
Patiala News : ਮੌਕੇ ’ਤੇ ਹੀ ਹੋਈ ਮੌਤ
Patiala News : ਪਟਿਆਲਾ ਦੇ ਪਿੰਡ ਨੱਸੂਪੁਰ ਦੇ ਨੌਜਵਾਨ ਕੁਲਵਿੰਦਰ ਸਿੰਘ ਜੋ ਕਿ ਬੀਤੀ ਰਾਤ ਆਪਣੀ ਪ੍ਰੇਮੀਕਾ ਨਾਲ ਵਟਸਐਪ ’ਤੇ ਗੱਲ ਕਰ ਰਿਹਾ ਸੀ। ਇਸ ਕਾਲ ਦੇ ਨਾਲ ਹੀ ਰਸਨਪ੍ਰੀਤ ਨਾਮ ਦਾ ਲੜਕਾ ਕਾਲ ’ਤੇ ਜੁੜਿਆ ਹੋਇਆ ਸੀ। ਇਹਨਾਂ ਦੇ ਨਾਲ ਇੰਨਾ ਜੁੜਿਆ ਹੋਇਆ ਸੀ ਕੁਝ ਲੜਕੀ ਵੱਲੋਂ ਗਰਮਾ ਗਰਮੀ ਨੂੰ ਲੈ ਕੇ ਕੁਲਵਿੰਦਰ ਸਿੰਘ ਨੇ ਆਪਣੇ ਰਿਵਾਲਵਰ ਨਾਲ ਮੋਬਾਇਲ ’ਤੇ ਗੱਲਬਾਤ ਕਰਦੇ ਸੀ ਗੋਲੀ ਮਾਰ ਲਈ। ਗੋਲੀ ਲੱਗਣ ਦੇ ਤੁਰੰਤ ਮੌਕੇ ’ਤੇ ਹੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਪਤਾ ਲੱਗਿਆ ਹੈ ਕਿ ਪਟਿਆਲਾ ਦੀ ਇੱਕ ਲੜਕੀ ਨਾਲ ਉਸਦੇ ਸੰਬੰਧ ਸਨ ਅਤੇ ਉਹ ਲੜਕੀ ਦੋ ਮਹੀਨਿਆਂ ਤੋਂ ਪਹਿਲਾਂ ਯੂਕੇ ਗਈ ਹੋਈ ਹੈ। ਜਦ ਕਿ ਕੁਲਵਿੰਦਰ ਸਿੰਘ ਨੇ ਉਸ ਨੂੰ ਬਾਹਰ ਜਾਣ ਲਈ 7 ਲੱਖ ਰੁਪਏ ਦਿੱਤੇ ਸੀ। ਉਸਨੂੰ ਬਾਹਰ ਲਿਜਾਣ ਦੇ ਵੀ ਸੁਪਨੇ ਦਿਖਾਏ ਹੋਏ ਸੀ। ਪਰ ਸੁਪਨੇ ਸੱਚੇ ਨਾ ਹੋਣ ਤੋਂ ਹੀ ਪਹਿਲੇ ਹੀ ਕੁਲਵਿੰਦਰ ਸਿੰਘ ਨੇ ਆਪਣੇ ਆਤਮਹੱਤਿਆ ਕਰ ਲਈ।
ਇਸ ਸਬੰਧੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਲੜਕੀ ਉਸਨੂੰ ਲਾਰਾ ਲੱਪਾ ਲਗਾ ਰਹੀ ਸੀ ਅਤੇ ਗੱਲ ਨਹੀਂ ਕਰਦੀ ਸੀ, ਰਾਤ ਤਕਰੀਬਨ 12 ਵਜੇ ਕਰੀਬ ਦੋਨਾਂ ਦੀ ਗਰਮਾ ਗਰਮੀ ਹੋ ਗਈ। ਉਸ ਤੋਂ ਬਾਅਦ ਉਸਨੇ ਗੋਲੀ ਮਾਰ ਲਈ।
ਇਸ ਸਬੰਧੀ ਥਾਣਾ ਮੁਖੀ ਸਦਰ ਦੇ ਅਵਤਾਰ ਸਿੰਘ ਨੇ ਦੱਸਿਆ ਕਿ ਕੋਮਲਪ੍ਰੀਤ ਕੌਰ ਦੇ ਖਿਲਾਫ਼ ਮਾਮਲਾ ਦਰਜ ਕੀਤਾ ਜਾਵੇਗਾ। ਥਾਣਾ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਨੌਜਵਾਨ ਦੇ ਗੋਲੀ ਮੋਬਾਈਲ ਨੂੰ ਚੀਰਦੀ ਹੋਈ ਗਲੇ ’ਚੋਂ ਲੰਘ ਗਈ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਦੇ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।
(For more news apart from young man shot himself while talking to his girlfriend on WhatsApp in Patiala News in Punjabi, stay tuned to Rozana Spokesman)