ਪੰਜਾਬ 'ਚ ਇਕ ਸਾਲ 'ਚ ਹੋਈਆਂ 2600 ਖ਼ੁਦਕੁਸ਼ੀਆਂ
Published : Aug 31, 2022, 12:54 am IST
Updated : Aug 31, 2022, 12:54 am IST
SHARE ARTICLE
image
image

ਪੰਜਾਬ 'ਚ ਇਕ ਸਾਲ 'ਚ ਹੋਈਆਂ 2600 ਖ਼ੁਦਕੁਸ਼ੀਆਂ

 

ਮੁਹਾਲੀ, 30 ਅਗੱਸਤ :  ਪੰਜਾਬ ਵਿਚ ਬੀਮਾਰੀ ਤੋਂ ਪ੍ਰੇਸ਼ਾਨ ਲੋਕ ਖ਼ੁਦਕੁਸ਼ੀਆਂ ਵਲ ਕਦਮ ਵਧਾ ਰਹੇ ਹਨ | ਦੇਸ਼ ਵਿਚ ਕੁਲ ਖ਼ੁਦਕੁਸ਼ੀਆਂ ਵਿਚ ਬੀਮਾਰੀਆਂ ਤੋਂ ਪੀੜਤ ਲੋਕਾਂ ਦੀ ਗਿਣਤੀ 18.6 ਫ਼ੀ ਸਦੀ ਹੈ, ਜਦੋਂ ਕਿ ਪੰਜਾਬ ਵਿਚ ਇਹ 44.8 ਫ਼ੀ ਸਦੀ ਤਕ ਪਹੁੰਚ ਗਈ ਹੈ | ਇਹ ਰਾਹਤ ਦੀ ਗੱਲ ਹੈ ਕਿ ਪੰਜਾਬ ਵਿਚ 2020 ਵਿਚ 2616 ਦੇ ਮੁਕਾਬਲੇ ਖ਼ੁਦਕੁਸ਼ੀਆਂ ਦੀ ਗਿਣਤੀ ਵਿਚ 0.6 ਫ਼ੀ ਸਦੀ ਦੀ ਕਮੀ ਆਈ ਹੈ |
ਪੰਜਾਬ ਵਿਚ ਰੋਜ਼ਾਨਾ ਔਸਤਨ 7 ਲੋਕ ਅਪਣੀ ਜਾਨ ਦੇ ਰਹੇ ਹਨ | ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐਨ.ਸੀ.ਆਰ.ਬੀ.) ਦੀ 2021 ਦੀ ਰਿਪੋਰਟ ਅਨੁਸਾਰ ਪਿਛਲੇ ਸਾਲ ਪੰਜਾਬ ਵਿਚ ਕੁਲ 2600 ਵਿਅਕਤੀਆਂ ਵਿਚੋਂ 1164 ਲੋਕਾਂ ਦੀ ਵੱਖ-ਵੱਖ ਬਿਮਾਰੀਆਂ ਕਾਰਨ ਮੌਤ ਹੋਈ ਸੀ | ਇਸ ਤੋਂ ਬਾਅਦ ਪ੍ਰਵਾਰਕ ਝਗੜੇ, ਨੌਕਰੀ ਦੀ ਘਾਟ, ਨਸ਼ੇ ਜਾਂ ਸ਼ਰਾਬ ਦੀ ਆਦਤ ਤੋਂ ਪ੍ਰੇਸ਼ਾਨ, ਵਿਆਹ ਤੇ ਪ੍ਰੇਮ ਸਬੰਧਾਂ ਆਦਿ ਕਾਰਨ ਵੀ ਕਈ ਲੋਕਾਂ ਨੇ ਅਪਣੀ ਜਾਨ ਦੇ ਦਿਤੀ ਸੀ | ਪੰਜਾਬ ਯੂਨੀਵਰਸਿਟੀ ਦੇ ਸਮਾਜ ਸ਼ਾਸਤਰ ਵਿਭਾਗ ਦੇ ਸਾਬਕਾ ਪ੍ਰੋਫ਼ੈਸਰ ਡਾ: ਰਾਜੇਸ਼ ਗਿੱਲ ਦਾ ਕਹਿਣਾ ਹੈ ਕਿ ਪ੍ਰਵਾਰ ਅਤੇ ਆਰਥਕ ਦਬਾਅ ਕਾਰਨ ਲੋਕ ਅਪਣਾ ਇਲਾਜ ਨਹੀਂ ਕਰਵਾ ਪਾਉਂਦੇ | ਕੈਂਸਰ ਵਰਗੀਆਂ ਸਮੱਸਿਆਵਾਂ ਦਾ ਇਲਾਜ ਮਹਿੰਗਾ ਹੈ | ਅਜਿਹੇ ਵਿਚ ਉਹ ਖ਼ੁਦਕੁਸ਼ੀ ਵਰਗਾ ਕਦਮ ਚੁਕਣ ਲਈ ਮਜਬੂਰ ਹਨ | ਇਸ ਤੋਂ ਇਲਾਵਾ ਪੰਜਾਬ 'ਚ ਹਜ਼ਾਰਾਂ ਲੋਕ ਸੜਕ ਹਾਦਸਿਆਂ ਦਾ ਵੀ ਸ਼ਿਕਾਰ ਹੋਏ ਹਨ | 2021 ਵਿਚ ਪੰਜਾਬ 'ਚ ਕੁਲ 6097 ਸੜਕ ਹਾਦਸੇ ਹੋਏ ਜਿਨ੍ਹਾਂ ਵਿਚ 4516 ਲੋਕਾਂ ਦੀ ਜਾਨ ਚਲੀ ਗਈ |
ਪੰਜਾਬ, ਹਿਮਾਚਲ ਨਾਲੋਂ ਵੱਧ ਹਰਿਆਣਾ ਵਿਚ ਸ਼ਰਾਬ ਪੀ ਕੇ ਮੌਤਾਂ ਹੋਈਆਂ ਹਨ | ਹਰਿਆਣਾ ਵਿਚ ਨਸ਼ਿਆਂ ਕਾਰਨ 2021 ਵਿਚ ਕੁਲ 89 ਲੋਕਾਂ ਦੀ ਮੌਤ ਹੋਈ ਸੀ | ਇਸ ਨਾਲ ਹੀ ਰਾਜਸਥਾਨ ਵਿਚ ਸੱਭ ਤੋਂ ਵੱਧ 186 ਅਤੇ ਦਿੱਲੀ 'ਚ 114 ਲੋਕਾਂ ਨੇ ਖ਼ੁਦਕੁਸ਼ੀ ਕੀਤੀ ਹੈ, ਜਦਕਿ ਹਿਮਾਚਲ ਵਿਚ 30, ਉਤਰਾਖੰਡ ਵਿਚ 2, ਜੰਮੂ-ਕਸ਼ਮੀਰ ਵਿਚ 6, ਚੰਡੀਗੜ੍ਹ 'ਚ 5 ਅਤੇ ਪੰਜਾਬ 'ਚ 78 ਮੌਤਾਂ ਹੋਈਆਂ ਹਨ |  ਐਨਸੀਆਰਬੀ ਦੀ ਰਿਪੋਰਟ ਮੁਤਾਬਕ ਟਰੈਫ਼ਿਕ ਹਾਦਸਿਆਂ ਦੇ ਮਾਮਲੇ ਵਿਚ ਹਰਿਆਣਾ 14ਵੇਂ ਨੰਬਰ 'ਤੇ ਹੈ | 2021 ਵਿਚ ਹਰਿਆਣਾ ਵਿਚ 10,049 ਸੜਕ ਹਾਦਸੇ ਹੋਏ ਹਨ | ਜ਼ਿਆਦਾਤਰ ਲੋਕਾਂ ਦੀ ਮੌਤ ਸਾਈਕਲ ਹਾਦਸਿਆਂ ਕਾਰਨ ਹੋਈ |

   

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement