
ਬੀਬੀ ਜਾਗੀਰ ਕੌਰ ਨੇ ਕਿਹਾ ;ਵੋਟਾਂ ਖਾਤਿਰ ਸੌਦਾ ਸਾਧ ਕੋਲ ਜਾਣ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਸੀ
Punjab News : ਸੌਦਾ ਸਾਧ ਨੂੰ ਮੁਆਫ਼ੀ ਦੇਣ ਦਾ ਮੁੱਦਾ ਲਗਾਤਾਰ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਸਾਬਕਾ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਦੇ ਬਿਆਨ ਤੋਂ ਬਾਅਦ ਇਹ ਮਾਮਲਾ ਹੋਰ ਵੀ ਗਰਮਾ ਗਿਆ ਹੈ। ਪ੍ਰਦੀਪ ਕਲੇਰ ਦੇ ਬਿਆਨ ਨੂੰ ਲੈ ਕੇ ਬੀਬੀ ਜਾਗੀਰ ਕੌਰ ਨੇ ਵੱਡਾ ਖੁਲਾਸਾ ਕੀਤਾ ਹੈ। ਬੀਬੀ ਜਾਗੀਰ ਕੌਰ ਨੇ ਸੁਖਬੀਰ ਬਾਦਲ ਨੂੰ ਆੜੇ ਹੱਥੀਂ ਲਿਆ ਹੈ।
ਬੀਬੀ ਜਾਗੀਰ ਕੌਰ ਨੇ ਕਿਹਾ ;ਵੋਟਾਂ ਖਾਤਿਰ ਸੌਦਾ ਸਾਧ ਕੋਲ ਜਾਣ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾਂ ਕਿਹਾ ਸਪੱਸ਼ਟੀਕਰਨ ਨੂੰ ਮੁਆਫ਼ੀਨਾਮਾ ਬਣਾ ਦੇਣਾ ਇਸ ਬਾਰੇ ਵੀ ਸਾਨੂੰ ਬਿਲਕੁੱਲ ਪਤਾ ਨਹੀਂ ਸੀ। ਡਾ. ਚੀਮਾ ਨੇ ਸਾਨੂੰ ਕਦੇ ਨਹੀਂ ਦੱਸਿਆ ਵੀ ਚਿੱਠੀ ਉਨ੍ਹਾਂ ਨੇ ਲਿਖੀ ਸੀ। ਅੱਜ ਸਾਨੂੰ ਸ਼ਰਮ ਆ ਰਹੀ ਹੈ।
ਬੀਬੀ ਜਾਗੀਰ ਕੌਰ ਨੇ ਕਿਹਾ ਕਿ ਅਨੁਸ਼ਾਸਨੀ ਕਮੇਟੀ ਨੇ ਕਿਸੇ ਨੂੰ ਵੀ ਨੋਟਿਸ ਨਹੀਂ ਭੇਜਿਆ। ਅਨੁਸ਼ਾਸਨੀ ਕਮੇਟੀ ,ਵਰਕਿੰਗ ਕਮੇਟੀ ਨੂੰ ਸਿਫ਼ਾਰਸ਼ ਕਰ ਸਕਦੀ ਹੈ ਪਰ ਕਿਸੇ ਨੂੰ ਕੱਢ ਨਹੀਂ ਸਕਦੀ। ਇਹਦਾ ਮਤਲਬ ਇਹ ਨਹੀਂ ਕਿ ਬਲਵਿੰਦਰ ਸਿੰਘ ਭੂੰਦੜ ਰੱਬ ਬਣਗੇ ,ਉਹ ਤਾਂ ਆਪ ਅਨੁਸ਼ਾਸਨ ਭੰਗ ਕਰ ਰਹੇ ਹਨ। ਉਹ ਦੱਸਣ ਅਸੀਂ ਕਿਹੜਾ ਅਨੁਸ਼ਾਸਨ ਭੰਗ ਕੀਤਾ ਹੈ।
ਬੀਬੀ ਨੇ ਕਿਹਾ ਪਾਰਟੀ ਵਿਰੋਧੀ ਗਤੀਵਿਧੀਆਂ ਉਨ੍ਹਾਂ ਨੇ ਕੀਤੀਆਂ ਹਨ। ਪਹਿਲਾਂ ਉਨ੍ਹਾਂ ਨੇ ਪਾਰਟੀ ਕਮਜ਼ੋਰ ਕਰਨ ਲਈ ਰਾਮ ਰਹੀਮ ਦਾ ਕੇਸ ਵਾਪਸ ਲਿਆ ,ਸਪੱਸ਼ਟ ਕਰਨ ਕਿ ਰਾਮ ਰਹੀਮ ਖਿਲਾਫ਼ 2007 'ਚ ਦਰਜ ਕੇਸ ਕਿਸੇ ਨੇ ਵਾਪਸ ਲਿਆ। ਬੇਅਦਬੀ ਦੇ ਸਾਜਿਸ਼ਕਰਤਾ ਸੌਦਾ ਸਾਧ ਕੋਲ ਵੋਟਾਂ ਮੰਗਣ ਬੀਬੀ ਜਾਗੀਰ ਕੌਰ ਨਹੀਂ ਗਈ, ਇਹ ਗਏ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਛੇਕੇ ਹੋਏ ਸੌਦਾ ਸਾਧ ਕੋਲ ਜਾ ਕੇ ਵੋਟਾਂ ਮੰਗਦੇ ਹੋ ,ਸੱਤਾ ਹਾਸਿਲ ਕਰਨ ਲਈ ਅਤੇ ਪੰਥ ਨੂੰ ਖਤਮ ਕਰਨ ਲਈ। ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਨਹੀਂ ਮੰਨਦੇ , ਇਹ ਪਾਰਟੀ ਵਿਰੋਧੀ ਗਤੀਵਿਧੀਆਂ ਨਹੀਂ ਹਨ।