ਖੰਨਾ ਪੁਲਿਸ ਵਲੋਂ ਇਕ ਕਿਲੋ ਹੈਰੋਇਨ ਸਣੇ ਇਕ ਕਾਬੂ
Published : Aug 31, 2021, 12:55 am IST
Updated : Aug 31, 2021, 12:55 am IST
SHARE ARTICLE
image
image

ਖੰਨਾ ਪੁਲਿਸ ਵਲੋਂ ਇਕ ਕਿਲੋ ਹੈਰੋਇਨ ਸਣੇ ਇਕ ਕਾਬੂ

ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿਚ ਦਰਜ ਹਨ ਸੱਤ ਮਾਮਲੇ


ਖੰਨਾ, 30 ਅਗੱਸਤ (ਅਰਵਿੰਦਰ ਸਿੰਘ ਟੀਟੂ, ਹਰਵਿੰਦਰ ਸਿੰਘ ਚੀਮਾ) : ਖੰਨਾ ਪੁਲਿਸ ਨੇ ਇਕ ਕਾਰ ਵਿਚੋਂ  ਇਕ ਵਿਅਕਤੀ ਨੂੰ  1 ਕਿਲੋ ਹੈਰੋਇਨ ਸਣੇ ਕਾਬੂ ਕਰ ਕੇ  ਵੱਡੀ ਸਫ਼ਲਤਾ ਹਾਸਲ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. (ਸਿਟੀ) ਸ੍ਰੀ  ਰਾਜਨ ਪਰਮਿੰਦਰ ਸਿੰਘ ਨੇ ਦਸਿਆ ਕਿ ਪੁਲਿਸ ਜ਼ਿਲ੍ਹਾ ਖੰਨਾ ਦੇ ਐਸ.ਐਸ.ਪੀ. ਸ. ਗੁਰਸ਼ਰਨਦੀਪ ਸਿੰਘ ਗਰੇਵਾਲ ਵਲੋਂ ਮਿਲੀਆਂ ਸਖ਼ਤ ਹਦਾਇਤਾਂ ਅਨੁਸਾਰ ਐਸ.ਪੀ (ਡੀ) ਮਨਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਉਨ੍ਹਾਂ  (ਡੀ.ਐਸ.ਪੀ ਰਾਜਨ ਪ੍ਰਮਿੰਦਰ ਸਿੰਘ) ਦੀ ਅਗਵਾਈ ਹੇਠ ਥਾਣਾ ਸਦਰ ਦੇ ਐਸ.ਐਚ.ਓ ਹੇਮੰਤ ਕੁਮਾਰ ਵਲੋਂ ਅਪਣੀ ਪੁਲਿਸ ਪਾਰਟੀ ਸਮੇਤ ਸਥਾਨਕ ਜੀ.ਟੀ. ਰੋਡ 'ਤੇ ਪੈਂਦੇ ਕਿੰਗ ਹਾਈਵੇ ਢਾਬਾ ਲਿਬੜਾ ਨੇੜੇ ਸ਼ੱਕੀ ਪੁਰਸ਼ਾਂ ਤੇ ਵਹੀਕਲਾਂ ਦੀ ਚੈਕਿੰਗ ਸੰਬੰਧੀ ਨਾਕਾਬੰਦੀ ਕੀਤੀ ਗਈ ਸੀ, ਇਸੇ ਦੌਰਾਨ ਖੰਨਾ ਸ਼ਹਿਰ ਸਾਈਡ ਵਲੋਂ ਇਕ ਵਰਨਾ ਕਾਰ ਨੰਬਰ ਪੀ.ਬੀ-06-ਏ.ਜੈੱਡ-8295 ਬਹੁਤ ਤੇਜ਼ ਰਫ਼ਤਾਰ ਵਿਚ ਆਉਂਦੇ ਵਿਖਾਈ ਦਿਤੀ, ਜਿਸ ਨੂੰ  ਸ਼ੱਕ ਦੇ ਆਧਾਰ 'ਤੇ ਰੋਕਿਆ | 
ਮੁੱਢਲੀ ਪੁਛਗਿੱਛ ਦੌਰਾਨ ਕਾਰ ਚਾਲਕ ਨੇ ਅਪਣਾ ਨਾਮ ਅਮਨਦੀਪ ਸਿੰਘ ਜ਼ਿਲ੍ਹਾ ਗੁਰਦਾਸਪੁਰ ਦਸਿਆ | ਕਾਰ ਦੀ ਤਲਾਸ਼ੀ ਕਰਨ ਪਰ ਕਾਰ ਦੀ ਡਰਾਈਵਰ ਸੀਟ ਹੇਠੋਂ ਮੋਮੀ ਲਿਫ਼ਾਫ਼ੇ ਵਿਚ ਲਪੇਟੀ 01 ਕਿਲੋ ਹੈਰੋਇਨ ਬਰਾਮਦ ਹੋਈ | ਜਿਸ 'ਤੇ ਕਾਰਵਾਈ ਕਰਦੇ ਹੋਏ ਥਾਣਾ ਸਦਰ ਖੰਨਾ ਵਿਚ ਧਾਰਾ 21-61-85 ਐਨ.ਡੀ.ਪੀ.ਐਸ ਐਕਟ ਤਹਿਤ ਮੁਕੱਦਮਾ ਦਰਜ ਕਰ ਕਥਿਤ  ਦੋਸ਼ੀ ਅਮਨਦੀਪ ਸਿੰਘ ਨੂੰ  ਗਿ੍ਫ਼ਤਾਰ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ | 
ਗਿ੍ਫ਼ਤਾਰ ਕੀਤੇ ਵਿਅਕਤੀ ਨੇ ਮੁੱਢਲੀ ਪੁਛਗਿੱਛ ਦੌਰਾਨ ਦਸਿਆ ਕਿ ਉਹ ਮਿਤੀ 12 ਮਈ 2021 ਨੂੰ  ਪੈਰੋੋਲ ਪਰ ਕੇਂਦਰੀ ਜੇਲ ਪਟਿਆਲਾ ਤੋਂ ਬਾਹਰ ਆਇਆ ਸੀ ਅਤੇ ਇਹ ਹੈਰੋਇਨ ਦੁਆਰਕਾ ਦਿੱਲੀ ਤੋਂ ਲੈ ਕੇ ਆਇਆ ਸੀ ਤੇ ਜਿਸ ਨੇ ਇਹ ਪੰਜਾਬ ਵਿਚ ਸਪਲਾਈ ਕਰਨੀ ਸੀ | ਦੋਸ਼ੀ ਪਾਸੋਂ ਪੁੱਛਗਿੱਛ ਜਾਰੀ ਹੈ, ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ | ਜ਼ਿਕਰਯੋਗ ਹੈ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀ ਵਿਰੁਧ ਪਹਿਲਾਂ ਹੀ ਜ਼ਿਲ੍ਹਾ ਪਟਿਆਲੇ ਦੇ ਵੱਖ-ਵੱਖ ਥਾਣਿਆਂ ਵਿਚ ਸੰਗੀਨ ਧਾਰਾਵਾਂ ਤਹਿਤ ਕਰੀਬ ਸੱਤ ਮਾਮਲੇ ਦਰਜ ਹਨ |
ਫੋਟੋ ਕੈਪਸ਼ਨ----1----ਡੀ.ਐਸ.ਪੀ ਰਾਜਨਪਰਮਿੰਦਰ ਸਿੰਘ ਪ੍ਰੈੱਸ ਕਾਨਫਰੰਸ ਦੌਰਾਨ ਸੰਬੋਧਨ ਕਰਦੇ ਹੋਏ ਨਾਲ ਹਨ ਐਸ.ਐਚ.ਓ ਹੇਮੰਤ ਕੁਮਾਰ ਅਤੇ ਬਰਾਮਦ ਕੀਤੀ ਗਈ ਹੈਰੋਇਨ | ਫ਼ੋਟੋ : ਅਰਵਿੰਦਰ ਸਿੰਘ ਟੀਟੂ


 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement