
ਸਕਾਰਪੀਉ ਕੈਂਟਰ 'ਚ ਵੱਜੀ, 13 ਗੰਭੀਰ ਜ਼ਖ਼ਮੀ
ਖੰਨਾ, 30 ਅਗੱਸਤ (ਏ.ਐਸ.ਖੰਨਾ): ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾ ਨੇੜੇ ਸਕਾਰਪੀਉ ਗੱਡੀ ਖੜੇ ਕੈਂਟਰ ਨਾਲ ਟਕਰਾ ਗਈ, ਜਿਸ ਕਾਰਨ ਵਾਪਰਿਆ ਦਰਦਨਾਕ ਸੜਕ ਹਾਦਸਾ। ਜਾਣਕਾਰੀ ਅਨੁਸਾਰ ਬਲਿਦਾਦਪੁਰ ਯੂ.ਪੀ. ਤੋਂ ਸਵਾਰ ਹੋ ਕੇ ਲੁਧਿਆਣਾ ਆ ਰਹੇ ਸਕਾਰਿਪਉ 'ਚ ਕਰੀਬ 8 ਬੰਦੇ ਤੇ 2 ਔਰਤਾਂ ਅਤੇ 3 ਬੱਚੇ ਸਮੇਤ 13 ਜਣੇ ਲੁਧਿਆਣਾ ਨੂੰ ਜਾ ਰਹੇ ਸਨ। ਜਦੋਂ ਉਹ ਗੁਰਦੁਆਰਾ ਮੰਜੀ ਸਾਹਿਬ ਨੇੜੇ ਪਹੁੰਚੇ ਤਾਂ ਅੱਗੇ ਖੜੇ ਟੈਂਕਰ ਨਾਲ ਸਕਾਰਪੀਉ ਦੀ ਟੱਕਰ ਹੋ ਗਈ, ਕਾਰਨ 13 ਜਣੇ ਗੰਭੀਰ ਜ਼ਖ਼ਮੀ ਹੋ ਗਏ। ਰਾਹਗੀਰਾਂ ਅਤੇ ਦੁਕਾਨਦਾਰਾਂ ਨੇ ਸਕਾਰਪੀਓ ਗੱਡੀ ਵਿਚ ਫਸੇ ਵਿਅਕਤੀਆਂ ਨੂੰ ਕੱਢ ਕੇ ਨੇੜੇ ਦੇ ਹਸਪਤਾਲ ਭੇਜਿਆ। ਕੈਂਟਰ ਡਰਾਈਵਰ ਮੌਕੇ ਤੋਂ ਫ਼ਰਾਰ ਦਸਿਆ ਜਾ ਰਿਹਾ।
image