
ਲਾਪਤਾ ਮਾਸੂਮ ਨੂੰ ਇਕ ਘੰਟੇ ’ਚ ਲੱਭ ਕੇ ਕੀਤਾ ਪਰਵਾਰ ਹਵਾਲੇ
ਛੇਹਰਟਾ, 30 ਅਗੱਸਤ (ਪਪ) : ਇੱਥੋਂ ਦੀ ਜੰਡਪੀਰ ਕਾਲੋਨੀ ਵਾਸੀ ਸੰਦੀਪ
ਢਿੱਲੋਂ ਦੇ ਲਾਪਤਾ ਹੋਏ ਬੱਚੇ ਅਵੀਰਾਜ (4 ਸਾਲ) ਨੂੰ ਪੁਲਿਸ ਨੇ ਇਕ ਘੰਟੇ ’ਚ ਲੱਭ ਕੇ ਪਰਵਾਰ ਹਵਾਲੇ ਕਰ ਦਿਤਾ। ਗੀਤੀਕਾ ਢਿੱਲੋਂ ਨੇ ਦੱਸਿਆ ਕਿ ਉਸ ਦੇ ਪਤੀ ਸੰਦੀਪ ਢਿੱਲੋਂ ਦੁਬਈ ’ਚ ਰਹਿ ਰਹੇ ਹਨ।
ਸੋਮਵਾਰ ਸਵੇਰੇ ਉਹ ਕਿਸੇ ਕੰਮ ਤੋਂ ਘਰੋਂ ਬਾਹਰ ਗਏ ਸਨ। ਦਰਵਾਜ਼ਾ ਖੁੱਲ੍ਹਾ ਰਹਿ ਗਿਆ ਤੇ ਉਨ੍ਹਾਂ ਦਾ ਪੁੱਤਰ ਅਵੀਰਾਜ ਘਰੋਂ ਬਾਹਰ ਨਿਕਲ ਗਿਆ। ਜਦੋਂ ਕੁਝ ਦੇਰ ਬਾਅਦ ਉਹ ਘਰ ਪੁੱਜੇ ਤਾਂ ਪੁੱਤਰ ਨੂੰ ਘਰ ’ਚ ਨਾ ਵੇਖ ਪਰੇਸ਼ਾਨ ਹੋ ਗਏ। ਉਨ੍ਹਾਂ ਤੁਰੰਤ ਪੁਲਿਸ ਦੇ ਕੰਟਰੋਲ ਰੂਮ ’ਤੇ ਜਾਣਕਾਰੀ ਦਿੱਤੀ। ਜਿਵੇਂ ਹੀ ਜਾਣਕਾਰੀ ਪੁਲਿਸ ਤਕ ਪੁੱਜੀ ਤਾਂ ਸੀਪੀ ਵਿਕਰਮ ਜੀਤ ਦੁੱਗਲ ਨੇ ਛੇਹਰਟਾ, ਕੋਟ ਖ਼ਾਲਸਾ ਤੇ ਨੇੜਲੇ ਇਲਾਕਿਆਂ ’ਚ ਨਾਕੇਬੰਦੀ ਕਰਵਾ ਦਿੱਤੀ। ਕੁਝ ਦੇਰ ਬਾਅਦ ਪੁਲਿਸ ਨੇ ਬੱਚੇ ਨੂੰ ਘਰ ਨੇੜੇ ਲੱਭ ਕੇ ਉਸ ਦੀ ਮਾਤਾ ਦੇ ਹਵਾਲੇ ਕਰ ਦਿੱਤਾ।