ਨਹੀਂ ਖੁਲਿ੍ਹਆ ਐਂਬੂਲੈਂਸ ਦਾ ਦਰਵਾਜ਼ਾ, ਜ਼ਖ਼ਮੀ ਵਿਅਕਤੀ ਦੀ ਤੜਫ-ਤੜਫ ਕੇ ਹੋਈ ਐਂਬੂਲੈਂਸ ਵਿਚ ਹੀ ਮੌਤ
Published : Aug 31, 2022, 12:56 am IST
Updated : Aug 31, 2022, 12:56 am IST
SHARE ARTICLE
image
image

ਨਹੀਂ ਖੁਲਿ੍ਹਆ ਐਂਬੂਲੈਂਸ ਦਾ ਦਰਵਾਜ਼ਾ, ਜ਼ਖ਼ਮੀ ਵਿਅਕਤੀ ਦੀ ਤੜਫ-ਤੜਫ ਕੇ ਹੋਈ ਐਂਬੂਲੈਂਸ ਵਿਚ ਹੀ ਮੌਤ

ਕੋਝੀਕੋਡ, 30 ਅਗੱਸਤ : ਕੇਰਲ ਦੇ ਕੋਝੀਕੋਡ 'ਚ ਸਕੂਟਰ ਦੀ ਟੱਕਰ ਨਾਲ ਜ਼ਖ਼ਮੀ ਹੋਏ ਇਕ ਵਿਅਕਤੀ ਦੀ ਐਂਬੂਲੈਂਸ ਦਾ ਦਰਵਾਜਾ ਨਾ ਖੁਲ੍ਹਣ ਕਾਰਨ ਗੱਡੀ ਵਿਚ ਹੀ ਮੌਤ ਹੋ ਗਈ | ਇਹ ਜਾਣਕਾਰੀ ਪੁਲਿਸ ਸੂਤਰਾਂ ਨੇ ਸਾਂਝੀ ਕੀਤੀ ਹੈ | ਉਨ੍ਹਾਂ ਦਸਿਆ ਕਿ ਜ਼ਖ਼ਮੀ ਵਿਅਕਤੀ ਨੂੰ  ਸਰਕਾਰੀ ਮੈਡੀਕਲ ਹਸਪਤਾਲ ਲਿਆਂਦਾ ਗਿਆ ਪਰ ਤਕਨੀਕੀ ਖਰਾਬੀ ਕਾਰਨ ਐਂਬੂਲੈਂਸ ਦਾ ਦਰਵਾਜਾ ਨਹੀਂ ਖੁਲਿ੍ਹਆ | ਸੋਮਵਾਰ ਨੂੰ  ਵਾਪਰੀ ਇਸ ਘਟਨਾ ਦੇ ਸ਼ਿਕਾਰ ਵਿਅਕਤੀ ਦੀ ਪਛਾਣ ਪੁਲਿਸ ਨੇ 66 ਸਾਲਾ ਕੋਇਮੋਨ ਵਜੋਂ ਕੀਤੀ ਹੈ, ਜੋ ਕਿ ਨੇੜਲੇ ਇਲਾਕੇ ਫਿਰੋਕ ਦਾ ਰਹਿਣ ਵਾਲਾ ਸੀ | ਸੂਤਰਾਂ ਨੇ ਦਸਿਆ ਕਿ ਐਂਬੂਲੈਂਸ ਦਾ ਦਰਵਾਜਾ ਕਰੀਬ ਅੱਧੇ ਘੰਟੇ ਤਕ ਫਸਿਆ ਰਿਹਾ, ਜਿਸ ਕਾਰਨ ਉਸ ਨੂੰ  ਹਸਪਤਾਲ ਦੇ ਐਕਸੀਡੈਂਟ ਵਾਰਡ 'ਚ ਸ਼ਿਫਟ ਕਰਨ ਵਿਚ ਦੇਰੀ ਹੋਈ | ਐਂਬੂਲੈਂਸ ਦੇ ਡਰਾਈਵਰ ਅਤੇ ਸਹਾਇਕ ਨੇ ਗੱਡੀ ਦਾ ਦਰਵਾਜਾ ਖੋਲ੍ਹਣ ਦੀ ਕਾਫ਼ੀ ਕੋਸ਼ਿਸ਼ ਕੀਤੀ, ਪਰ ਕਾਮਯਾਬ ਨਹੀਂ ਹੋਏ | 
ਸੂਤਰਾਂ ਨੇ ਦਸਿਆ ਕਿ ਬਾਅਦ ਵਿਚ ਨੇੜੇ ਖੜ੍ਹੇ ਲੋਕਾਂ ਨੇ ਸੀਸ਼ਾ ਤੋੜ ਕੇ ਐਂਬੂਲੈਂਸ ਦਾ ਦਰਵਾਜਾ ਅੰਦਰੋਂ ਖੋਲਿ੍ਹਆ ਪਰ ਉਦੋਂ ਤਕ ਬਹੁਤ ਦੇਰ ਹੋ ਚੁਕੀ ਸੀ | ਪੁਲਿਸ ਨੇ ਕਿਹਾ ਕਿ ਹਸਪਤਾਲ ਤੋਂ ਘਟਨਾ ਦੀ ਹੋਰ ਜਾਣਕਾਰੀ ਮਿਲਣੀ ਬਾਕੀ ਹੈ | ਸੂਬੇ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਇਸ ਪੂਰੇ ਘਟਨਾਕ੍ਰਮ ਦੀ ਜਾਂਚ ਦੇ ਹੁਕਮ ਦਿਤੇ ਹਨ |                 (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement