
ਈਡੀ ਨੇ ਪੰਜਾਬ ਪੁਲਿਸ ਤੋਂ ਰਾਜਜੀਤ ਸਿੰਘ ਨੂੰ ਲੈ ਕੇ ਸਾਰੇ ਐਸਆਈਟੀ ਰਿਪੋਰਟਾਂ, ਜਾਇਦਾਦ ਤੇ ਬੈਂਕ ਖਾਤਿਆਂ ਦੀ ਜਾਣਕਾਰੀ ਮੰਗੀ ਹੈ
ਚੰਡੀਗੜ੍ਹ - ਬਰਖਾਸਤ ਏਆਈਜੀ ਰਾਜਜੀਤ ਸਿੰਘ ਦੇ ਲਈ ਦਿਨ-ਬ-ਦਿਨ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਡਰੱਗ ਤਸਕਰੀ ਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਤੋਂ ਬਾਅਦ ਈਡੀ ਨੇ ਵੀ ਸ਼ਿਕੰਜਾ ਕਸ ਲਿਆ ਹੈ।
ਮੰਗਲਵਾਰ ਨੂੰ ਪੰਜਾਬ ਵਿਚ ਡਰੱਗ ਨੈਟਵਰਕ ਚਲਾਉਣ ਵਾਲੇ ਸਾਬਕਾ ਏਆਈਜੀ ਰਾਜਜੀਤ ਸਿੰਘ ਦੇ ਖ਼ਿਲਾਫ਼ ਈਡੀ ਨੇ ਵੀ ਜਾਂਚ ਸ਼ੁਰੂ ਕਰ ਦਿਤੀ ਹੈ।
ਈਡੀ ਨੇ ਪੰਜਾਬ ਪੁਲਿਸ ਤੋਂ ਰਾਜਜੀਤ ਸਿੰਘ ਨੂੰ ਲੈ ਕੇ ਸਾਰੇ ਐਸਆਈਟੀ ਰਿਪੋਰਟਾਂ, ਜਾਇਦਾਦ ਤੇ ਬੈਂਕ ਖਾਤਿਆਂ ਦੀ ਜਾਣਕਾਰੀ ਮੰਗੀ ਹੈ। ਰਾਜਜੀਤ ਨੇ ਆਪਣੇ ਰਿਸ਼ਤੇਦਾਰਾਂ ਤੋਂ ਲੋਨ ਦੇ ਨਾਂ ’ਤੇ ਮੁਹਾਲੀ ਅਤੇ ਪੰਜਾਬ ਵਿਚ ਕਰੋੜਾਂ ਰੁਪਏ ਦੀ ਪ੍ਰਾਪਰਟੀ ਖਰੀਦੀ ਹੈ ਅਤੇ ਕਿਸੇ ਵੀ ਪ੍ਰਾਪਰਟੀ ਜਾਂ ਇਨਕਮ ਟੈਕਸ ਰਿਟਰਨ ਵਿਚ ਉਸ ਦਾ ਕੋਈ ਜਿਕਰ ਨਹੀਂ ਕੀਤਾ।