ਪਿਛਲੇ ਸਾਲ ਦਿਹਾੜੀਦਾਰ ਮਜ਼ਦੂਰਾਂ, ਸਵੈ ਰੁਜ਼ਗਾਰ ਨਾਲ ਜੁੜੇ ਲੋਕਾਂ ਤੇ ਬੇਰੁਜ਼ਗਾਰਾਂ ਨੇ ਕੀਤੀਆਂ ਸੱਭ ਤੋਂ ਵੱਧ ਖ਼ੁਦਕੁਸ਼ੀਆਂ
Published : Aug 31, 2022, 12:32 am IST
Updated : Aug 31, 2022, 12:32 am IST
SHARE ARTICLE
image
image

ਪਿਛਲੇ ਸਾਲ ਦਿਹਾੜੀਦਾਰ ਮਜ਼ਦੂਰਾਂ, ਸਵੈ ਰੁਜ਼ਗਾਰ ਨਾਲ ਜੁੜੇ ਲੋਕਾਂ ਤੇ ਬੇਰੁਜ਼ਗਾਰਾਂ ਨੇ ਕੀਤੀਆਂ ਸੱਭ ਤੋਂ ਵੱਧ ਖ਼ੁਦਕੁਸ਼ੀਆਂ


ਨਵੀਂ ਦਿੱਲੀ, 30 ਅਗੱਸਤ : ਦਿਹਾੜੀਦਾਰ ਮਜ਼ਦੂਰਾਂ, ਸਵੈ-ਰੁਜ਼ਗਾਰ ਵਾਲੇ ਲੋਕ, ਬੇਰੁਜ਼ਗਾਰ ਅਤੇ ਖੇਤੀਬਾੜੀ ਖੇਤਰ ਨਾਲ ਜੁੜੇ ਲੋਕਾਂ ਨੇ 2021 ਵਿਚ ਸੱਭ ਤੋਂ ਵਧ ਖ਼ੁਦਕੁਸ਼ੀਆਂ ਕੀਤੀਆਂ | ਇਹ ਜਾਣਕਾਰੀ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐਨਸੀਆਰਬੀ) ਦੀ ਇਕ ਰਿਪੋਰਟ ਵਿਚ ਦਿਤੀ ਗਈ ਹੈ | ਜ਼ਿਕਰਯੋਗ ਹੈ ਕਿ 2021 ਕੋਵਿਡ-19 ਮਹਾਮਾਰੀ ਦਾ ਸਾਲ ਸੀ | ਐਨਸੀਆਰਬੀ ਦੀ ਇਕ ਤਾਜ਼ਾ ਰਿਪੋਰਟ ਅਨੁਸਾਰ, ਦੇਸ਼ ਭਰ ਵਿਚ 2021 ਵਿਚ ਕੁਲ 1,64,033 ਲੋਕਾਂ ਨੇ ਖ਼ੁਦਕੁਸ਼ੀ ਕੀਤੀ ਹੈ | ਰਿਪੋਰਟ ਅਨੁਸਾਰ 2021 ਵਿਚ 1,18,979 ਪੁਰਸ਼ਾਂ ਨੇ ਖ਼ੁਦਕੁਸ਼ੀ ਕੀਤੀ, ਜਿਨ੍ਹਾਂ ਵਿਚੋਂ 37,751 ਦਿਹਾੜੀਦਾਰ ਕਾਮੇ, 18,803 ਸਵੈ-ਰੁਜ਼ਗਾਰ ਅਤੇ 11,724 ਬੇਰੁਜ਼ਗਾਰ ਸ਼ਾਮਲ ਸਨ | ਅੰਕੜਿਆਂ ਅਨੁਸਾਰ 2021 ਵਿਚ 45,026 ਔਰਤਾਂ ਨੇ ਖ਼ੁਦਕੁਸ਼ੀ ਕੀਤੀ | ਰਿਪੋਰਟ ਅਨੁਸਾਰ ਖੇਤੀ ਖੇਤਰ ਨਾਲ ਸਬੰਧਤ 10,881 ਲੋਕਾਂ ਨੇ ਖ਼ੁਦਕੁਸ਼ੀ ਕੀਤੀ, ਜਿਨ੍ਹਾਂ ਵਿਚੋਂ 5,318 ਕਿਸਾਨ ਅਤੇ 5,563 ਖੇਤ ਮਜ਼ਦੂਰ ਸਨ |
5,318 ਕਿਸਾਨਾਂ ਵਿਚੋਂ 5107 ਪੁਰਸ਼ ਅਤੇ 211 ਔਰਤਾਂ ਸਨ | 5,563 ਖੇਤ ਮਜਦੂਰਾਂ ਵਿਚੋਂ 5,121 ਪੁਰਸ਼ ਅਤੇ 442 ਔਰਤਾਂ ਸਨ |
ਅੰਕੜਿਆਂ ਅਨੁਸਾਰ, ਪਛਮੀ ਬੰਗਾਲ, ਬਿਹਾਰ, ਝਾਰਖੰਡ, ਉੜੀਸਾ, ਤਿ੍ਪੁਰਾ, ਮਨੀਪੁਰ, ਅਰੁਣਾਚਲ ਪ੍ਰਦੇਸ, ਉੱਤਰਾਖੰਡ, ਚੰਡੀਗੜ੍ਹ, ਲਕਸ਼ਦੀਪ ਅਤੇ ਪੁਡੂਚੇਰੀ ਵਰਗੇ ਕੁੱਝ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਕਿਸੇ ਵੀ ਕਿਸਾਨ ਜਾਂ ਖੇਤ ਮਜਦੂਰ ਨੇ ਖ਼ੁਦਕੁਸ਼ੀ ਨਹੀਂ ਕੀਤੀ |
ਰਿਪੋਰਟ ਅਨੁਸਾਰ, ਮਹਾਰਾਸ਼ਟਰ ਵਿਚ ਖੇਤੀ ਖੇਤਰ 'ਚ ਸੱਭ ਤੋਂ ਵਧ 37.3 ਫ਼ੀ ਸਦੀ ਖ਼ੁਦਕੁਸ਼ੀਆਂ ਹੋਈਆਂ ਹਨ | ਇਸ ਤੋਂ ਬਾਅਦ ਕਰਨਾਟਕ (19.9 ਫੀਸਦੀ), ਆਂਧਰਾ ਪ੍ਰਦੇਸ਼ (9.8 ਫ਼ੀ ਸਦੀ), ਮੱਧ ਪ੍ਰਦੇਸ਼ (6.2 ਫ਼ੀ ਸਦੀ) ਅਤੇ ਤਾਮਿਲਨਾਡੂ (5.5 ਫ਼ੀ ਸਦੀ) ਦਾ ਨੰਬਰ ਆਉਂਦਾ ਹੈ |
ਅੰਕੜਿਆਂ ਮੁਤਾਬਕ 2021 ਵਿਚ ਖ਼ੁਦਕੁਸ਼ੀ ਕਰਨ ਵਾਲੇ 1,64,033 ਲੋਕਾਂ ਵਿਚੋਂ 7.0 ਫ਼ੀ ਸਦੀ ਭਾਵ 11,431 ਲੋਕ ਨਿਜੀ ਖੇਤਰ ਦੇ ਅਦਾਰਿਆਂ ਵਿਚ ਨੌਕਰੀ ਕਰਦੇ ਸਨ, ਜਦੋਂ ਕਿ 1.2 ਫ਼ੀ ਸਦੀ ਭਾਵ 1,898 ਸਰਕਾਰੀ ਮੁਲਾਜ਼ਮ ਸਨ | ਸਵੈ-ਰੁਜ਼ਗਾਰ ਵਾਲੇ 20,231 ਲੋਕਾਂ ਨੇ ਖ਼ੁਦਕੁਸ਼ੀ ਕੀਤੀ |    (ਏਜੰਸੀ)

SHARE ARTICLE

ਏਜੰਸੀ

Advertisement

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM
Advertisement