ਪੰਜਾਬ ਦੀ ਧੀ ਨੇ ਰੌਸ਼ਨ ਕੀਤਾ ਨਾਂਅ, ਰੂਸ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਲਬਰਸ 'ਤੇ ਲਹਿਰਾਇਆ ਤਿਰੰਗਾ 

By : KOMALJEET

Published : Jul 31, 2023, 8:06 am IST
Updated : Jul 31, 2023, 8:06 am IST
SHARE ARTICLE
Punjab News
Punjab News

ਮਾਊਂਟ ਐਵਰੈਸਟ ਬੇਸ ਕੈਂਪ, ਮਾਊਂਟ ਕਿਲੀਮੰਜਾਰੋ ਅਤੇ ਮਾਊਂਟ ਕੋਜੀਆਸਕੋ ਨੂੰ ਵੀ ਫ਼ਤਹਿ ਕਰ ਚੁੱਕੀ ਹੈ ਸਾਨਵੀ

ਰੋਪੜ ਦੀ ਰਹਿਣ ਵਾਲੀ ਹੈ 8 ਸਾਲਾ ਸਾਨਵੀ ਸੂਦ 

ਚੰਡੀਗੜ੍ਹ : ਪੰਜਾਬ ਦੀ ਧੀ ਸਾਨਵੀ ਸੂਦ ਨੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ। ਸਾਨਵੀ ਨੇ ਰੂਸ ਦੀ ਸਭ ਤੋਂ ਉੱਚੀ ਛੋਟੀ ਮਾਉੰਟ ਐਲਬਰਸ 'ਤੇ ਤਿਰੰਗਾ ਲਹਿਰਾਇਆ ਹੈ ਅਤੇ ਅਜਿਹਾ ਕਰਨ ਵਾਲੀ ਦੁਨੀਆਂ ਦੀ ਸਭ ਤੋਂ ਛੋਟੀ ਲੜਕੀ ਬਣੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸਾਨਵੀ ਨੇ ਕਈ ਮਾਰਕੇ ਮਾਰੇ ਹਨ ਅਤੇ ਆਪਣੇ ਮਾਪਿਆਂ ਦਾ ਨਾਂਅ ਚਮਕਾਇਆ ਹੈ।

ਸਾਨਵੀ ਸੂਦ ਮਾਊਂਟ ਐਵਰੈਸਟ ਬੇਸ ਕੈਂਪ, ਮਾਊਂਟ ਕਿਲੀਮੰਜਾਰੋ ਅਤੇ ਮਾਊਂਟ ਕੋਜੀਆਸਕੋ ਵੀ ਫ਼ਤਹਿ ਕਰ ਚੁੱਕੀ ਹੈ। ਉਹ ਮਾਊਂਟ ਐਲਬਰਸ ਦੀ ਉਚਾਈ 'ਤੇ ਪਹੁੰਚਣ ਵਾਲੀ ਦੁਨੀਆਂ ਦੀ ਸਭ ਤੋਂ ਛੋਟੀ ਕੁੜੀ ਬਣ ਗਈ ਹੈ।

ਯਾਦਵਿੰਦਰਾ ਪਬਲਿਕ ਸਕੂਲ ਮੋਹਾਲੀ ਦੀ ਵਿਦਿਆਰਥਣ ਅਤੇ ਰੋਪੜਦੀ ਰਹਿਣ ਵਾਲੀ 8 ਸਾਲ ਦੀ ਸਾਨਵੀ ਸੂਦ ਨੇ 5642 ਮੀਟਰ ਦੀ ਉਚਾਈ 'ਤੇ ਰੂਸ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਲਬਰਸ 'ਤੇ ਤਿਰੰਗਾ ਲਹਿਰਾ ਕੇ ਪੰਜਾਬ ਅਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਉਹ ਅਪਣੇ ਪਿਤਾ ਦੀਪਕ ਸੂਦ ਨਾਲ 23 ਜੁਲਾਈ ਨੂੰ ਰੂਸ ਲਈ ਰਵਾਨਾ ਹੋਈ ਅਤੇ 24 ਜੁਲਾਈ ਨੂੰ ਰੂਸ ਪਹੁੰਚੀ। ਉਸ ਨੇ ਪਹਿਲੇ ਦਿਨ ਤੋਂ ਹੀ ਟ੍ਰੈਕਿੰਗ ਸ਼ੁਰੂ ਕਰ ਦਿਤੀ ਸੀ। ਸਾਨਵੀ ਨੇ ਦਸਿਆ ਕਿ ਉਸ ਦੀ ਇੱਛਾ ਲੜਕੀਆਂ ਨੂੰ ਸਸ਼ਕਤ ਬਣਾਉਣਾ ਅਤੇ ਉਨ੍ਹਾਂ ਨੂੰ ਫਿਟਨੈੱਸ ਬਾਰੇ ਜਾਗਰੂਕ ਕਰਨਾ ਹੈ।

ਉਸ ਨੇ ਦਸਿਆ ਕਿ ਰੂਸ ਵਿਚ ਸਭ ਤੋਂ ਉੱਚੀ ਚੋਟੀ 'ਤੇ ਚੜਣਾ ਅਸਲ ਵਿਚ ਚੁਨੌਤੀਪੂਰਨ ਸੀ, ਜਿਸ ਵਿਚ ਤਾਪਮਾਨ -25 ਤਕ ਡਿੱਗ ਗਿਆ ਸੀ। ਤੂਫਾਨੀ ਮੌਸਮ ਅਤੇ ਭਾਰੀ ਬਰਫਬਾਰੀ ਕਾਰਨ ਪ੍ਰੋਗਰਾਮ ਨੂੰ 29 ਤੋਂ 30 ਜੁਲਾਈ ਤਕ ਮੁਲਤਵੀ ਕਰ ਦਿਤਾ ਗਿਆ। ਸਾਨਵੀ ਦਾ ਕਹਿਣਾ ਹੈ ਕਿ ਬਰਫ਼ ਨਾਲ ਢਕੇ ਮਾਊਂਟ ਐਲਬਰਸ 'ਤੇ ਚੜਣਾ ਇਕ ਵੱਖਰਾ ਤਜਰਬਾ ਸੀ।

SHARE ARTICLE

ਏਜੰਸੀ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement