
ਦੇਖੋ ਕਿਨ੍ਹਾਂ-ਕਿਨ੍ਹਾਂ ਨੂੰ ਮਿਲੀ ਨਵੀਂ ਜ਼ਿੰਮੇਵਾਰੀ
ਪੰਜਾਬ ’ਚ ਆਮ ਆਦਮੀ ਪਾਰਟੀ ਨੇ 7 ਜ਼ਿਲ੍ਹਿਆਂ ’ਚ ਇੰਚਾਰਜਾਂ ਦਾ ਐਲਾਨ ਕੀਤਾ ਹੈ। ਜਿਨ੍ਹਾਂ ’ਚ ਪਠਾਨਕੋਟ ਤੋਂ ਰੋਹਿਤ ਸਯਾਲ ਨੂੰ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ ਹੈ। ਗੁਰਦਾਸਪੁਰ ਤੋਂ ਜਗਰੂਪ ਸਿੰਘ ਸੇਖਵਾਂ, ਅੰਮ੍ਰਿਤਸਰ ਤੋਂ ਜਸਪ੍ਰੀਤ ਸਿੰਘ ਦੀ ਜ਼ਿਲ੍ਹਾ ਪ੍ਰਧਾਨ ਵਜੋਂ ਆਮ ਆਦਮੀ ਪਾਰਟੀ ਨੇ ਚੋਣ ਕੀਤੀ ਹੈ।
ਨਵਾਂ ਸ਼ਹਿਰ ਤੋਂ ਸਤਨਾਮ ਸਿੰਘ ਜਲਾਲਪੁਰ ਤੇ ਮਾਲੇਰਕੋਟਲਾ ਤੋਂ ਸ਼ਕੀਬ ਅਲੀ ਰਾਜਾ ਨੂੰ ਜ਼ਿਲ੍ਹਾ ਪ੍ਰਧਾਨ ਦਾ ਅਹੁਦਾ ਸੰਭਾਲਿਆ ਗਿਆ। ਲੁਧਿਆਣਾ ਤੋਂ ਸ਼ਰਨਪਾਲ ਮੱਕੜ ਤੇ ਮੁਕਤਸਰ ਤੋਂ ਜਸ਼ਨ ਬਰਾੜ ਨੂੰ ‘ਆਪ’ ਵੱਲੋਂ ਜ਼ਿਲ੍ਹਾ ਪ੍ਰਧਾਨ ਵਜੋਂ ਜ਼ਿੰਮੇਵਾਰੀ ਦਿੱਤੀ ਗਈ ਹੈ