ਗਰਮਖਿਆਲੀ ਵਰਿੰਦਰ ਚਹਿਲ ਦੀ 24 ਕਨਾਲ, 14 ਮਰਲੇ ਜਾਇਦਾਦ ਹੋਵੇਗੀ ਜ਼ਬਤ  
Published : Aug 31, 2023, 5:16 pm IST
Updated : Aug 31, 2023, 5:16 pm IST
SHARE ARTICLE
File Photo
File Photo

ਐਨਆਈਏ ਅਧਿਕਾਰੀਆਂ ਨੇ ਦੱਸਿਆ ਕਿ 31 ਮਈ 2019 ਨੂੰ ਦਰਜ ਐਫਆਈਆਰ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਸੀ

ਅੰਮ੍ਰਿਤਸਰ - ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ), ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ ਕੇਐਲਐਫ ਦੇ ਅੰਤਰਰਾਸ਼ਟਰੀ ਨਸ਼ਾ ਤਸਕਰ ਅਤੇ ਨਾਰਕੋ-ਅਤਿਵਾਦੀ ਨੈਟਵਰਕ ਵਿਚ ਨਾਮਜ਼ਦ ਇੱਕ ਮੁਲਜ਼ਮ ਦੀ ਜਾਇਦਾਦ ਕੁਰਕ ਕਰਨ ਦੇ ਹੁਕਮ ਦਿੱਤੇ ਹਨ। ਇਨ੍ਹਾਂ ਹੁਕਮਾਂ ਤਹਿਤ 2019 ਦੇ ਹੈਰੋਇਨ ਅਤੇ ਡਰੱਗ ਮਨੀ ਦੇ ਮੁੱਖ ਦੋਸ਼ੀ ਵਰਿੰਦਰ ਸਿੰਘ ਚਾਹਲ ਦੀ ਪਿੰਡ ਦੇਵੀਦਾਸਪੁਰਾ ਜ਼ਿਲ੍ਹਾ ਅੰਮ੍ਰਿਤਸਰ ਦੀ 24 ਕਨਾਲ 14 ਮਰਲੇ ਜਾਇਦਾਦ ਕੁਰਕ ਕੀਤੀ ਜਾਣੀ ਹੈ।   

ਐਨਆਈਏ ਅਧਿਕਾਰੀਆਂ ਨੇ ਦੱਸਿਆ ਕਿ 31 ਮਈ 2019 ਨੂੰ ਦਰਜ ਐਫਆਈਆਰ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਸੀ। ਇਸ ਵਿਚ ਜਗਬੀਰ ਸਿੰਘ ਸਮਰਾ ਨਾਮਕ ਨੌਜਵਾਨ ਨੂੰ 500 ਗ੍ਰਾਮ ਹੈਰੋਇਨ ਅਤੇ 1.20 ਲੱਖ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਗਿਆ। ਜਾਂਚ ਵਿਚ ਵਰਿੰਦਰ ਚਾਹਲ ਅਤੇ ਹਰਪ੍ਰੀਤ ਸਿੰਘ ਉਰਫ਼ ਹੈਪੀ ਦੇ ਨਾਂ ਵੀ ਸਾਹਮਣੇ ਆਏ ਹਨ।

ਜਾਂਚ ਤੋਂ ਪਤਾ ਲੱਗਿਆ ਹੈ ਕਿ ਵਰਿੰਦਰ ਚਾਹਲ, ਜਸਮੀਤ ਸਿੰਘ ਹਕੀਮਜ਼ਾਦਾ, ਦੁਬਈ ਸਥਿਤ ਅੰਤਰਰਾਸ਼ਟਰੀ ਨਸ਼ਾ ਤਸਕਰ ਅਤੇ ਮਨੀ ਲਾਂਡਰ ਅਤੇ ਪਾਕਿਸਤਾਨ ਸਥਿਤ ਕੇਐਲਐਫ ਦੇ ਖੁਦਮੁਖਤਿਆਰ ਮੁਖੀ ਹਰਮੀਤ ਸਿੰਘ ਉਰਫ ਪੀਐਚਡੀ ਦਾ ਨਜ਼ਦੀਕੀ ਸਾਥੀ ਵੀ ਸੀ। ਜਾਂਚ ਤੋਂ ਪਤਾ ਲੱਗਿਆ ਹੈ ਕਿ ਵਰਿੰਦਰ ਸਿੰਘ ਚਾਹਲ ਕੇਐਲਐਫ ਨਾਰਕੋ ਟੈਰਰ ਮਾਡਿਊਲ ਦਾ ਹਿੱਸਾ ਹੈ, ਜੋ ਸਮੱਗਲਰ ਹਕੀਮਜ਼ਾਦਾ ਅਤੇ ਪੀਐਚਡੀ ਦੇ ਨਿਰਦੇਸ਼ਾਂ 'ਤੇ ਕਸ਼ਮੀਰੀ ਡਰੱਗ ਡੀਲਰਾਂ ਤੋਂ ਹੈਰੋਇਨ ਦੀ ਖੇਪ ਇਕੱਠੀ ਕਰਦਾ ਸੀ।

ਪਾਬੰਦੀਸ਼ੁਦਾ ਅੱਤਵਾਦੀ ਸੰਗਠਨ KLF ਦਾ ਨਾਰਕੋ-ਟੇਰਰ ਨੈੱਟਵਰਕ ਇਨ੍ਹਾਂ ਅੱਤਵਾਦੀਆਂ ਦੁਆਰਾ ਭਾਰਤ ਸਥਿਤ ਡਰੱਗ ਸਮੱਗਲਰਾਂ ਰਾਹੀਂ ਚਲਾਇਆ ਜਾ ਰਿਹਾ ਸੀ। ਮਾਮਲੇ ਵਿਚ NIA ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਹਕੀਮਜ਼ਾਦਾ ਅਤੇ ਪੀਐਚਡੀ ਦੁਆਰਾ ਪ੍ਰਮੋਟ ਕੀਤਾ ਜਾ ਰਿਹਾ ਨਸ਼ੀਲੇ ਪਦਾਰਥਾਂ ਦਾ ਨੈੱਟਵਰਕ ਵਿਆਪਕ ਸੀ ਅਤੇ ਇਸ ਵਿਚ ਪੰਜਾਬ, ਜੰਮੂ-ਕਸ਼ਮੀਰ ਅਤੇ ਦਿੱਲੀ ਵਿਚ ਸਥਿਤ ਡਰੱਗ ਸਮੱਗਲਰ/ਅੱਤਵਾਦੀ ਗੁੰਡੇ ਅਤੇ ਹਵਾਲਾ ਸੰਚਾਲਕ ਸ਼ਾਮਲ ਸਨ।  

ਐਨਆਈਏ ਨੇ ਇਸ ਨਾਰਕੋ-ਅਤਿਵਾਦੀ ਨੈੱਟਵਰਕ ਵਿਚ ਹਰਮੀਤ ਸਿੰਘ ਉਰਫ਼ ਪੀਐਚਡੀ ਦੀ ਭੂਮਿਕਾ ਦਾ ਪਤਾ ਲਗਾਇਆ ਹੈ। ਜਾਂਚ ਵਿਚ ਪਾਇਆ ਗਿਆ ਹੈ ਕਿ ਪੀਐਚਡੀ ਭਾਰਤ ਵਿਚ ਕੇਐਲਐਫ ਦੀਆਂ ਗਤੀਵਿਧੀਆਂ ਨੂੰ ਵਧਾਉਣ ਅਤੇ ਸੰਗਠਨ ਨੂੰ ਮਜ਼ਬੂਤ ​​ਕਰਨ ਲਈ ਕਮਜ਼ੋਰ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਲਈ ਇਸ ਪੈਸੇ ਦੀ ਵਰਤੋਂ ਕਰ ਰਿਹਾ ਸੀ।  
 

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement