
ਮੋਦੀ ਨੇ ਵੇਟਲਿਫਟਰ ਸੰਕੇਤ ਗੁਰੂਰਾਜਾ ਨੂੰ ਤਮਗ਼ਾ ਜਿੱਤਣ ’ਤੇ ਦਿਤੀ ਵਧਾਈ
ਨਵੀਂ ਦਿੱਲੀ, 30 ਜੁਲਾਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਭਾਰਤੀ ਵੇਟਲਿਫਟਰ ਸੰਕੇਤ ਸਰਗਰ ਨੂੰ ਰਾਸ਼ਟਰਮੰਡਲ ਖੇਡਾਂ ’ਚ ਚਾਂਦੀ ਦਾ ਤਮਗ਼ਾ ਜਿੱਤਣ ਅਤੇ ਗੁਰੂਰਾਜਾ ਨੂੰ ਕਾਂਸੀ ਤਮਗ਼ਾ ਜਿੱਤਣ ’ਤੇ ਵਧਾਈ ਦਿਤੀ ਅਤੇ ਇਸ ‘ਅਸਾਧਾਰਨ ਕੋਸ਼ਿਸ਼’ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਮੋਦੀ ਨੇ ਟਵੀਟ ਕੀਤਾ, “ਸੰਕੇਤ ਸਰਗਰ ਦੀ ਅਸਾਧਾਰਨ ਕੋਸ਼ਿਸ਼! ਉਨ੍ਹਾਂ ਦਾ ਚਾਂਦੀ ਦਾ ਤਮਗ਼ਾ ਹਾਸਲ ਕਰਨਾ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਲਈ ਸ਼ਾਨਦਾਰ ਸ਼ੁਰੂਆਤ ਹੈ। ਉਨ੍ਹਾਂ ਨੂੰ ਵਧਾਈ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ।’’ (ਏਜੰਸੀ)