
ਪਟਿਆਲਾ ਦਾ ਸ਼ਾਹਬਾਜ਼ ਸਿੰਘ ਕੈਨੇਡਾ ਪੁਲਿਸ ਵਿਚ ਭਰਤੀ
ਬਰਨਾਲਾ, 30 ਅਗੱਸਤ (ਕੁਲਦੀਪ ਗਰੇਵਾਲ) : ਪੱਤਰਕਾਰ ਬਾਜ਼ ਸਿੰਘ ਰਟੌਲ ਦੇ ਭਾਣਜੇ ਸ਼ਾਹਬਾਜ ਸਿੰਘ ਨੇ ਸੱਭ ਤੋਂ ਛੋਟੀ ਉਮਰ 'ਚ ਕੈਨੇਡਾ ਪੁਲਿਸ ਵਿਚ ਭਰਤੀ ਹੋ ਕੇ ਇਕੱਲੇ ਪਟਿਆਲਾ ਦਾ ਹੀ ਨਹੀਂ, ਪੂਰੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਪਟਿਆਲਾ ਸ਼ਹਿਰ ਦੇ ਜੰਮਪਲ ਸ਼ਾਹਬਾਜ ਸਿੰਘ ਨੇ ਫ਼ੋਨ 'ਤੇ ਗੱਲਬਾਤ ਕਰਦਿਆਂ ਕੈਨੇਡਾ ਸਰਕਾਰ ਦਾ ਧਨਵਾਦ ਕੀਤਾ ਅਤੇ ਕਿਹਾ ਕਿ ਉਹ ਉਨਟਾਰੀਉ ਸਰਕਾਰ ਦਾ ਹਮੇਸ਼ਾ ਰਿਣੀ ਰਹੇਗਾ, ਜਿਨ੍ਹਾਂ ਉਸ ਨੂੰ ਪੁਲਿਸ ਵਿਭਾਗ 'ਚ ਸੇਵਾ ਕਰਨ ਦਾ ਮੌਕਾ ਦਿਤਾ। ਸ਼ਾਹਬਾਜ ਸਿੰਘ ਦਾ ਕਹਿਣਾ ਹੈ ਕਿ ਉਹ ਅੱਗੇ ਪੜ੍ਹਾਈ ਕਰ ਕੇ ਹੋਰ ਉੱਚ ਅਹੁਦਿਆਂ ਤਕ ਸੇਵਾਵਾਂ ਨਿਭਾਉਣ ਦਾ ਇੱਛੁਕ ਹੈ। ਇਸ ਮੌਕੇ ਸ਼ਾਹਬਾਜ ਸਿੰਘ ਦੇ ਪਿਤਾ ਜਤਿੰਦਰਪਾਲ ਸਿੰਘ ਡੀ.ਐਸ.ਪੀ ਵਿਜੀਲੈਂਸ ਅਤੇ ਮਾਤਾ ਕਮਲਾਦੀਪ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਨੇ ਇਕੱਲਾ ਉਨ੍ਹਾਂ ਦਾ ਨਾਂ ਹੀ ਰੌਸ਼ਨ ਨਹੀਂ ਕੀਤਾ ਬਲਕਿ ਪੂਰੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਨੂੰ ਅਪਣੇ ਪੁੱਤਰ 'ਤੇ ਮਾਣ ਹੈ।