ਹਰਿਆਣਾ ਪੁਲਿਸ ਨੇ ਨਾਭੇ ਦੇ ਪਿੰਡ 'ਚ ਵੜਕੇ ਸਿੱਖ ਦੀ ਕੀਤੀ ਕੁੱਟਮਾਰ, ਵੀਡੀਓ ਵਾਇਰਲ
Published : Aug 31, 2019, 3:28 pm IST
Updated : Aug 31, 2019, 3:29 pm IST
SHARE ARTICLE
Haryana Police accused of assaulting Sikh Youth
Haryana Police accused of assaulting Sikh Youth

ਪੁਲਿਸ ਵੱਲੋਂ ਸਿੱਖਾ ਦੇ ਨਾਲ ਕੁੱਟ ਮਾਰ ਕਰਨ ਦੀਆ ਅਕਸਰ ਘਟਨਾਵਾ ਸਾਹਮਣੇ ਆ ਰਹੀਆਂ ਹਨ। ਜਿਸ ਤੋਂ ਬਾਅਦ ਹੁਣ ਨਾਭਾ ਬਲਾਕ ਦੇ ਪਿੰਡ ਕੌਲ ਵਿਖੇ.....

ਨਵੀਂ ਦਿੱਲੀ : ਪੁਲਿਸ ਵੱਲੋਂ ਸਿੱਖਾ ਦੇ ਨਾਲ ਕੁੱਟ ਮਾਰ ਕਰਨ ਦੀਆ ਅਕਸਰ ਘਟਨਾਵਾ ਸਾਹਮਣੇ ਆ ਰਹੀਆਂ ਹਨ। ਜਿਸ ਤੋਂ ਬਾਅਦ ਹੁਣ ਨਾਭਾ ਬਲਾਕ ਦੇ ਪਿੰਡ ਕੌਲ ਵਿਖੇ ਸਿੱਖ ਵਿਅਕਤੀ ਦੇ ਨਾਲ ਸੀ.ਆਈ.ਸਟਾਫ ਕਰਨਾਲ ਹਰਿਆਣਾ ਪੁਲਿਸ 'ਤੇ ਕੁੱਟਮਾਰ ਕਰਨ ਦੇ ਦੋਸ਼ ਲੱਗ ਰਹੇ ਹਨ। ਸਿੱਖ ਵਿਅਕਤੀ ਨੇ ਅਪਣੇ ਨਾਲ ਹੋਈ ਧੱਕੇਸਾਹੀ ਖਿਲਾਫ ਵੀਡੀਓ ਨੂੰ ਵੀ ਸਾਂਝਾ ਕੀਤਾ ਹੈ। ਸਿੱਖ ਨੋਜਵਾਨ ਨੇ ਦੋਸ ਲਗਾਏ ਕੀ ਪੁਲੀਸ ਨੇ ਉਸ ਨਾਲ ਬੁਰੀ ਤਰਾ ਕੁੱਟਮਾਰ ਕੀਤੀ ਅਤੇ ਨਾਲ ਹੀ ਉਸਦੇ ਕੇਸ ਪੁੱਟੇ।

Haryana Police accused of assaulting Sikh YouthHaryana Police accused of assaulting Sikh Youth

ਸਿੱਖ ਨਾਲ ਕੁੱਟਮਾਰ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਆਕੇ ਉਸਨੂੰ ਛੁਡਵਾਇਆ। ਜੋ ਕਿ ਵੀਡੀਓ ਦੇ ਵਿਚ ਪੀੜਤ ਸਿੱਖ ਵਲੋਂ ਆਪਣੀ ਸਾਰੀ ਦਾਸਤਾਨ ਦੱਸਦੇ ਹੋਏ ਸੁਣਿਆ ਜਾ ਸਕਦਾ ਹੈ। ਜਦੋਂ ਹਰਿਆਣਾ ਪੁਲਿਸ ਦੇ ਕੋਲੋਂ ਪਿੰਡ ਵਾਲਿਆਂ ਨੇ ਕੁੱਟਮਾਰ ਕਰਨ ਦਾ ਕਾਰਨ ਜਾਂ ਕੋਈ ਵਾਰੰਟ ਦਿਖਾਉਣ ਬਾਰੇ ਪੁੱਛਿਆ ਗਿਆ ਤਾਂ ਲੰਮੀ ਬਹਿਸ ਤੋਂ ਬਾਅਦ ਹਰਿਆਣਾ ਪੁਲਿਸ ਗੱਡੀ 'ਚ ਬੈਠ ਮੌਕੇ ਤੋਂ ਖਿਸਕ ਗਈ।

Haryana Police accused of assaulting Sikh YouthHaryana Police accused of assaulting Sikh Youth

ਪੀੜਿਤ ਸਿੱਖ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਜਦੋ ਉਹ ਖੇਤ ਵਿਚ ਸੀ ਤਾਂ ਉਸ ਨੂੰ ਪੁਲਿਸ ਜਬਰਦਸਤੀ ਕੁੱਟ ਮਾਰ ਕਰਕੇ ਅਪਣੀ ਗੱਡੀ ਵਿਚ ਬਿਠਾ ਕੇ ਲਿਜਾਣ ਲੱਗ ਪਈ ਅਤੇ ਉਸਦੀ ਪੱਗ ਵੀ ਲਾਹ ਦਿੱਤੀ ਅਤੇ ਬਦੂਕ ਦੇ ਬੱਟ ਨਾਲ ਉਸਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਗੁਰਮੀਤ ਸਿੰਘ ਨੇ ਉਸਦੇ ਸਿਰ ਵਿਚੋਂ ਪੁੱਟੇ ਹੋਏ ਵਾਲ ਵੀ ਦਿਖਾਏ। ਇਸ ਮਾਮਲੇ ਤੇ ਸਰਕਾਰੀ ਡਾਕਟਰ ਸਿਮਰਨ ਨੇ ਦੱਸਿਆ ਕਿ ਗੁਰਮੀਤ ਸਿੰਘ ਦੇ ਸੱਟਾ ਲੱਗੀਆ ਹਨ ਅਤੇ ਐਕਸਰੇ ਤੋਂ ਬਾਅਦ ਉਨ੍ਹਾਂ ਦੀ ਹਾਲਤ ਬਾਰੇ ਸਹੀ ਬਿਆਨਿਆ ਜਾ ਸਕੇਗਾ 

Haryana Police accused of assaulting Sikh YouthHaryana Police accused of assaulting Sikh Youth

ਨਾਭਾ ਦੇ ਡੀ.ਐਸ.ਪੀ ਵਰਿੰਦਰਜੀਤ ਸਿੰਘ ਨੇ ਦੱਸਿਆ ਕਿ ਸਿੱਖ ਵਿਅਕਤੀ ਦੀ ਕੁੱਟਮਾਰ ਦੀ ਗੱਲ ਸਾਹਮਣੇ ਆਈ ਹੈ ਅਤੇ ਇਹ ਪੁਲੀਸ ਹਰਿਆਣਾ ਦੀ ਹੈ।ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਹਰਿਆਣਾ ਪੁਲਿਸ ਹੁਣ ਨਾਭਾ ਦੇ ਸਦਰ ਥਾਣਾ ਵਿਖੇ ਹੈ ਅਤੇ ਨਾਭਾ ਪੁਲਿਸ ਵੱਲੋ ਬਰੀਕੀ ਨਾਲ ਇਸ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਜਦੋਂ ਪੁਲਿਸ ਵਲੋਂ ਸਿੱਖ ਦੀ ਕੁੱਟਮਾਰ ਦੌਰਾਨ ਉਸਦੀ ਦਸਤਾਰ ਲਾਹੀ ਗਈ ਹੋਵੇ ਅਤੇ ਵਾਲ ਖਿੱਚੇ ਗਏ ਹੋਣ। ਹੁਣ ਦੇਖਣਾ ਹੋਵੇਗਾ ਕਿ ਹਰਿਆਣਾ ਪੁਲਿਸ ਦੇ ਮੁਲਾਜ਼ਮਾਂ ਕੋਲ ਇਸ ਘਟਨਾ ਤੇ ਬੋਲਣ ਲਈ ਕੀ ਰਹਿ ਜਾਂਦਾ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement