ਪੰਜਾਬ 'ਚ ਟੀ.ਬੀ ਦੇ ਮਰੀਜ਼ਾਂ ਨੂੰ ਮਿਲੇਗੀ ਰਾਹਤ : 7 ਜ਼ਿਲ੍ਹਿਆਂ ਦੇ ਹਸਪਤਾਲਾਂ 'ਚ ਲਗਾਇਆ ਜਾਵੇਗਾ ਸਾਫ਼ਟਵੇਅਰ

By : KOMALJEET

Published : May 31, 2023, 3:30 pm IST
Updated : May 31, 2023, 3:31 pm IST
SHARE ARTICLE
Representative Image
Representative Image

ਸਮੇਂ ਸਿਰ ਲਗਾਇਆ ਜਾ ਸਕਦਾ ਹੈ ਬੀਮਾਰੀ ਦਾ ਪਤਾ 

ਲੁਧਿਆਣਾ : ਆਰਟੀਫ਼ੀਸ਼ੀਅਲ ਇੰਟੈਲੀਜੈਂਸ ਡਿਵਾਈਸ AI (Qure.ai) ਸਾਫ਼ਟਵੇਅਰ ਦੀ ਵਰਤੋਂ ਹੁਣ ਪੰਜਾਬ ਵਿਚ ਟੀ.ਬੀ. ਦੇ ਮਰੀਜ਼ਾਂ ਨੂੰ ਰਾਹਤ ਦੇਣ ਲਈ ਸਰਕਾਰ ਵਲੋਂ ਕੀਤੀ ਜਾਵੇਗੀ। ਹਾਲਾਂਕਿ ਇਹ ਸਾਫ਼ਟਵੇਅਰ ਪਹਿਲਾਂ ਹੀ ਕਈ ਪ੍ਰਾਈਵੇਟ ਹਸਪਤਾਲਾਂ ਵਿਚ ਚੱਲ ਰਿਹਾ ਹੈ। ਟੀ.ਬੀ. ਦੇ ਮਰੀਜ਼ਾਂ ਦੀ ਵਧਦੀ ਗਿਣਤੀ ਕਾਰਨ ਸਿਹਤ ਵਿਭਾਗ ਇਸ ਦੀ ਵਰਤੋਂ ਸਰਕਾਰੀ ਹਸਪਤਾਲਾਂ ਵਿਚ ਵੀ ਕਰਨ ਜਾ ਰਿਹਾ ਹੈ।

ਇਹ ਸਾਫ਼ਟਵੇਅਰ ਪਾਇਲਟ ਪ੍ਰੋਜੈਕਟ ਤਹਿਤ ਸੂਬੇ ਦੇ 7 ਜ਼ਿਲ੍ਹਿਆਂ ਦੇ ਸਰਕਾਰੀ ਸਿਹਤ ਸੰਸਥਾਵਾਂ ਵਿਚ ਸ਼ੁਰੂ ਕੀਤਾ ਜਾਵੇਗਾ। ਇਨ੍ਹਾਂ ਵਿਚ ਲੁਧਿਆਣਾ, ਅੰਮ੍ਰਿਤਸਰ, ਬਠਿੰਡਾ, ਜਲੰਧਰ, ਮਾਨਸਾ, ਰੋਪੜ ਅਤੇ ਤਰਨਤਾਰਨ ਸ਼ਾਮਲ ਹਨ। ਇਹ ਸਹੂਲਤ ਉਨ੍ਹਾਂ ਇਲਾਕਿਆਂ ਨੂੰ ਦਿਤੀ ਜਾ ਰਹੀ ਹੈ ਜਿਥੇ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੈ। ਇਹ ਐਪ ਮਰੀਜ਼ ਦਾ ਐਕਸ-ਰੇ ਕਰਨ ਵਾਲੇ ਰੇਡੀਉਲੋਜਿਸਟ ਦੇ ਮੋਬਾਈਲ ਵਿਚ ਇੰਸਟਾਲ ਹੋਵੇਗਾ। ਜਿਸ ਕਾਰਨ ਟੀ.ਬੀ. ਦੇ ਮਰੀਜ਼ ਦਾ ਤੁਰਤ ਪਤਾ ਲਗਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ:  ਜੰਮੂ ਕਸ਼ਮੀਰ 'ਚ ਭਾਰੀ ਬਾਰਿਸ਼ ਕਾਰਨ ਖਿਸਕੀ ਜ਼ਮੀਨ 

ਲੁਧਿਆਣਾ ਦੇ ਟੀਬੀ ਅਧਿਕਾਰੀ ਨੇ ਦਸਿਆ ਕਿ ਖੰਨਾ ਸਿਵਲ ਹਸਪਤਾਲ ਵਿਚ ਇਹ ਪ੍ਰੋਜੈਕਟ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ, ਜਿਥੇ ਨਾ ਤਾਂ ਰੇਡੀਉਲੋਜਿਸਟ ਹੈ ਅਤੇ ਨਾ ਹੀ ਪਲਮੋਨੋਲੋਜਿਸਟ ਹਨ। ਇਥੇ ਮਰੀਜ਼ਾਂ ਦੀ ਗਿਣਤੀ ਵੀ ਜ਼ਿਆਦਾ ਹੈ। “Qure.ai ਇਕ ਨਕਲੀ ਬੁੱਧੀ-ਅਧਾਰਤ ਛਾਤੀ ਦਾ ਐਕਸ-ਰੇ ਵਿਆਖਿਆ ਸਾਫ਼ਟਵੇਅਰ ਹੈ ਜੋ ਟੀ.ਬੀ. ਦਾ ਪਤਾ ਲਗਾ ਸਕਦਾ ਹੈ ਅਤੇ ਟੀ.ਬੀ. ਸਕ੍ਰੀਨਿੰਗ ਵਿਚ ਮਦਦ ਕਰ ਸਕਦਾ ਹੈ। ਇਹ ਸਾਫ਼ਟਵੇਅਰ ਟੀ.ਬੀ. ਸਮੇਤ ਪਲਮਨਰੀ ਪੈਥੋਲੋਜੀ ਦੇ ਨਿਦਾਨ ਲਈ ਲਾਭਦਾਇਕ ਸਾਬਤ ਹੋਵੇਗਾ।

ਲੁਧਿਆਣਾ ਜ਼ਿਲ੍ਹੇ ਵਿਚ ਰੇਡੀਉਲੋਜਿਸਟਾਂ ਦੀ ਘਾਟ ਹੈ। ਇਥੇ ਸਿਰਫ਼ 2 ਸਰਕਾਰੀ ਰੇਡੀਉਲੋਜਿਸਟ ਹਨ, ਇਕ ਲੁਧਿਆਣਾ ਦੇ ਸਿਵਲ ਹਸਪਤਾਲ ਅਤੇ ਦੂਜਾ ਸਮਰਾਲਾ ਸਿਵਲ ਹਸਪਤਾਲ ਵਿਚ ਹੈ। ਅਜਿਹੇ 'ਚ ਇਹ ਪ੍ਰੋਜੈਕਟ ਇੱਥੇ ਕਾਫੀ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ।

SHARE ARTICLE

ਏਜੰਸੀ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement