
ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਬੈਲਕ ਆਊਟ
Blackout News: ਸਿਵਲ ਡਿਫੈਸ ਦੀ ਸੁਰੱਖਿਆ ਲਈ ਮੌਕ ਡਰਿੱਲ ਕਰਵਾਈ ਗਈ ਸੀ ਹੁਣ 'ਆਪ੍ਰੇਸ਼ਨ ਸ਼ੀਲਡ' ਦੇ ਤਹਿਤ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਵਿੱਚ ਸ਼ਨੀਵਾਰ ਨੂੰ ਜੰਗ ਦੀ ਸਥਿਤੀ ਵਿੱਚ ਬਚਾਅ ਲਈ 15 ਮਿੰਟ ਦਾ ਬਲੈਕਆਊਟ ਕੀਤਾ ਗਿਆ। ਇਸ ਲਈ ਸਮਾਂ ਰਾਤ 8 ਵਜੇ ਨਿਰਧਾਰਤ ਕੀਤਾ ਗਿਆ ਸੀ।
ਪੰਜਾਬ ਦੇ ਲੁਧਿਆਣਾ, ਬਠਿੰਡਾ, ਜਲੰਧਰ ,ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਪਠਾਨਕੋਟ, ਕਪੂਰਥਲਾ , ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਸੰਗਰੂਰ, ਮੋਹਾਲੀ, ਮਾਨਸਾ, ਬਰਨਾਲਾ, ਤਰਨਤਾਰਨ ਆਦਿ ਸ਼ਹਿਰਾਂ ਵਿੱਚ ਬਲੈਕਆਊਟ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਇੱਕ ਮੌਕ ਡਰਿੱਲ ਕੀਤੀ ਗਈ ਸੀ। ਸ਼ਾਮ 5 ਵੱਜਦਿਆਂ ਹੀ ਸਾਰੇ ਜ਼ਿਲ੍ਹਿਆਂ ਵਿੱਚ ਸਾਇਰਨ ਵੱਜਣੇ ਸ਼ੁਰੂ ਹੋ ਗਏ। ਮਿੰਨੀ ਸਕੱਤਰੇਤ ਅਤੇ ਹੋਰ ਥਾਵਾਂ 'ਤੇ ਡਰੋਨ ਹਮਲੇ ਅਤੇ ਧਮਾਕੇ ਕੀਤੇ ਗਏ। ਐਂਬੂਲੈਂਸ 30 ਸਕਿੰਟਾਂ ਦੇ ਅੰਦਰ ਇੱਥੇ ਪਹੁੰਚ ਗਈ। ਪੁਲਿਸ, ਐਸਡੀਆਰਐਫ ਅਤੇ ਹੋਰ ਟੀਮਾਂ ਨੇ ਇੱਕ-ਇੱਕ ਕਰਕੇ ਲੋਕਾਂ ਨੂੰ ਇਮਾਰਤ ਵਿੱਚੋਂ ਬਾਹਰ ਕੱਢਿਆ। ਜ਼ਖਮੀਆਂ ਨੂੰ ਐਂਬੂਲੈਂਸ ਵਿੱਚ ਹਸਪਤਾਲ ਲਿਜਾਇਆ ਗਿਆ।