
Mohali News : ਨਸ਼ੀਲੀ ਚੀਜ਼ ਸੁੰਘਾ ਕੇ ਲਾਹ ਲਈਆਂ ਸੋਨੇ ਦੀਆਂ ਚੂੜੀਆਂ
Mohali News : ਮੁਹਾਲੀ ਵਿਚ ਔਰਤਾਂ ਦੇ ਗਹਿਣੇ ਲੁੱਟਣ ਵਾਲੀਆਂ ਔਰਤਾਂ ਦਾ ਗਰੋਹ ਮੁੜ ਸਰਗਰਮ ਹੋ ਗਿਆ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਔਰਤਾਂ ਦੇ ਗਰੋਹ ਨੇ ਇੱਕ ਮਹਿਲਾ ਅਧਿਆਪਕਾ ਨੂੰ ਨਿਸ਼ਾਨਾ ਬਣਾਉਂਦਿਆਂ ਉਸ ਦੀਆਂ ਬਾਹਾਂ 'ਚੋਂ ਸੋਨੇ ਦੀਆਂ ਚੂੜੀਆਂ ਲਾਹ ਲਈਆਂ।
ਇਸ ਸਬੰਧੀ ਪੀੜਤ ਅਧਿਆਪਕਾ ਦੇ ਪਤੀ ਗੁਰਚਰਨ ਸਿੰਘ ਵਾਸੀ ਸੈਕਟਰ-11 ਨੇ ਸੋਹਾਣਾ ਥਾਣੇ ਵਿਚ ਲਿਖਤੀ ਸ਼ਿਕਾਇਤ ਦਿੰਦਿਆਂ ਦੱਸਿਆ ਕਿ ਉਸ ਦੀ ਪਤਨੀ ਬਲਬੀਰ ਕੌਰ ਸਰਕਾਰੀ ਸਕੂਲ ਦੀ ਅਧਿਆਪਕਾ ਹੈ। ਬੀਤੇ ਦਿਨੀਂ ਰੋਜ਼ਾਨਾ ਵਾਂਗ ਲਾਂਡਰਾਂ ਤੋਂ ਬਨੂੜ ਡਿਊਟੀ ’ਤੇ ਜਾਣ ਲਈ ਪੀਆਰਟੀਸੀ ਦੀ ਬੱਸ ਵਿਚ ਸਵਾਰ ਹੋਈ ਤਾਂ ਉੱਥੇ ਪਹਿਲਾਂ ਤੋਂ ਖੜ੍ਹੀਆਂ 6-7 ਔਰਤਾਂ ਵੀ ਬੱਸ ਵਿਚ ਚੜ੍ਹ ਗਈਆਂ। ਉਕਤ ਔਰਤਾਂ ਨੇ ਰਸਤੇ ਵਿਚ ਉਸ ਨੂੰ ਕੋਈ ਨਸ਼ੀਲਾ ਪਦਾਰਥ ਸੁੰਘਾ ਦਿੱਤਾ, ਜਿਸ ਕਾਰਨ ਉਹ ਬੇਹੋਸ਼ ਹੋ ਗਈ। ਜਦੋਂ ਉਸ ਨੂੰ ਸੁਰਤ ਆਈ ਤਾਂ ਉਸ ਦੀਆਂ ਦੋ ਸੋਨੇ ਦੀਆਂ ਚੂੜੀਆਂ ਗਾਇਬ ਸਨ, ਜਿਨ੍ਹਾਂ ਦਾ ਵਜ਼ਨ ਢਾਈ ਤੋਲੇ ਸੀ।
(For more news apart from gang of women robbed teacher in Mohali News in Punjabi, stay tuned to Rozana Spokesman)