'ਸ਼ਰਾਬ ਨੀਤੀ' 'ਤੇ ਅੰਨਾ ਹਜ਼ਾਰੇ ਨੇ ਕੇਜਰੀਵਾਲ ਨੂੰ ਲਿਖੀ ਚਿੱਠੀ, ਕਿਹਾ- ਤੁਸੀਂ ਵੀ ਸੱਤਾ ਦੇ ਨਸ਼ੇ 'ਚ ਡੁੱਬ ਗਏ?
Published : Aug 31, 2022, 12:51 am IST
Updated : Aug 31, 2022, 12:51 am IST
SHARE ARTICLE
image
image

'ਸ਼ਰਾਬ ਨੀਤੀ' 'ਤੇ ਅੰਨਾ ਹਜ਼ਾਰੇ ਨੇ ਕੇਜਰੀਵਾਲ ਨੂੰ ਲਿਖੀ ਚਿੱਠੀ, ਕਿਹਾ- ਤੁਸੀਂ ਵੀ ਸੱਤਾ ਦੇ ਨਸ਼ੇ 'ਚ ਡੁੱਬ ਗਏ?

ਨਵੀਂ ਦਿੱਲੀ, 30 ਅਗੱਸਤ : ਸਮਾਜ ਸੇਵੀ ਅੰਨਾ ਹਜ਼ਾਰੇ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ  ਚਿੱਠੀ ਲਿਖ ਕੇ ਉਨ੍ਹਾਂ ਦੀ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਦੀ ਨਿੰਦਾ ਕੀਤੀ ਅਤੇ ਲਿਖਿਆ ਹੈ ਕਿ ਮੁੱਖ ਮੰਤਰੀ 'ਸੱਤਾ ਦੇ ਨਸ਼ੇ ਵਿਚ ਚੂਰ ਲਗਦੇ ਹੋ' | ਹਜਾਰੇ ਨੇ ਇਹ ਵੀ ਕਿਹਾ ਕਿ ਇਕ ਇਤਿਹਾਸਕ ਅੰਦੋਲਨ ਨੂੰ  ਨੁਕਸਾਨ ਪਹੁੰਚਾਉਣ ਦੇ ਬਾਅਦ ਪੈਦਾ ਹੋਈ ਪਾਰਟੀ ਹੁਣ ਦੂਜੀਆਂ ਪਾਰਟੀਆਂ ਦੇ ਰਾਹ 'ਤੇ ਹੈ, ਜੋ ਦੁੱਖ ਦੀ ਗੱਲ ਹੈ | ਹਜਾਰੇ ਨੇ ਕਿਹਾ ਕਿ ਨਵੀਂ ਨੀਤੀ ਨਾਲ ਸ਼ਰਾਬ ਦੀ ਵਿਕਰੀ ਅਤੇ ਖਪਤ ਨੂੰ  ਵਧਾਵਾ ਮਿਲੇਗਾ ਅਤੇ ਭਿ੍ਸ਼ਟਾਚਾਰ ਵੀ ਵਧੇਗਾ | 
ਕੇਜਰੀਵਾਲ ਨੂੰ  ਲਿਖੀ ਚਿੱਠੀ 'ਚ ਕਿਹਾ ਕਿ ਤੁਹਾਡੇ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਮੈਂ ਤੁਹਾਨੂੰ ਚਿੱਠੀ ਲਿਖ ਰਿਹਾ ਹਾਂ | ਪਿਛਲੇ ਕਈ ਦਿਨਾਂ ਤੋਂ ਦਿੱਲੀ ਸਰਕਾਰ ਦੀ ਸ਼ਰਾਬ ਨੀਤੀ ਬਾਰੇ ਜੋ ਖਬਰਾਂ ਆ ਰਹੀਆਂ ਹਨ, ਉਨ੍ਹਾਂ ਨੂੰ  ਪੜ੍ਹ ਕੇ ਬਹੁਤ ਦੁੱਖ ਹੁੰਦਾ ਹੈ | ਤੁਸੀਂ ਲੋਕਪਾਲ ਅੰਦੋਲਨ ਕਾਰਨ ਸਾਡੇ ਨਾਲ ਜੁੜੇ | ਉਦੋਂ ਤੋਂ ਤੁਸੀਂ ਅਤੇ ਮਨੀਸ਼ ਸਿਸੋਦੀਆ ਕਈ ਵਾਰ ਸਾਡੇ ਪਿੰਡ ਰਾਲੇਗਣਸਿੱਧੀ ਆ ਚੁੱਕੇ ਹੋ | ਪਿਛਲੇ 35 ਸਾਲਾਂ ਤੋਂ ਸਾਡੇ ਪਿੰਡ 'ਚ ਸ਼ਰਾਬ, ਬੀੜੀ, ਸਿਗਰਟ ਨਹੀਂ ਵਿਕਦੀ ਹੈ | ਇਹ ਵੇਖ ਕੇ ਤੁਸੀਂ ਪ੍ਰੇਰਿਤ ਹੋਏ ਸੀ | ਤੁਸੀਂ ਇਸ ਗੱਲ ਦੀ ਪ੍ਰਸ਼ੰਸਾ ਵੀ ਕੀਤੀ ਸੀ |
ਚਿੱਠੀ 'ਚ ਅੰਨਾ ਹਜਾਰੇ ਨੇ ਇਹ ਲਿਖਿਆ, 'ਤੁਸੀਂ ਸਿਆਸਤ 'ਚ ਆਉਣ ਤੋਂ ਪਹਿਲਾਂ ਸਰਵਾਜ ਨਾਂ ਦੀ ਕਿਤਾਬ ਲਿਖੀ ਸੀ | ਇਸ ਸਵਰਾਜ ਨਾਂ ਦੀ ਕਿਤਾਬ 'ਚ ਤੁਸੀਂ ਗ੍ਰਾਮ ਸਭਾ, ਸ਼ਰਾਬ ਨੀਤੀ ਬਾਰੇ ਵੱਡੀਆਂ-ਵੱਡੀਆਂ ਗੱਲਾਂ ਲਿਖੀਆਂ ਸਨ | ਉਦੋਂ ਤੁਹਾਡੇ ਤੋਂ ਬਹੁਤ ਉਮੀਦ ਸੀ ਪਰ ਸਿਆਸਤ 'ਚ ਜਾ ਕੇ ਮੁੱਖ ਮੰਤਰੀ ਬਣਨ ਮਗਰੋਂ ਤੁਸੀਂ ਆਦਰਸ਼ ਵਿਚਾਰਧਾਰਾ ਨੂੰ  ਭੁੱਲ ਗਏ | ਜਿਸ ਤਰ੍ਹਾਂ ਸ਼ਰਾਬ ਦਾ ਨਸ਼ਾ ਹੁੰਦਾ ਹੈ, ਉਸ ਤਰ੍ਹਾਂ ਸੱਤਾ ਦਾ ਵੀ ਨਸ਼ਾ ਹੁੰਦਾ ਹੈ | ਅਜਿਹਾ ਲੱਗ ਰਿਹਾ ਹੈ ਕਿ ਤੁਸੀਂ ਵੀ ਸੱਤਾ ਦੇ ਨਸ਼ੇ 'ਚ ਡੁੱਬ ਗਏ ਹੋ | ਇਸ ਲਈ ਦਿੱਲੀ ਸੂਬੇ 'ਚ ਤੁਹਾਡੀ ਸਰਕਾਰ ਨੇ ਨਵੀਂ ਸ਼ਰਾਬ ਨੀਤੀ ਬਣਾਈ | ਸ਼ਰਾਬ ਦੀ ਵਿਕਰੀ ਅਤੇ ਸ਼ਰਾਬ ਪੀਣ ਨੂੰ  ਹੱਲਾ-ਸ਼ੇਰੀ ਮਿਲ ਸਕਦੀ ਹੈ | ਗਲੀ-ਗਲੀ 'ਚ ਸ਼ਰਾਬ ਦੀਆਂ ਦੁਕਾਨਾਂ ਖੁਲ੍ਹਵਾਈਆਂ ਜਾ ਸਕਦੀਆਂ ਹਨ | ਇਸ ਨਾਲ ਭਿ੍ਸ਼ਟਾਚਾਰ ਨੂੰ  ਵਧਾਵਾ ਮਿਲ ਸਕਦਾ ਹੈ, ਇਹ ਗੱਲ ਜਨਤਾ ਦੇ ਹਿਤ 'ਚ ਨਹੀਂ ਹੈ |          (ਏਜੰਸੀ)

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement