ਸਿਹਰਾ ਸਜਾਉਣ ਮੌਕੇ ਲਾੜੇ ਨੂੰ ਪਿਆ ਦਿਲ ਦਾ ਦੌਰਾ, ਗਮ 'ਚ ਬਦਲੀਆਂ ਵਿਆਹ ਦੀਆਂ ਖ਼ੁਸ਼ੀਆਂ

By : GAGANDEEP

Published : May 31, 2023, 6:03 pm IST
Updated : May 31, 2023, 6:03 pm IST
SHARE ARTICLE
photo
photo

ਪ੍ਰਵਾਰ ਦਾ ਰੋ-ਰੋ ਹੋਇਆ ਬੁਰਾ

 

ਬਹਿਰਾਇਚ: ਉੱਤਰ ਪ੍ਰਦੇਸ਼ ਦੇ ਬਹਿਰਾਇਚ ਜ਼ਿਲ੍ਹੇ 'ਚ ਵਿਆਹ ਵਾਲੇ ਘਰ 'ਚ ਸੱਥਰ ਵਿਛ ਗਏ। ਇਥੇ ਬਰਾਤ ਕੱਢਣ ਤੋਂ ਪਹਿਲਾਂ ਤਿਆਰ ਹੋ ਰਹੇ ਲਾੜੇ ਨੂੰ ਦਿਲ ਦਾ ਦੌਰਾ ਪੈ ਗਿਆ। ਪ੍ਰਵਾਰ ਵਾਲੇ ਉਸ ਨੂੰ ਤੁਰੰਤ ਹਸਪਤਾਲ ਲੈ ਗਏ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਲਾੜੇ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਉਸਦੇ ਪ੍ਰਵਾਰਕ ਮੈਂਬਰਾਂ 'ਚ ਮਾਤਮ ਛਾ ਗਿਆ। ਵਿਆਹ ਵਾਲੇ ਘਰ ਵਿਚ ਚੀਖ ਚਿਹਾੜਾ ਮਚ ਗਿਆ। ਬਰਾਤ ਜਾਣ ਲਈ ਆਏ ਲੋਕ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਏ।

ਇਹ ਵੀ ਪੜ੍ਹੋ: ਕੁਲਤਾਰ ਸਿੰਘ ਸੰਧਵਾਂ ਨੇ ਕਿਸਾਨਾਂ ਸਣੇ ਖੇਤੀਬਾੜੀ ਵਿਭਾਗ ਅਤੇ ਪੰਜਾਬ ਐਗਰੋ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ  

ਜਾਣਕਾਰੀ ਅਨੁਸਾਰ ਇਹ ਘਟਨਾ ਥਾਣਾ ਜਰਵਾਲ ਰੋਡ ਖੇਤਰ ਅਧੀਨ ਪੈਂਦੇ ਪਿੰਡ ਅਟਾਵਾ ਦੀ ਹੈ। ਦਰਅਸਲ ਰਾਮ ਲਾਲ ਦੇ ਬੇਟੇ ਰਾਜਕਮਲ ਨੇ ਪਿੰਡ ਕਯੋਲੀਪੁਰਵਾ ਅੱਟਾਸਾ 'ਚ ਬਰਾਤ ਲੈ ਕੇ ਜਾਣਾ ਸੀ। ਉਨ੍ਹਾਂ ਦੇ ਘਰ ਵਿਆਹ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਸਨ। ਲਾੜੇ ਨੂੰ ਸਿਹਰਾ ਸਜਾਇਆ ਜਾ ਰਿਹਾ ਸੀ, ਸਿਹਰਾ ਬੰਨ੍ਹਦੇ ਸਮੇਂ ਲਾੜੇ ਦੀ ਸਿਹਤ ਵਿਗੜ ਗਈ।

ਇਹ ਵੀ ਪੜ੍ਹੋ: ਬੱਸ 'ਚੋਂ ਹੇਠਾਂ ਡਿੱਗਣ ਕਾਰਨ ਗਰਭਵਤੀ ਔਰਤ ਤੇ ਕੁੱਖ 'ਚ ਪਲ ਰਹੇ ਬੱਚੇ ਦੀ ਹੋਈ ਮੌਤ  

ਲਾੜੇ ਦੀ ਸਿਹਤ ਵਿਗੜਨ ਤੋਂ ਬਾਅਦ ਉਸ ਨੂੰ ਤੁਰੰਤ ਸਥਾਨਕ ਮੁਸਤਫਾਬਾਦ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਰਾਜਕਮਲ ਨੂੰ ਮ੍ਰਿਤਕ ਐਲਾਨ ਦਿਤਾ। ਡਾਕਟਰਾਂ ਨੇ ਦਸਿਆ ਕਿ ਰਾਜਕਮਲ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਇਸ ਘਟਨਾ ਤੋਂ ਬਾਅਦ ਵਿਆਹ ਵਾਲੇ ਘਰ 'ਚ ਸੋਗ ਫੈਲ ਗਿਆ। ਘਰ ਵਿਚ ਹਫੜਾ-ਦਫੜੀ ਮੱਚ ਗਈ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਲਾੜੀ ਪੱਖ ਦੇ ਲੋਕ ਵੀ ਰਾਜਕਮਲ ਦੇ ਘਰ ਪਹੁੰਚ ਗਏ। ਬਰਾਤ 'ਚ ਸ਼ਾਮਲ ਹੋਣ ਲਈ ਪਹੁੰਚੇ ਲੋਕ ਲਾੜੇ ਦੀ ਬਰਾਤ ਲੈ ਕੇ ਸ਼ਮਸ਼ਾਨਘਾਟ ਪੁੱਜੇ। ਸੋਗਮਈ ਮਾਹੌਲ ਵਿਚ ਮ੍ਰਿਤਕ ਦੇਹ ਦਾ ਸਸਕਾਰ ਕੀਤਾ ਗਿਆ। ਬੇਟੇ ਦੀ ਮੌਤ ਨਾਲ ਲਾੜੇ ਦਾ ਪਿਤਾ ਰਾਮ ਲਾਲ ਟੁੱਟ ਗਿਆ ਹੈ। ਰੋ-ਰੋ ਕੇ ਉਨ੍ਹਾਂ ਦਾ ਬੁਰਾ ਹਾਲ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement