
ਸਿੱਖ ਬੀਬੀ ਨਵਿਤਾ ਸਿੰਘ (ਸੇਵਾ ਮੁਕਤ) ਜਸਟਿਸ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ 267 ਗੁੰਮ
ਅੰਮ੍ਰਿਤਸਰ, 30 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ): ਸਿੱਖ ਬੀਬੀ ਨਵਿਤਾ ਸਿੰਘ (ਸੇਵਾ ਮੁਕਤ) ਜਸਟਿਸ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ 267 ਗੁੰਮ ਹੋਏ ਪਾਵਨ ਸਰੂਪਾਂ ਦੀ ਪੜਤਾਲ ਕਰਨ ਤੋ ਨਾਂਹ ਕਰ ਦੇਣ ਨਾਲ, ਪੜਤਾਲ ਦਾ ਕੰਮ ਸ਼ੱਕ ਦੇ ਘੇਰੇ ਵਿਚ ਆ ਗਿਆ ਹੈ। ਜਸਟਿਸ ਨਵਿਤਾ ਸਿੰਘ ਦੀ ਸਹਿਮਤੀ ਨਾਲ 14 ਜੁਲਾਈ 2020 ਨੂੰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 2 ਮਂੈਬਰੀ ਪੜਤਾਲ ਕਮੇਟੀ ਦਾ ਗਠਨ ਕਰਦਿਆਂ ਉਨ੍ਹਾਂ ਨਾਲ ਐਡਵੋਕੇਟ ਡਾ ਈਸ਼ਰ ਸਿੰਘ ਤੰਲੇਗਨਾ ਹਾਈ ਕੋਰਟ ਨੂੰ ਸਹਿਯੋਗੀ ਵਜੋਂ ਨਿਯੁਕਤ ਕੀਤਾ ਸੀ
Giani harpreet Singh
ਜਿਨ੍ਹਾਂ 17 ਜੁਲਾਈ ਨੂੰ ਪੜਤਾਲ ਦਾ ਕੰਮ ਅੰਮ੍ਰਿਤਸਰ ਪੁੱਜ ਕੇ ਸ਼ੁਰੂ ਕਰ ਦਿਤਾ ਸੀ। ਪਰ ਬੀਬੀ ਨਵਿਤਾ ਸਿੰਘ ਨੇ ਨਿਯੁਕਤੀ ਬਾਅਦ ਇਕ ਦਿਨ ਵੀ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਆ ਕੇ ਜਾਂਚ ਦਾ ਕੰਮ ਆਰੰਭ ਨਹੀਂ ਕੀਤਾ ਭਾਵੇਂ ਉਨ੍ਹਾਂ ਦੇ ਸਹਿਯੋਗੀ ਐਡਵੋਕੇਟ ਡ. ਈਸ਼ਰ ਸਿੰਘ ਬਕਾਇਦਾ ਤੌਰ 'ਤੇ ਪੜਤਾਲ ਕਰ ਰਹੇ ਹਨ। ਪੰਥਕ ਹਲਕਿਆਂ ਵਿਚ ਚਰਚਾ ਹੈ ਕਿ ਜਸਟਿਸ ਨਵਿਤਾ ਸਿੰਘ ਵਲੋਂ ਮੁੱਖ ਜਾਂਚ ਅਧਿਕਾਰੀ ਵਜੋਂ ਪੜਤਾਲ ਦੀ ਆਰੰਭਤਾ ਨਾ ਕਰਨੀ ਇਕ ਭੇਦ ਹੈ। ਇਹ ਚਰਚਾ ਹੈ ਕਿ ਕਿਸੇ ਸਿਆਸੀ ਦਬਾਅ ਕਾਰਨ ਉਸ ਨੇ ਸਿੱਖ ਕੌਮ ਦੇ ਗੰਭੀਰ ਮਸਲੇ ਦੀ ਜਾਂਚ ਕਰਨ ਤੋਂ ਅਸਮਰੱਥਾ ਪ੍ਰਗਟਾਈ ਹੈ। ਇਸ ਗੁੰਝਲਦਾਰ ਮਸਲੇ ਵਿਚ ਬਾਦਲ ਪ੍ਰਰਵਾਰ ਤੇ ਉੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਵੀ ਬੜੀ ਬੁਰੀ ਤਰ੍ਹਾਂ ਫਸੇ ਹਨ।
ਗੁਰੂ ਗ੍ਰੰਥ ਸਾਹਿਬ ਭਵਨ ਵਿਚ ਇਹ ਕਾਂਡ 2016 ਵਿਚ ਹੋਇਆ ਸੀ ਪਰ 2017 ਦੀਆਂ ਵਿਧਾਨ ਸਭਾ ਚੋਣਾਂ ਕਾਰਨ ਇਸ ਮਸਲੇ ਨੂੰ ਸੁਖਬੀਰ ਸਿੰਘ ਬਾਦਲ ਦੇ ਦਬਾਅ ਹੇਠ ਨੱਪ ਦਿਤਾ ਤਾਂ ਜੋ ਸ਼੍ਰੋਮਣੀ ਅਕਾਲ ਦਲ ਤੇ ਵੋਟਾਂ ਦਾ ਕੋਈ ਅਸਰ ਨਾ ਪਵੇ ਜਦਕਿ ਬਾਦਲ ਪਹਿਲਾਂ ਹੀ ਬਰਗਾੜੀ ਕਾਂਡਾਂ ਵਿਚ ਫਸੇ ਹੋਏ ਸਨ, ਜਿਥੇ ਦੋ ਸਿੱਖ ਗੱਭਰੂ ਪੁਲਿਸ ਗੋਲੀ ਨਾਲ ਸ਼ਹੀਦ ਹੋ ਗਏ ਸਨ। ਗੁੰਮ ਹੋਏ ਪਾਵਨ ਸਰੂਪਾਂ ਦੀ ਜਾਂਚ ਵਿਚ ਕਿਨਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੀ ਸਬ-ਕਮੇਟੀ ਵਲੋਂ ਕਰਨ ਤੇ ਅੰਤ੍ਰਿਗ ਕਮੇਟੀ ਦੁਆਰਾ 7 ਜੁਲਾਈ ਦੀ ਮੀਟਿੰਗ ਵਿਚ 'ਜਥੇਦਾਰ' ਨੂੰ ਉੱਚ ਜਾਂਚ ਲਈ ਮਤਾ ਪਾ ਕੇ ਲਿਖਿਆ ਗਿਆ ਤਾਂ ਜੋ ਪੰਥਕ ਸੰਗਠਨਾਂ ਦੇ ਭਾਰੀ ਦਬਾਅ ਤੋ ਰਾਹਤ ਮਿਲ ਸਕੇ। ਹੁਣ ਜਸਟਿਸ ਨਵਿਤਾ ਸਿੰਘ ਵਲੋਂ ਜਾਂਚ ਕਰਨ ਤੋਂ ਇਨਕਾਰ ਕਰ ਦੇਣ ਨਾਲ ਇਹ ਮਸਲਾ ਪੰਥਕ ਸਫ਼ਾਂ ਵਿਚ ਗਰਮਾਉਣ ਦੀ ਸੰਭਾਵਨਾ ਹੈ।