ਼ ਟੀਮ ਦਾ ਹਿੱਸਾ ਹੈ। ਉਨ੍ਹਾਂ ਨੇ 19 ਮਈ ਨੂੰ ਹਿਮਾਚਲ ਦੇ ਧਰਮਸ਼ਾਲਾ ਸਟੇਡੀਅਮ 'ਚ ਕ੍ਰਿਕਟ ਮੈਚ ਦੇਖਣ ਆਏ ਸੀਐੱਮ ਭਗਵੰਤ ਮਾਨ ਨੂੰ ਇਸ ਪੂਰੇ ਘਟਨਾਕ੍ਰਮ ਬਾਰੇ ਦੱਸਿਆ ਸੀ। ਹਿਮਾਚਲ ਤੋਂ ਪੰਜਾਬ ਪਹੁੰਚ ਕੇ ਮਾਨ ਨੇ ਕਿਹਾ ਕਿ ਚੰਨੀ ਖ਼ੁਦ ਸਾਹਮਣੇ ਆ ਕੇ ਸਭ ਕੁਝ ਇਕਬਾਲ ਕਰ ਲੈਣ ਨਹੀਂ ਤਾਂ ਉਹ ਖ਼ੁਦ ਇਸ ਸਾਰੀ ਗੱਲ ਦਾ ਖੁਲਾਸਾ ਕਰਨਗੇ।

ਇਸ ਦੇ ਜਵਾਬ ਵਿਚ ਚੰਨੀ ਨੇ ਮੁੱਖ ਮੰਤਰੀ ਦੇ ਦਾਅਵੇ ਨੂੰ ਝੂਠਾ ਕਰਾਰ ਦਿੱਤਾ। ਫਿਰ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਜੇਕਰ ਚੰਨੀ ਨੇ 31 ਮਈ ਤੱਕ ਸਭ ਕੁਝ ਨਾ ਕਬੂਲਿਆ ਤਾਂ ਉਹ ਕ੍ਰਿਕਟਰ ਨੂੰ ਮੀਡੀਆ ਦੇ ਸਾਹਮਣੇ ਪੇਸ਼ ਕਰਕੇ ਸਾਰੀ ਕਹਾਣੀ ਦਾ ਖੁਲਾਸਾ ਕਰਨਗੇ। ਆਪਣੇ ਵਾਅਦੇ ਮੁਤਾਬਕ ਬੁੱਧਵਾਰ ਦੁਪਹਿਰ 2 ਵਜੇ ਭਗਵੰਤ ਮਾਨ ਕ੍ਰਿਕਟਰ ਜਸਇੰਦਰ ਸਿੰਘ ਨਾਲ ਮੀਡੀਆ ਦੇ ਸਾਹਮਣੇ ਆਏ ਅਤੇ ਸਾਰੀ ਘਟਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਦੂਜੇ ਪਾਸੇ ਭਗਵੰਤ ਮਾਨ ਦੇ ਇਸ ਦਾਅਵੇ ਤੋਂ ਬਾਅਦ ਸਾਬਕਾ ਸੀਐਮ ਚਰਨਜੀਤ ਚੰਨੀ ਨੇ ਅੱਜ ਸ਼ਾਮ 4 ਵਜੇ ਚੰਡੀਗੜ੍ਹ ਕਾਂਗਰਸ ਭਵਨ ਵਿਚ ਪ੍ਰੈੱਸ ਕਾਨਫਰੰਸ ਬੁਲਾਈ ਹੈ। ਚੰਨੀ ਇਸ 'ਚ ਭਗਵੰਤ ਮਾਨ ਦੇ ਦੋਸ਼ਾਂ ਦਾ ਜਵਾਬ ਦੇਣਗੇ। ਮੀਡੀਆ ਨੂੰ ਕ੍ਰਿਕਟਰ ਜਸਇੰਦਰ ਅਤੇ ਚੰਨੀ ਦੀ ਮੁਲਾਕਾਤ ਦੀ ਫੋਟੋ ਦਿਖਾਉਂਦੇ ਹੋਏ ਮਾਨ ਨੇ ਕਿਹਾ ਕਿ ਹੁਣ ਚੰਨੀ ਨੂੰ ਖੁਦ ਫੈਸਲਾ ਕਰਨਾ ਚਾਹੀਦਾ ਹੈ ਕਿ ਉਹ ਉਹੀ ਹਨ ਜਾਂ ਕੋਈ ਹੋਰ?

ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਇਹ ਮਾਮਲਾ ਪਹਿਲੀ ਵਾਰ ਉਠਾਇਆ ਸੀ ਤਾਂ ਚੰਨੀ ਨੇ ਗੁਰਦੁਆਰਾ ਸਾਹਿਬ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਸਪੱਸ਼ਟੀਕਰਨ ਦਿੱਤਾ ਅਤੇ ਫਿਰ ਪ੍ਰੈੱਸ ਕਾਨਫਰੰਸ ਕਰਕੇ ਦਾਅਵਾ ਕੀਤਾ ਕਿ ਉਹ ਕਦੇ ਕਿਸੇ ਖਿਡਾਰੀ ਜਾਂ ਉਸ ਦੇ ਪਰਿਵਾਰ ਨੂੰ ਨਹੀਂ ਮਿਲੇ। ਇਨ੍ਹਾਂ ਤਸਵੀਰਾਂ ਨੇ ਚੰਨੀ ਦੇ ਝੂਠ ਦਾ ਪਰਦਾਫਾਸ਼ ਕਰ ਦਿੱਤਾ ਹੈ। 

ਪ੍ਰੈੱਸ ਕਾਨਫ਼ਰੰਸ 'ਚ ਮੁੱਖ ਮੰਤਰੀ ਨਾਲ ਮੌਜੂਦ ਕ੍ਰਿਕਟਰ ਜਸਇੰਦਰ ਦੇ ਪਿਤਾ ਮਨਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮੋਹਾਲੀ 'ਚ 9 ਨਵੰਬਰ 2021 ਨੂੰ ਤਤਕਾਲੀ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ 10 ਮਿੰਟ ਦੀ ਮੀਟਿੰਗ ਹੋਈ ਸੀ। ਉਦੋਂ ਚੰਨੀ ਦੇ ਨਾਲ ਤਤਕਾਲੀ ਡਿਪਟੀ ਸੀਐਮ ਓਪੀ ਸੋਨੀ ਅਤੇ ਸਾਬਕਾ ਮੰਤਰੀ ਬਲਬੀਰ ਸਿੱਧੂ ਵੀ ਸਨ।

ਭਗਵੰਤ ਮਾਨ ਨੇ ਮਨਜਿੰਦਰ ਸਿੰਘ ਤੇ ਚੰਨੀ ਵਿਚਾਲੇ ਹੋਈ ਮੀਟਿੰਗ ਦੀ ਫੋਟੋ ਤੋਂ ਇਲਾਵਾ ਮੀਡੀਆ ਨੂੰ ਉਸ ਦਿਨ ਦੇ ਪ੍ਰੋਗਰਾਮ ਦਾ ਸੱਦਾ ਪੱਤਰ ਵੀ ਦਿਖਾਇਆ। 
ਜਸ ਇੰਦਰ ਦੇ ਪਿਤਾ ਮਨਜਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਮੈਂ ਚੰਨੀ ਦੇ ਭਤੀਜੇ ਜਸ਼ਨ ਨੂੰ ਦੋ ਲੱਖ ਰੁਪਏ ਦੇਣ ਲਈ ਮਿਲਿਆ ਤਾਂ ਜਸ਼ਨ ਨੇ ਕਿਹਾ ਕਿ ਉਹ ਗੱਡੀ 'ਚ ਜਾ ਕੇ ਹਿਸਾਬ ਕਰਦਾ ਹੈ। ਇਸ 'ਤੇ ਮੈਂ ਕਿਹਾ ਕਿ ਪੈਸੇ ਤਾਂ ਮੇਰੀ ਜੇਬ 'ਚ ਹੀ ਹਨ। ਇਹ ਸੁਣ ਕੇ ਜਸ਼ਨ ਨੇ ਪੁੱਛਿਆ ਕਿ ਇਹ ਕਿੰਨੇ ਹਨ ਤਾਂ ਮੈਂ ਦੱਸਿਆ ਕਿ 2 ਲੱਖ ਰੁਪਏ ਹਨ। 

ਮਨਜਿੰਦਰ ਅਨੁਸਾਰ ਉਸ ਦੀ ਗੱਲ ਸੁਣ ਕੇ ਜਸ਼ਨ ਕਮਰੇ ਵਿਚ ਬੈਠੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਮਿਲਣ ਲਈ ਚਲਾ ਗਿਆ। ਮੈਂ ਕੁਝ ਲੋਕਾਂ ਨਾਲ ਉਸ ਦੇ ਦਫ਼ਤਰ ਦੇ ਬਾਹਰ ਖੜ੍ਹਾ ਸੀ। ਥੋੜ੍ਹੀ ਦੇਰ ਬਾਅਦ ਚੰਨੀ ਖੁਦ ਕਮਰੇ ਤੋਂ ਬਾਹਰ ਆ ਗਏ ਅਤੇ ਮੈਨੂੰ ਸਾਰਿਆਂ ਦੇ ਸਾਹਮਣੇ ਜ਼ਲੀਲ ਕਰਨਾ ਸ਼ੁਰੂ ਕਰ ਦਿੱਤਾ। ਚੰਨੀ ਕਹਿ ਰਹੇ ਸੀ ਕਿ ਤੇਰਾ ਮੁੰਡਾ ਕਿਹੜਾ ਓਲੰਪਿਕ ਮੈਡਲ ਲੈ ਕੇ ਆਇਆ ਹੈ? ਮੁੱਖ ਮੰਤਰੀ ਦੇ ਮੂੰਹੋਂ ਅਜਿਹੇ ਨਿੰਦਣਯੋਗ ਸ਼ਬਦ ਸੁਣ ਕੇ ਮੈਂ ਹੈਰਾਨ ਰਹਿ ਗਿਆ।
ਮਨਜਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਇਲਾਕੇ ਦੇ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਉਸ ਸਮੇਂ ਮੌਕੇ 'ਤੇ ਮੌਜੂਦ ਸਨ। ਇਹ ਸਭ ਉਹਨਾਂ ਦੇ ਸਾਹਮਣੇ ਹੋਇਆ। ਇਸ ਬਾਰੇ ਉਨ੍ਹਾਂ ਤੋਂ ਵੀ ਪੁੱਛਿਆ ਜਾ ਸਕਦਾ ਹੈ। 

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਗੁਰੂਘਰ ਜਾ ਕੇ ਆਪਣਾ ਸਪੱਸ਼ਟੀਕਰਨ ਦੇਣ ਗਏ ਤਾਂ ਅਗਲੇ ਦਿਨ ਮੁੱਖ ਮੰਤਰੀ ਫਿਰ ਮੀਡੀਆ ਦੇ ਸਾਹਮਣੇ ਆ ਗਏ। ਉਨ੍ਹਾਂ ਨੇ ਸਿੱਧੇ ਤੌਰ 'ਤੇ ਸਾਬਕਾ ਸੀਐਮ ਨੂੰ ਸਮਾਂ ਸੀਮਾ ਦਿੰਦੇ ਹੋਏ ਕਿਹਾ ਸੀ ਕਿ ਚੰਨੀ ਖ਼ੁਦ ਆਪਣੇ ਰਿਸ਼ਤੇਦਾਰਾਂ ਨਾਲ ਗੱਲ ਕਰਨ ਅਤੇ ਲੋਕਾਂ ਨੂੰ ਸੱਚਾਈ ਦੱਸਣ, ਨਹੀਂ ਤਾਂ ਉਹ 31 ਮਈ ਨੂੰ ਖਿਡਾਰੀ ਨੂੰ ਪੇਸ਼ ਕਰਕੇ ਸਾਰੇ ਭੇਦ ਖੋਲ੍ਹ ਦੇਣਗੇ।

ਸਾਬਕਾ ਮੁੱਖ ਮੰਤਰੀ ਨੇ ਕਿਹਾ ਸੀ ਕਿ ਜਦੋਂ ਵੀ ਉਹ ਕੁਝ ਕਰਦੇ ਹਨ, ਜਦੋਂ ਉਨ੍ਹਾਂ ਦੀ ਫੋਟੋ ਆਉਂਦੀ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਦੇ ਪਿੱਛੇ ਲੱਗ ਜਾਂਦੇ ਹਨ। ਭਗਵੰਤ ਮਾਨ ਉਸ ਸਮੇਂ ਪਛੜ ਗਿਆ ਜਦੋਂ ਉਸ ਨੇ ਹਾਲ ਹੀ ਵਿਚ ਪੰਜਾਬ ਯੂਨੀਵਰਸਿਟੀ (ਪੀਯੂ), ਚੰਡੀਗੜ੍ਹ ਤੋਂ ਡਾਕਟਰੇਟ ਦੀ ਡਿਗਰੀ ਪ੍ਰਾਪਤ ਕੀਤੀ। ਭਗਵੰਤ ਮਾਨ ਦੀਆਂ ਸਾਰੀਆਂ ਗੱਲਾਂ ਝੂਠ ਦੀ ਨੀਂਹ 'ਤੇ ਟਿਕੀਆਂ ਹਨ। 

ਚਰਨਜੀਤ ਚੰਨੀ ਨੇ ਕਿਹਾ ਸੀ ਕਿ ਮਾਨ ਨੇ ਮੇਰੇ 'ਤੇ ਗੰਭੀਰ ਦੋਸ਼ ਲਾਏ ਹਨ, ਇਸ ਲਈ ਮੈਨੂੰ ਸਮਝ ਨਹੀਂ ਆ ਰਿਹਾ ਕਿ ਕਿੱਥੇ ਜਾ ਕੇ ਆਪਣੇ ਮਨ ਦੀ ਗੱਲ ਕਹਾਂ। ਇਸੇ ਲਈ ਸ਼ਹੀਦਾਂ ਦੀ ਧਰਤੀ ਚਮਕੌਰ ਸਾਹਿਬ ਦੇ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਅਰਦਾਸ ਕਰ ਰਿਹਾ ਹਾਂ। ਚਰਨਜੀਤ ਚੰਨੀ ਨੇ ਗੁਰੂ ਸਾਹਿਬ ਅੱਗੇ ਅਰਦਾਸ ਕਰਨ ਤੋਂ ਬਾਅਦ ਕਿਹਾ ਸੀ ਕਿ ਜੇ ਉਹਨਾਂ ਨੇ ਕਦੇ ਵੀ ਕਿਸੇ ਤੋਂ ਪੈਸੇ ਲਏ ਹੋਣ ਤਾਂ ਉਹਨਾਂ ਦਾ ਕੁੱਝ ਨਾ ਰਹੇ।


 

SHARE ARTICLE

ਏਜੰਸੀ

Advertisement

Bhai Jagtar Singh Hawara Mother Health | Ram Rahim Porale | Nihang Singh Raja Raj Singh Interview

05 Oct 2025 3:09 PM

Rajvir Jawanda Health Update | Rajvir Jawanda Still on Ventilator on 10th Day | Fortis Hospital Live

05 Oct 2025 3:08 PM

Malerkotla Road Accident : ਤੜਕਸਾਰ ਵਾਪਰ ਗਿਆ Rajvir Jawanda ਜਿਹਾ Accident, ਪਤਾ ਨਹੀਂ ਸੀ ਕਿ, ਅੱਗੇ ਮੌਤ...

04 Oct 2025 3:12 PM

Rajvir Jawanda Health Update : Rajvir Jawanda Brain & Spinal Trauma | Fortis Hospital |

04 Oct 2025 3:12 PM

Jagdish Koti went to meet Rajvir Jawanda In Fortis Hospital | Rajvir Jawanda Health recovery Update

03 Oct 2025 3:21 PM
Advertisement