ਕੈਪਟਨ ਵਲੋਂ ਕੋਵਿਡ ਦੇ ਚਲਦਿਆਂ ਇਮਿਊਨਟੀ ਵਧਾਉਣ ਲਈ ਮਿਲਕਫ਼ੈੱਡ ਦੁਆਰਾ ਤਿਆਰ ਵੇਰਕਾ ਹਲਦੀ ਦੁੱਧ ਲਾਂਚ
Published : Jul 31, 2020, 8:25 am IST
Updated : Jul 31, 2020, 8:25 am IST
SHARE ARTICLE
Captain launches Verka turmeric milk prepared by Milkfed to boost immunity due to covid
Captain launches Verka turmeric milk prepared by Milkfed to boost immunity due to covid

ਵਿਲੱਖਣ ਹਲਦੀ ਫ਼ਾਰਮੂਲੇ ਦੀ ਵਰਤੋਂ ਨਾਲ ਤਿਆਰ ਕੀਤਾ ਗਿਆ ਹੈ ਦੁੱਧ : ਸੁਖਜਿੰਦਰ ਸਿੰਘ ਰੰਧਾਵਾ

ਚੰਡੀਗੜ   (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵੀਰਵਾਰ ਨੂੰ ਕੋਵਿਡ-19 ਮਹਾਂਮਾਰੀ ਦੇ ਚਲਦਿਆਂ ਬਿਮਾਰੀਆਂ ਨਾਲ ਲੜਨ ਦੀ ਅੰਦਰੂਨੀ ਸਮਰੱਥਾ ਵਧਾਉਣ ਲਈ ਮਿਲਕਫ਼ੈੱਡ ਦੁਆਰਾ ਤਿਆਰ ਇਕ ਪੌਸ਼ਟਿਕ ਪੀਣਯੋਗ 'ਵੇਰਕਾ ਹਲਦੀ ਦੁੱਧ' ਲਾਂਚ ਕੀਤਾ ਗਿਆ

Captain launches Verka turmeric milk prepared by Milkfed to boost immunity due to covidCaptain launches Verka turmeric milk prepared by Milkfed to boost immunity due to covid

।ਬਿਮਾਰੀਆਂ ਨਾਲ ਲੜਨ ਦੀ ਅੰਦਰੂਨੀ ਸਮਰੱਥਾ ਨੂੰ ਵਧਾਉਣ ਦੇ ਪੱਖ ਤੋਂ ਹਲਦੀ ਦੇ ਔਸ਼ਧੀ ਗੁਣਾਂ ਨਾਲ ਭਰਪੂਰ ਇਸ ਉਤਪਾਦ ਨੂੰ ਲਾਂਚ ਕਰਨ ਦਾ ਇਹ ਢੁਕਵਾਂ ਸਮਾਂ ਦਸਦਿਆਂ ਮੁੱਖ ਮੰਤਰੀ ਨੇ ਉਮੀਦ ਕੀਤੀ ਕਿ ਵੇਰਕਾ ਹਲਦੀ ਦੁੱਧ ਜਲਦੀ ਹੀ ਖਪਤਕਾਰਾਂ ਵਿਚ ਜ਼ਿਆਦਾ ਪਸੰਦ ਕੀਤੇ ਜਾਣ ਵਾਲੇ ਪੇਜਲ ਵਜੋਂ ਉਭਰੇਗਾ ਜੋ ਹੁਣ ਕੋਰੋਨਾ ਵਾਇਰਸ ਵਿਰੁਧ ਜੰਗ ਵਿਚ ਤੰਦਰੁਸਤ ਰਹਿਣ ਅਤੇ ਅਪਣੀ ਰੋਗ ਪ੍ਰਤੀਰੋਧਕ ਸ਼ਕਤੀ (ਇਮਿਊਨਟੀ) ਨੂੰ ਵਧਾਉਣ ਲਈ ਬਦਲਵੇਂ ਤਰੀਕੇ ਲੱਭ ਰਹੇ ਹਨ।

Sukhjinder Randhawa Sukhjinder Randhawa

ਇਸ ਮੌਕੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਵੇਰਕਾ ਹਲਦੀ ਦੁੱਧ ਇਕ ਵਿਲੱਖਣ ਹਲਦੀ ਫ਼ਾਰਮੂਲੇ ਦੀ ਵਰਤੋਂ ਕਰ ਕੇ ਤਿਆਰ ਕੀਤਾ ਗਿਆ ਸੀ, ਜਿਸ ਨੂੰ ਬਾਇਉ ਤਕਨਾਲੋਜੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੁਆਰਾ ਵਿਕਸਤ ਅਤੇ ਪੇਟੈਂਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਆਮ ਹਲਦੀ ਨਾਲੋਂ ਮਨੁੱਖੀ ਸਰੀਰ ਦੀ ਹਜ਼ਮ ਕਰਨ ਦੀ ਸ਼ਕਤੀ ਨੂੰ 10 ਗੁਣਾ ਜ਼ਿਆਦਾ ਕਰਦਾ ਹੈ।

File Photo File Photo

ਸ. ਰੰਧਾਵਾ ਨੇ ਕਿਹਾ ਕਿ ਦੁੱਧ ਵਿਚ ਪੂਰੀ ਤਰ੍ਹਾਂ ਘੁਲਣਸ਼ੀਲ ਹੋਣ ਕਾਰਨ ਇਸ ਫ਼ਾਰਮੂਲੇ ਨੇ ਉਤਪਾਦ ਨੂੰ ਇਕ ਸੁਚਾਰੂ ਬਣਤਰ ਦਿਤੀ ਹੈ। ਵੇਰਕਾ ਨੇ ਇਸ ਸੁਆਦੀ, ਸਿਹਤਮੰਦ ਅਤੇ ਇਮਿਊਨਟੀ ਨੂੰ ਵਧਾਉਣ ਵਾਲੇ ਡਰਿੰਕ ਨੂੰ ਤਿਆਰ ਕਰਨ ਲਈ 50 ਸਾਲਾਂ ਤੋਂ ਵੱਧ ਸਮੇਂ ਦੀ ਅਪਣੀ ਮੁਹਾਰਤ, ਗਿਆਨ ਅਤੇ ਤਜ਼ਰਬੇ ਦੀ ਵਰਤੋਂ ਕੀਤੀ ਹੈ।

Mission FatehMission Fateh

ਵੇਰਕਾ ਹਲਦੀ ਦੁੱਧ 'ਮਿਸ਼ਨ ਫ਼ਤਿਹ' ਦੇ ਹਿੱਸੇ ਵਜੋਂ 25 ਰੁਪਏ (200 ਮਿਲੀਲੀਟਰ) ਦੀ ਕੀਮਤ ਵਿਚ ਲਾਂਚ ਕੀਤਾ ਗਿਆ ਹੈ ਜਿਸ ਨੂੰ ਸਸਤਾ ਹੋਣ ਕਾਰਨ ਸਮਾਜ ਦੇ ਸਾਰੇ ਵਰਗ ਖ਼ਰੀਦ ਸਕਦੇ ਹਨ ਅਤੇ ਇਹ ਦੁੱਧ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ਲਈ ਲਾਭਕਾਰੀ ਹੋਵੇਗਾ। ਰੰਧਾਵਾ ਨੇ ਕਿਹਾ ਕਿ ਇਹ ਉਤਪਾਦ ਸਾਰੀਆਂ ਪ੍ਰਚੂਨ ਦੁਕਾਨਾਂ ਅਤੇ ਵੇਰਕਾ ਬੂਥਾਂ 'ਤੇ ਉਪਲੱਬਧ ਹੋਵੇਗਾ।

covid 19covid 19

ਮਿਲਕਫ਼ੈੱਡ ਵਲੋਂ ਅਪਣੇ ਗਾਹਕਾਂ ਲਈ ਮਿਸਾਲੀ ਪਹਿਲਕਦਮੀਆਂ
ਮਿਲਕਫ਼ੈੱਡ ਵਲੋਂ ਕੋਵਿਡ-19 ਦੇ ਮੱਦੇਨਜ਼ਰ ਅਪਣੇ ਖਪਤਕਾਰਾਂ ਨੂੰ ਉਨ੍ਹਾਂ ਦੇ ਦਰ 'ਤੇ ਹੀ ਕੁਆਲਿਟੀ, ਸੁਰੱਖਿਅਤ ਅਤੇ ਸਵੱਛ ਉਤਪਾਦ ਪ੍ਰਦਾਨ ਕਰਨ ਲਈ ਕੁੱਝ ਮਿਸਾਲੀ ਪਹਿਲਕਦਮੀਆਂ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ, ਮਿਲਕਫ਼ੈੱਡ ਸੂਬੇ ਵਿਚ ਡੇਅਰੀ ਉਤਪਾਦਕਾਂ ਅਤੇ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਲਈ ਦੁੱਧ ਦੀ ਰਿਕਾਰਡ ਮਾਤਰਾ ਖ਼ਰੀਦਣ ਅਤੇ ਪ੍ਰੋਸੈਸਿੰਗ ਲਈ  ਆਪਣੀ ਮੌਜੂਦਾ ਸਮਰੱਥਾ ਤੋਂ ਪਰ੍ਹੇ ਕੰਮ ਕੀਤਾ ਹੈ।

MilkfedMilkfed

ਕਰਫ਼ਿਊ/ਲਾਕਡਾਊਨ ਦੌਰਾਨ ਮਿਆਰੀ ਦੁੱਧ ਉਤਪਾਦਾਂ ਦੀ ਨਿਰਵਿਘਨ ਸਪਲਾਈ ਨੂੰ ਬਣਾਈ ਰੱਖਣ ਲਈ, ਮਿਲਕਫ਼ੈੱਡ ਨੇ ਵੇਰਕਾ ਦੁੱਧ ਅਤੇ ਦੁੱਧ ਉਤਪਾਦਾਂ ਨੂੰ ਈ-ਕਾਮਰਸ (ਆਨਲਾਈਨ) ਰਾਹੀਂ ਘਰ ਪਹੁੰਚਾਉਣ ਲਈ ਸਵਿਗੀ, ਜਮੈਟੋ ਅਤੇ ਹੋਰ ਸਥਾਨਕ ਈ-ਕਾਮਰਸ ਫ਼ਰਮਾਂ ਨਾਲ ਮਿਲ ਕੇ ਕੰਮ ਕੀਤਾ ਹੈ। ਮਿਲਕਫ਼ੈੱਡ ਨੇ ਵੇਰਕਾ ਉਤਪਾਦਾਂ ਦੀ ਘਰ-ਘਰ ਜਾ ਕੇ ਸਪਲਾਈ ਦੀ ਸ਼ੁਰੂਆਤ ਵੀ ਕੀਤੀ।

ਇਸ ਨੇ ਲੁਧਿਆਣਾ ਵਿਚ ਈ-ਰਿਕਸ਼ਾ ਜ਼ਰੀਏ ਗਾਹਕਾਂ ਨੂੰ ਸਿੱਧੀ ਵਿਕਰੀ ਦੀ ਸੁਵਿਧਾ ਦਿੱਤੀ ਜਿਸ ਦੀ ਗਾਹਕਾਂ ਨੇ ਪ੍ਰਸ਼ੰਸਾ ਕੀਤੀ ਹੈ। ਇਨ੍ਹਾਂ ਯਤਨਾਂ ਅਤੇ ਖਪਤਕਾਰਾਂ ਦੀਆਂ ਬਦਲੀਆਂ ਤਰਜੀਹਾਂ ਦੇ ਕਾਰਨ, ਯੂਐਚਟੀ ਦੁੱਧ ਵਰਗੇ ਉਤਪਾਦਾਂ ਦੀ ਵਿਕਰੀ ਤਾਲਾਬੰਦੀ ਦੌਰਾਨ ਦੁੱਗਣੀ ਤੋਂ ਵੀ ਵੱਧ ਹੋ ਗਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bikram Majithia Case Update : ਮਜੀਠੀਆ ਮਾਮਲੇ 'ਚ ਹਾਈਕੋਰਟ ਤੋਂ ਵੱਡਾ ਅਪਡੇਟ, ਦੇਖੋ ਕੀ ਹੋਇਆ ਫੈਸਲਾ| High court

04 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 04/07/2025

04 Jul 2025 12:18 PM

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM
Advertisement