
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਮੈਕਸੀਮਮ ਜੇਲ ਨਾਭਾ
ਫ਼ਤਿਹਗੜ੍ਹ ਸਾਹਿਬ, 30 ਜੁਲਾਈ (ਸੁਰਜੀਤ ਸਿੰਘ ਸਾਹੀ): ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਮੈਕਸੀਮਮ ਜੇਲ ਨਾਭਾ ਵਿਖੇ ਨਜ਼ਰਬੰਦ ਕੈਦੀਆਂ ਨਾਲ ਜੇਲ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਪੱਖਪਾਤ ਰਵਈਏ ਨੂੰ ਬੰਦ ਕੀਤਾ ਜਾਵੇ । ਭਾਈ ਲੌਂਗੋਵਾਲ ਨੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫ਼ਤਿਹਗੜ੍ਹ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਲ ਵਿਚ ਬੇਅਦਬੀਆਂ ਹੋਣ ਸਬੰਧੀ ਜੋ ਨਜ਼ਰਬੰਦ ਸਿੰਘਾਂ ਨੇ ਆਵਾਜ਼ ਉਠਾਈ ਸੀ,
ਉਨ੍ਹਾਂ ਸਿੰਘਾਂ ਨੂੰ ਕਿਸੇ ਨਾ ਕਿਸੇ ਬਹਾਨੇ ਨਾਜਾਇਜ਼ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਹਰ ਮਹੀਨੇ ਜੇਲਾਂ ਵਿਚ ਬੰਦ ਬੰਦੀ ਸਿੰਘਾਂ ਲਈ ਸ਼੍ਰੋਮਣੀ ਕਮੇਟੀ ਵਲੋਂ ਰਸਦ ਭੇਜੀ ਜਾਂਦੀ ਹੈ ਉਹ ਵੀ ਬੰਦੀ ਸਿੰਘਾਂ ਤਕ ਨਹੀਂ ਪਹੁੰਚਾਈ ਜਾ ਰਹੀ ਸਗੋਂ ਜੋ ਜੇਲ ਪ੍ਰਸ਼ਾਸਨ ਹੋਰ ਕੈਦੀਆਂ ਲਈ ਲੰਗਰ ਵਗ਼ੈਰਾ ਲਈ ਵਰਤੀ ਜਾ ਰਹੀ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਉਹ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਅਤੇ ਜੇਲ ਮੰਤਰੀ ਦੇ ਵੀ ਧਿਆਨ ਵਿਚ ਇਹ ਮਾਮਲਾ ਲਿਆਉਣਗੇ।